DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਸ਼ੀਆ ਕੱਪ: ਸ੍ਰੀਲੰਕਾ ਵਲੋਂ ਪਾਕਿਸਤਾਨ ਨੂੰ 134 ਦੌੜਾਂ ਦਾ ਟੀਚਾ; ਪਾਕਿਸਤਾਨ ਦੀਆਂ ਦੋ ਵਿਕਟਾਂ ਦੇ ਨੁਕਸਾਨ ਨਾਲ ਛੇ ਓਵਰਾਂ ’ਚ 46 ਦੌੜਾਂ

ਸ਼ਾਹੀਨ ਅਫਰੀਦੀ, ਹੈਰਿਸ ਰਾੳੂਫ ਤੇ ਹੁਸੈਨ ਤਲਤ ਨੇ ਵਧੀਆ ਗੇਂਦਬਾਜ਼ੀ ਕੀਤੀ

  • fb
  • twitter
  • whatsapp
  • whatsapp
featured-img featured-img
Pakistan cricket players celebrates the dismissal of Sri Lanka's Kusal Mendis during the Asia Cup Cricket match between Pakistan and Sri Lanka at Zayed Cricket Stadium in Abu Dhabi, United Arab Emirates, Tuesday, Sept. 23, 2025. AP/PTI(AP09_23_2025_000476B)
Advertisement

Asia Cup:

ਇੱਥੇ ਏਸ਼ੀਆ ਕੱਪ ਦੇ ਸੁਪਰ ਚਾਰ ਦੇ ਮੈਚ ਵਿਚ ਅੱਜ ਸ੍ਰੀਲੰਕਾ ਨੇ ਪਾਕਿਸਤਾਨ ਸਾਹਮਣੇ ਜਿੱਤ ਲਈ 134 ਦੌੜਾਂ ਦਾ ਟੀਚਾ ਰੱਖਿਆ। ਸ੍ਰੀਲੰਕਾ ਦੀ ਟੀਮ ਨਿਰਧਾਰਿਤ ਵੀਹ ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 133 ਦੌੜਾਂ ਹੀ ਬਣਾ ਸਕੀ। ਅੱਜ ਦੇ ਮੈਚ ਵਿਚ ਪਾਕਿਸਤਾਨ ਦੇ ਗੇਂਦਬਾਜ਼ਾਂ ਨੇ ਵਧੀਆ ਖੇਡ ਦਿਖਾਈ ਤੇ ਸ੍ਰੀਲੰਕਾ ਨੂੰ ਖੁੱਲ੍ਹ ਕੇ ਨਾ ਖੇਡਣ ਦਿੱਤਾ। ਸ੍ਰੀਲੰਕਾ ਵਲੋਂ ਸਭ ਤੋਂ ਵੱਧ ਦੌੜਾਂ ਨੇ ਬਣਾਈਆਂ ਤੇ ਉਸ ਤੋਂ ਇਲਾਵਾ ਹੋਰ ਕੋਈ ਬੱਲੇਬਾਜ਼ ਜ਼ਿਆਦਾ ਦੌੜਾਂ ਨਹੀਂ ਬਣਾ ਸਕਿਆ। ਪਾਕਿਸਤਾਨ ਵਲੋਂ ਸ਼ਾਹੀਨ ਅਫਰੀਦੀ ਨੇ ਵਧੀਆ ਗੇਂਦਬਾਜ਼ੀ ਕੀਤੀ ਤੇ ਤਿੰਨ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਹੈਰਿਸ ਰਾਊਫ ਤੇ ਹੁਸੈਨ ਤਲਤ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।

Advertisement

ਪਾਕਿਸਤਾਨ ਖ਼ਿਲਾਫ਼ ਖੇਡੇ ਜਾ ਰਹੇ ਏਸ਼ੀਆ ਕੱਪ ਦੇ ਸੁਪਰ ਚਾਰ ਮੈਚ ਵਿਚ ਅੱਜ ਸ੍ਰੀਲੰਕਾ ਨੂੰ ਪਹਿਲਾ ਝਟਕਾ ਕੁਸਾਲ ਮੈਂਡਿਸ ਵਜੋਂ ਲੱਗਿਆ, ਉਹ ਕੋਈ ਵੀ ਦੌੜ ਨਾ ਬਣਾ ਸਕਿਆ। ਇਸ ਤੋਂ ਬਾਅਦ ਪਥੁਮ ਨਿਸ਼ਾਂਕਾ ਅੱਠ ਦੌੜਾਂ ਬਣਾ ਕੇ ਆਊਟ ਹੋਇਆ ਤੇ ਇਸ ਤੋਂ ਬਾਅਦ ਕੁਸਾਲ ਪਰੇਰਾ ਦੀ ਵਿਕਟ ਡਿੱਗੀ। ਉਸ ਨੇ 12 ਗੇਂਦਾਂ ਵਿਚ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਸਾਲੰਕਾ, ਸ਼ਨਾਕਾ ਤੇ ਹਸਾਰੰਗਾ ਤੇ ਕਮਿੰਦੂ ਮੈਂਡਿਸ ਦੀਆਂ ਵਿਕਟਾਂ ਡਿੱਗੀਆਂ।

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਸਲਮਾਨ ਆਗਾ ਨੇ ਇੱਥੇ ਏਸ਼ੀਆ ਕੱਪ ਦੇ ਆਪਣੇ ਸੁਪਰ ਚਾਰ ਮੈਚ ਵਿੱਚ ਸ੍ਰੀਲੰਕਾ ਖਿਲਾਫ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਸ੍ਰੀਲੰਕਾ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ ਹਨ। ਉਨ੍ਹਾਂ ਮਹੇਸ਼ ਥੀਕਸ਼ਾਨਾ ਅਤੇ ਚਮਿਕਾ ਕਰੁਣਾਰਤਨੇ ਨੂੰ ਦੁਨਿਥ ਵੇਲਾਲੇਜ ਅਤੇ ਕਾਮਿਲ ਮਿਸ਼ਰਾ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਹੈ ਜਦਕਿ ਪਾਕਿਸਤਾਨ ਨੇ ਆਪਣੀ ਟੀਮ ਵਿਚ ਕੋਈ ਬਦਲਾਅ ਨਹੀਂ ਕੀਤਾ।

ਟੀਮਾਂ:

ਸ੍ਰੀਲੰਕਾ: ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਕੁਸਾਲ ਪਰੇਰਾ, ਚਰਿਥ ਅਸਾਲੰਕਾ (ਕਪਤਾਨ), ਦਾਸੁਨ ਸ਼ਨਾਕਾ, ਕਮਿੰਦੂ ਮੈਂਡਿਸ, ਚਮਿਕਾ ਕਰੁਣਾਰਤਨੇ, ਵਾਨਿੰਦੂ ਹਸਾਰੰਗਾ, ਮਹੇਸ਼ ਥੀਕਸ਼ਾਨਾ, ਦੁਸ਼ਮੰਥਾ ਚਮੀਰਾ, ਨੁਵਾਨ ਥੁਸ਼ਾਰਾ।

ਪਾਕਿਸਤਾਨ: ਸਈਮ ਅਯੂਬ, ਸਾਹਿਬਜ਼ਾਦਾ ਫਰਹਾਨ, ਫਖਰ ਜ਼ਮਾਨ, ਸਲਮਾਨ ਆਗਾ (ਕਪਤਾਨ), ਹੁਸੈਨ ਤਲਤ, ਮੁਹੰਮਦ ਹੈਰਿਸ (ਵਿਕਟਕੀਪਰ), ਮੁਹੰਮਦ ਨਵਾਜ਼, ਫਹੀਮ ਅਸ਼ਰਫ, ਸ਼ਾਹੀਨ ਅਫਰੀਦੀ, ਹਰੀਸ ਰਾਊਫ, ਅਬਰਾਰ ਅਹਿਮਦ। ਪੀ.ਟੀ.ਆਈ

Advertisement
×