ਆਸਟਰੇਲੀਆ ਵੱਲੋਂ ਪਾਕਿ ’ਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
ਕ੍ਰਿਕਟ ਆਸਟਰੇਲੀਆ (ਸੀ ਏ) ਦਾ ਉੱਚ ਪੱਧਰੀ ਵਫ਼ਦ ਅਗਲੇ ਸਾਲ ਜਨਵਰੀ ਵਿੱਚ ਪਾਕਿਸਤਾਨ ਨਾਲ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਲੜੀ ਲਈ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਾਹੌਰ ਪਹੁੰਚ ਗਿਆ ਹੈ। ਵਫ਼ਦ ਵਿੱਚ ਆਜ਼ਾਦ ਸੁਰੱਖਿਆ ਸਲਾਹਕਾਰ ਅਤੇ ਆਸਟਰੇਲਿਆਈ ਕ੍ਰਿਕਟਰਜ਼ ਐਸੋਸੀਏਸ਼ਨ...
Advertisement
ਕ੍ਰਿਕਟ ਆਸਟਰੇਲੀਆ (ਸੀ ਏ) ਦਾ ਉੱਚ ਪੱਧਰੀ ਵਫ਼ਦ ਅਗਲੇ ਸਾਲ ਜਨਵਰੀ ਵਿੱਚ ਪਾਕਿਸਤਾਨ ਨਾਲ ਹੋਣ ਵਾਲੀ ਤਿੰਨ ਮੈਚਾਂ ਦੀ ਟੀ-20 ਲੜੀ ਲਈ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਾਹੌਰ ਪਹੁੰਚ ਗਿਆ ਹੈ। ਵਫ਼ਦ ਵਿੱਚ ਆਜ਼ਾਦ ਸੁਰੱਖਿਆ ਸਲਾਹਕਾਰ ਅਤੇ ਆਸਟਰੇਲਿਆਈ ਕ੍ਰਿਕਟਰਜ਼ ਐਸੋਸੀਏਸ਼ਨ ਦਾ ਅਧਿਕਾਰੀ ਸ਼ਾਮਲ ਹੈ। ਆਸਟਰੇਲਿਆਈ ਟੀਮ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਪਾਕਿਸਤਾਨ ਦਾ ਦੌਰਾ ਕਰੇਗੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ ਸੀ ਬੀ) ਨੇ ਹਾਲੇ ਭਾਵੇਂ ਤਰੀਕਾਂ ਦਾ ਰਸਮੀ ਐਲਾਨ ਨਹੀਂ ਕੀਤਾ ਪਰ ਸੰਭਾਵਨਾ ਹੈ ਕਿ ਤਿੰਨੇ ਮੈਚ ਲਾਹੌਰ ਵਿੱਚ ਹੀ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇਸਲਾਮਾਬਾਦ ਵਿੱਚ ਹੋਏ ਧਮਾਕੇ ਮਗਰੋਂ ਸ੍ਰੀਲੰਕਾ ਦੇ ਖਿਡਾਰੀਆਂ ਨੇ ਸੁਰੱਖਿਆ ਬਾਰੇ ਚਿੰਤਾ ਜਤਾਈ ਸੀ।
Advertisement
Advertisement
×

