Asian Shooting Championships: ਸਿਫ਼ਤ ਕੌਰ ਸਮਰਾ ਨੇ ਦੋ ਸੋਨ ਤਗ਼ਮੇ ਜਿੱਤੇ
ਓਲੰਪੀਅਨ ਸਿਫ਼ਤ ਕੌਰ ਸਮਰਾ ਨੇ Asian Shooting Championships ਵਿੱਚ ਅੱਜ ਇੱਥੇ ਔਰਤਾਂ ਦੇ 50m rifle 3 positions ਈਵੈਂਟ ’ਚ ਵਿਅਕਤੀਗਤ ਤੌਰ ’ਤੇ ਸੋਨ ਤਗ਼ਮਾ ਜਿੱਤਣ ਤੋਂ ਇਲਾਵਾ ਟੀਮ ਮੁਕਾਬਲੇ ’ਚ ਵੀ ਦੇਸ਼ ਨੂੰ ਸੋਨ ਤਗ਼ਮਾ ਦਿਵਾਇਆ।
ਵਿਸ਼ਵ ਰਿਕਾਰਡਧਾਰੀ Sift Kaur Samra ਨੇ ਫਾਈਨਲ ’ਚ 459.2 ਦਾ ਸਕੋਰ ਬਣਾਉਂਦਿਆਂ ਚੀਨ ਦੀ Yang Yujie (458.8) ਨੂੰ ਹਰਾਇਆ। ਇਸ ਤੋਂ ਇਲਾਵਾ Samra, ਅੰਜੁਨ ਮੌਦਗਿੱਲ Anjum Moudgil ਅਤੇ ਆਸ਼ੀ ਚੌਕਸੇ Ashi Chouksey ਦੀ ਤਿੱਕੜੀ ਨੇ ਟੀਮ ਵਰਗ ’ਚ ਸੋਨ ਤਗ਼ਮਾ ਜਿੱਤਿਆ।
ਉਂਜ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸਮਰਾ ਦਾ ਇਹ ਚੌਥਾ ਸੋਨ ਤਗ਼ਮਾ ਹੈ। ਉਹ ਅੱਠ ਨਿਸ਼ਾਨੇਬਾਜ਼ਾਂ ਵਿਚੋਂ 589 ਅੰਕਾਂ ਨਾਲ ਸਿਖਰ ’ਤੇ ਰਹਿੰਦਿਆਂ ਫਾਈਨਲ ’ਚ ਪਹੁੰਚੀ ਸੀ। ਭਾਰਤ ਦੀ Shriyanka Sadandi ਕੁਆਲੀਫਿਕੇਸ਼ਨ ’ਚ ਸਿਖਰ ’ਤੇ ਰਹੀ ਸੀ ਪਰ ਉਹ ਸਿਰਫ ਰੈਂਕਿੰਗ ਅੰਕਾਂ ਲਈ ਖੇਡ ਰਹੀ ਸੀ ਲਿਹਾਜ਼ਾ ਸਮਰਾ ਤੇ ਆਸ਼ੀ ਪਹਿਲੇ ਤੇ ਚੌਥੇ ਸਥਾਨ ’ਤੇ ਰਹਿ ਕੇ ਫਾਈਨਲ ’ਚ ਪਹੁੰਚੀਆਂ ਸਨ।
ਦੱਸਣਯੋਗ ਹੈ ਕਿ ਸੋਮਵਾਰ ਨੂੰ National Games champion Neeru Dhanda ਨੇ ਮਹਿਲਾ ਟਰੈਪ ਵਰਗ ’ਚ ਸੋਨ ਤਗ਼ਮਾ ਜਿੱਤਿਆ ਸੀ।