ਏਸ਼ਿਆਈ ਖੇਡਾਂ: ਵੇਟਲਿਫਟਿੰਗ ’ਚ ਮੀਰਾਬਾਈ ਚਾਨੂ ਦੀ ਮੁਹਿੰਮ ਨਿਰਾਸ਼ਾਜਣਕ ਢੰਗ ਨਾਲ ਖ਼ਤਮ, ਚੌਥੇ ਸਥਾਨ ’ਤੇ ਰਹੀ
ਹਾਂਗਜ਼ੂ, 30 ਸਤੰਬਰ ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਦੀ ਏਸ਼ਿਆਈ ਖੇਡਾਂ ਦੀ ਮੁਹਿੰਮ ਨਿਰਾਸ਼ਾਜਨਕ ਢੰਗ ਨਾਲ ਸਮਾਪਤ ਹੋ ਗਈ ਕਿਉਂਕਿ ਓਲੰਪਿਕ ਤਮਗਾ ਜੇਤੂ ਅੱਜ ਮਹਿਲਾਵਾਂ ਦੇ 49 ਕਿਲੋਗ੍ਰਾਮ ਵਰਗ ਵਿੱਚ ਚੌਥੇ ਸਥਾਨ ’ਤੇ ਰਹੀ। ਸਨੈਚ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ...
Advertisement
ਹਾਂਗਜ਼ੂ, 30 ਸਤੰਬਰ
ਭਾਰਤ ਦੀ ਵੇਟਲਿਫਟਰ ਮੀਰਾਬਾਈ ਚਾਨੂ ਦੀ ਏਸ਼ਿਆਈ ਖੇਡਾਂ ਦੀ ਮੁਹਿੰਮ ਨਿਰਾਸ਼ਾਜਨਕ ਢੰਗ ਨਾਲ ਸਮਾਪਤ ਹੋ ਗਈ ਕਿਉਂਕਿ ਓਲੰਪਿਕ ਤਮਗਾ ਜੇਤੂ ਅੱਜ ਮਹਿਲਾਵਾਂ ਦੇ 49 ਕਿਲੋਗ੍ਰਾਮ ਵਰਗ ਵਿੱਚ ਚੌਥੇ ਸਥਾਨ ’ਤੇ ਰਹੀ। ਸਨੈਚ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਚਾਨੂ ਦਬਾਅ ਵਿੱਚ ਸੀ ਅਤੇ ਕਲੀਨ ਐਂਡ ਜਰਕ ਵਿੱਚ 117 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਦੋ ਵਾਰ ਅਜਿਹਾ ਕਰਨ ਵਿੱਚ ਅਸਫਲ ਰਹੀ। ਆਖਰੀ ਕੋਸ਼ਿਸ਼ 'ਚ ਉਹ ਪਿੱਠ 'ਤੇ ਡਿੱਗ ਪਈ ਅਤੇ ਉਸ ਨੂੰ ਸਟੇਜ ਤੋਂ ਉਤਾਰਨਾ ਪਿਆ। ਉਹ ਲੰਗ ਮਾਰਦੀ ਬਾਹਰ ਆ ਗਈ। ਸਨੈਚ ਵਰਗ ਵਿੱਚ ਉਹ ਸਿਰਫ਼ 83 ਕਿਲੋ ਭਾਰ ਚੁੱਕ ਸਕੀ ਅਤੇ 86 ਕਿਲੋ ਚੁੱਕਣ ਦੀਆਂ ਦੋ ਕੋਸ਼ਿਸ਼ਾਂ ਵਿੱਚ ਨਾਕਾਮ ਰਹੀ।
Advertisement
Advertisement
×