ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤ ਫਾਈਨਲ ਵਿੱਚ ਪਹੁੰਚਿਆ
ਸੈਮੀ ਫਾਈਨਲ ਮੁਕਾਬਲੇ ’ਚ ਜਪਾਨ ਨੂੰ 5-0 ਨਾਲ ਹਰਾਇਆ; ਮਲੇਸ਼ੀਆ ਨਾਲ ਹੋਵੇਗਾ ਖਿਤਾਬੀ ਮੁਕਾਬਲਾ
ਮੈਚ ਦੌਰਾਨ ਜਪਾਨ ਖਿਲਾਫ ਗੋਲ ਕਰਨ ਤੋਂ ਬਾਅਦ ਸਾਥੀ ਖਿਡਾਰੀਆਂ ਨਾਲ ਖੁਸ਼ੀ ਸਾਂਝੀ ਕਰਦਾ ਹੋਇਆ ਭਾਰਤੀ ਖਿਡਾਰੀ ਆਕਾਸ਼ਦੀਪ ਸਿੰਘ। -ਫੋਟੋ: ਪੀਟੀਆਈ
Advertisement
ਚੇਨੱਈ, 11 ਅਗਸਤ
ਭਾਰਤੀ ਹਾਕੀ ਟੀਮ ਨੇ ਅੱਜ ਵੀ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇੱਥੇ ਖੇਡੇ ਜਾ ਰਹੇ ਏਸ਼ੀਅਨ ਚੈਂਪੀਅਨਜ਼ ਟਰਾਫੀ (ਏਸੀਟੀ) ਹਾਕੀ ਟੂਰਨਾਮੈਂਟ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਜਪਾਨ ਨੂੰ 5-0 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਸ਼ਨਿਚਰਵਾਰ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਮਲੇਸ਼ੀਆ ਨਾਲ ਹੋਵੇਗਾ। ਮਲੇਸ਼ੀਆ ਨੇ ਪਹਿਲੇ ਸੈਮੀ ਫਾਈਨਲ ਵਿੱਚ ਦੱਖਣੀ ਕੋਰੀਆ ਨੂੰ 6-2 ਨਾਲ ਹਰਾਇਆ। ਭਾਰਤ ਨੇ ਰਾਊਂਡ ਰੌਬਿਨ ਲੀਗ ਗੇੜ ਵਿੱਚ ਮਲੇਸ਼ੀਆ ਨੂੰ 5-0 ਨਾਲ ਬੁਰੀ ਤਰ੍ਹਾਂ ਹਰਾਇਆ। ਭਾਰਤ ਵੱਲੋਂ ਆਕਾਸ਼ਦੀਪ ਸਿੰਘ ਨੇ 19ਵੇਂ ਮਿੰਟ, ਕਪਤਾਨ ਹਰਮਨਪ੍ਰੀਤ ਸਿੰਘ ਨੇ 23ਵੇਂ ਮਿੰਟ, ਮਨਦੀਪ ਸਿੰਘ ਨੇ 30ਵੇਂ ਮਿੰਟ, ਸੁਮਿਤ ਨੇ 39ਵੇਂ ਮਿੰਟ ਅਤੇ ਸੇਲਵਮ ਕਾਰਤੀ ਨੇ 51ਵੇਂ ਮਿੰਟ ਵਿੱਚ ਗੋਲ ਕੀਤੇ। -ਪੀਟੀਆਈ
Advertisement
Advertisement
×