Aus Vs India: ਆਸਟਰੇਲੀਆ ਵੱਲੋਂ ਵਨਡੇ ਅਤੇ ਟੀ-20 ਮੈਚਾਂ ਲਈ ਟੀਮ ਦਾ ਐਲਾਨੀ, ਸਟਾਰਕ ਦੀ ਵਾਪਸੀ
ਆਸਟਰੇਲੀਆ ਨੇ ਭਾਰਤ ਨਾਲ ਖੇਡੇ ਜਾਣ ਵਾਲੇ ਆਗਾਮੀ ਵਨਡੇ ਅਤੇ ਟੀ20 ਮੈਚਾਂ ਲਈ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ 19 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਭਾਰਤ ਖ਼ਿਲਾਫ਼ ਤਿੰਨ ਮੈਚਾਂ ਦੀ ਘਰੇਲੂ ਵਨਡੇ ਸੀਰੀਜ਼ ਲਈ ਆਸਟਰੇਲੀਆਈ ਵਨਡੇ...
ਸਟਾਰਕ, ਜਿਸ ਨੇ ਪਿਛਲੇ ਮਹੀਨੇ ਅੰਤਰਰਾਸ਼ਟਰੀ ਟੀ-20 ਤੋਂ ਸੰਨਿਆਸ ਲੈ ਲਿਆ ਸੀ, ਨੇ ਵੈਸਟਇੰਡੀਜ਼ ਟੈਸਟ ਦੌਰੇ ਤੋਂ ਵਾਪਸੀ ਤੋਂ ਬਾਅਦ ਅਗਸਤ ਵਿੱਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਘਰੇਲੂ ਵਨਡੇ ਸੀਰੀਜ਼ ਵਿੱਚ ਹਿੱਸਾ ਨਹੀਂ ਲਿਆ ਸੀ।
Introducing our Australian Men's squads for the ODI & T20I series against India 🇦🇺 🇮🇳 pic.twitter.com/6pSGjzUL01
— Cricket Australia (@CricketAus) October 7, 2025
ਸਿਲੈਕਟਰਾਂ ਦੀ ਕਮੇਟੀ ਦੇ ਚੇਅਰਮੈਨ ਜਾਰਜ ਬੇਲੀ ਨੇ ਕਿਹਾ: ‘‘ਅਸੀਂ ਵਨਡੇ ਸੀਰੀਜ਼ ਅਤੇ ਟੀ-20 ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਟੀਮ ਦਾ ਨਾਮ ਦਿੱਤਾ ਹੈ ਕਿਉਂਕਿ ਸੀਰੀਜ਼ ਦੇ ਆਖਰੀ ਹਿੱਸੇ ਵਿੱਚ ਕੁਝ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਵੇਗਾ।’’
ਪਹਿਲਾ ਵਨਡੇ 19 ਅਕਤੂਬਰ ਨੂੰ ਪਰਥ ਵਿੱਚ ਖੇਡਿਆ ਜਾਵੇਗਾ ਜਦੋਂ ਕਿ ਦੂਜਾ ਅਤੇ ਤੀਜਾ ਮੈਚ ਕ੍ਰਮਵਾਰ 23 ਅਕਤੂਬਰ (ਐਡੀਲੇਡ) ਅਤੇ 25 ਅਕਤੂਬਰ (ਸਿਡਨੀ) ਨੂੰ ਹੋਣਗੇ।
ਇਸ ਤੋਂ ਬਾਅਦ ਟੀ-20I ਸੀਰੀਜ਼ ਦੇ ਪੰਜ ਮੈਚ 29 ਅਕਤੂਬਰ (ਕੈਨਬਰਾ), 31 ਅਕਤੂਬਰ (ਮੈਲਬੌਰਨ), 2 ਨਵੰਬਰ (ਹੋਬਾਰਟ), 6 ਨਵੰਬਰ (ਗੋਲਡ ਕੋਸਟ) ਅਤੇ 8 ਨਵੰਬਰ (ਬ੍ਰਿਸਬੇਨ) ਨੂੰ ਖੇਡੇ ਜਾਣਗੇ।
ਆਸਟ੍ਰੇਲੀਆਈ ਵਨਡੇ ਟੀਮ: ਮਿਸ਼ੇਲ ਮਾਰਸ਼ (ਕਪਤਾਨ), ਜ਼ੇਵੀਅਰ ਬਾਰਟਲੇਟ, ਐਲੇਕਸ ਕੈਰੀ, ਕੂਪਰ ਕਨੌਲੀ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮਿਸ਼ੇਲ ਓਵੇਨ, ਮੈਥਿਊ ਰੇਨਸ਼ਾਅ, ਮੈਥਿਊ ਸ਼ਾਰਟ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ।
ਆਸਟ੍ਰੇਲੀਆਈ ਟੀ-20 ਟੀਮ (ਪਹਿਲੇ ਦੋ ਮੈਚਾਂ ਲਈ): ਮਿਸ਼ੇਲ ਮਾਰਸ਼ (ਕਪਤਾਨ), ਸੀਨ ਐਬਟ, ਜ਼ੇਵੀਅਰ ਬਾਰਟਲੇਟ, ਟਿਮ ਡੇਵਿਡ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨੇਮਨ, ਮਿਸ਼ੇਲ ਓਵੇਨ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ, ਐਡਮ ਜ਼ੈਂਪਾ।