DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਏਸ਼ੀਆ ਕੱਪ: ਭਾਰਤ-ਪਾਕਿ ਵਿਚਾਲੇ ਖ਼ਿਤਾਬੀ ਮੁਕਾਬਲਾ ਅੱਜ

41 ਸਾਲ ਵਿੱਚ ਪਹਿਲੀ ਵਾਰ ਫਾਈਨਲ ਖੇਡਣਗੇ ਦੋਵੇਂ ਗੁਆਂਢੀ ਮੁਲਕ

  • fb
  • twitter
  • whatsapp
  • whatsapp
Advertisement

‘ਅਪਰੇਸ਼ਨ ਸਿੰਧੂਰ’ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੌਰਾਨ ਦੋਵੇਂ ਗੁਆਂਢੀ ਮੁਲਕਾਂ ਦੀਆਂ ਟੀਮਾਂ 28 ਸਤੰਬਰ ਨੂੰ ਟੀ20 ਕ੍ਰਿਕਟ ਏਸ਼ੀਆ ਕੱਪ ਦੇ ਖ਼ਿਤਾਬੀ ਮੁਕਾਬਲੇ ’ਚ ਆਹਮੋ ਸਾਹਮਣੇ ਹੋਣਗੀਆਂ। ਟੂਰਨਾਮੈਂਟ ਦੇ 41 ਸਾਲਾਂ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਜਦੋਂ ਰਵਾਇਤੀ ਵਿਰੋਧੀ ਭਾਰਤ ਤੇ ਪਾਕਿਸਤਾਨ ਫਾਈਨਲ ’ਚ ਭਿੜਨਗੇ। ਅਮਰੀਕੀ ਲੇਖਕ ਤੇ ਸਿਆਸੀ ਕਾਰਕੁਨ ਮਾਈਕ ਮਾਰਕੁਜ਼ੀ ਨੇ ਇਸ ਮੁਕਾਬਲੇ ਨੂੰ ‘ਬਿਨਾਂ ਗੋਲੀਬਾਰੀ ਤੋਂ ਜੰਗ’ ਵਰਗਾ ਕਰਾਰ ਦਿੱਤਾ ਹੈ। ਮੈਚ ਦੁਬਈ ਇੰਟਰਨੈਸ਼ਨਲ ਸਟੇਡੀਅਮ ’ਚ ਰਾਤ 8 ਵਜੇ (ਭਾਰਤੀ ਸਮੇਂ ਮੁਤਾਬਕ) ਖੇਡਿਆ ਜਾਵੇਗਾ। ਦੋਵੇਂ ਟੀਮਾਂ ਟੂਰਨਾਮੈਂਟ ’ਚ ਪਹਿਲਾਂ ਦੋ ਵਾਰ ਗਰੁੱਪ ਤੇ ਸੁਪਰ-4 ਗੇੜ ’ਚ ਭਿੜ ਚੁੱਕੀਆਂ ਹਨ ਜਿੱਥੇ ਦੋਵੇਂ ਵਾਰ ਭਾਰਤੀ ਟੀਮ ਜੇਤੂ ਰਹੀ ਸੀ। ਟੂਰਨਾਮੈਂਟ ’ਚ ਹੁਣ ਤੱਕ ਅਜੇਤੂ ਭਾਰਤੀ ਟੀਮ ਦੀਆਂ ਨਜ਼ਰਾਂ ਹੁਣ ਪਾਕਿਸਤਾਨ ’ਤੇ ਤੀਜੀ ਅਤੇ ਖਿਤਾਬੀ ਜਿੱਤ ਹਾਸਲ ਕਰਨ ’ਤੇ ਹੋਣਗੀਆਂ ਜਦਕਿ ਪਾਕਿਸਤਾਨ ਪਹਿਲੀਆਂ ਦੋ ਹਾਰਾਂ ਦਾ ਹਿਸਾਬ ਬਰਾਬਰ ਕਰਨ ਲਈ ਜ਼ੋਰ ਲਾਵੇਗਾ। ਟੂਰਨਾਮੈਂਟ ਦੌਰਾਨ ਦੋਵਾਂ ਟੀਮਾਂ ਵਿਚਾਲੇ ਪਹਿਲਾਂ ਹੋਏ ਦੋ ਮੈਚਾਂ ’ਚ ਭਾਰਤ-ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦਾ ਅਸਰ ਸਪੱਸ਼ਟ ਤੌਰ ’ਤੇ ਨਜ਼ਰ ਆਇਆ ਸੀ।

Advertisement

ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਵੱਲੋਂ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਕਰਕੇ ਵੀ ਟੂਰਨਾਮੈਂਟ ਚਰਚਾ ਹੈ। ਹੁਣ ਦੂਜੇ ਪਾਸੇ ਏਸ਼ਿਆਈ ਕ੍ਰਿਕਟ ਕੌਂਸਲ ਦੇ ਪ੍ਰਧਾਨ, ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਅਤੇ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਐਤਵਾਰ ਨੂੰ ਹੋਣ ਵਾਲਾ ਏਸ਼ੀਆ ਕੱਪ ਫਾਈਨਲ ਵੇਖਣ ਲਈ ਮੌਜੂਦ ਰਹਿਣਗੇ। ਅਜਿਹੇ ’ਚ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਮੈਚ ਮਗਰੋਂ ਇਨਾਮ ਵੰਡ ਸਮਾਗਮ ਦੌਰਾਨ ਭਾਰਤੀ ਟੀਮ ਉਨ੍ਹਾਂ ਦੀ ਮੌਜੂਦਗੀ ’ਚ ਕੀ ਰੁਖ ਅਪਣਾਉਂਦੀ ਹੈ। ਬੀ ਸੀ ਸੀ ਆਈ ਨੇ ਨਕਵੀ ਨੂੰ ਲੈ ਕੇ ਆਪਣੀ ਅਧਿਕਾਰਤ ਸਥਿਤੀ ਸਪੱਸ਼ਟ ਨਹੀਂ ਕੀਤੀ ਹੈ। ਭਾਰਤ ਨੇ ਲੰਘੀ ਰਾਤ ਸੁਪਰ-4 ਗੇੜ ਦੇ ਆਪਣੇ ਆਖਰੀ ਮੈਚ ’ਚ ਫਸਵੇਂ ਮੁਕਾਬਲੇ ਦੌਰਾਨ ਸ੍ਰੀਲੰਕਾ ਨੂੰ ਸੁਪਰ ਓਵਰ ’ਚ ਹਰਾਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਭਿਸ਼ੇਕ ਸ਼ਰਮਾ ਦੇ ਨੀਮ ਸੈਂਕੜੇ (61 ਦੌੜਾਂ) ਸਦਕਾ 20 ਓਵਰਾਂ ’ਚ 202/5 ਦਾ ਸਕੋਰ ਬਣਾਇਆ ਸੀ ਅਤੇ ਸ੍ਰੀਲੰਕਾ ਨੇ ਭਾਰਤ ਦੀ ਬਰਾਬਰੀ ਕਰਦਿਆਂ ਇੰਨੀਆਂ ਦੌੜਾਂ ਹੀ ਬਣਾਈਆਂ ਸਨ, ਜਿਸ ਮਗਰੋਂ ਮੈਚ ਦਾ ਫ਼ੈਸਲਾ ਸੁਪਰ ਓਵਰ ਵਿੱਚ ਹੋਇਆ।

Advertisement
×