ਅਸ਼ਿਵਨ ਨੇ ਆਈਪੀਐੱਲ ਤੋਂ ਵੀ ਸੰਨਿਆਸ ਲਿਆ
ਭਾਰਤ ਦੇ ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕੁੱਝ ਮਹੀਨੇ ਪਹਿਲਾਂ ਹੀ ਉਸ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਅਸ਼ਵਿਨ ਨੇ ਐਕਸ ’ਤੇ ਕਿਹਾ, ‘ਕਿਹਾ ਜਾਂਦਾ...
Advertisement
ਭਾਰਤ ਦੇ ਤਜਰਬੇਕਾਰ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਅੱਜ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਤੋਂ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕੁੱਝ ਮਹੀਨੇ ਪਹਿਲਾਂ ਹੀ ਉਸ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਅਸ਼ਵਿਨ ਨੇ ਐਕਸ ’ਤੇ ਕਿਹਾ, ‘ਕਿਹਾ ਜਾਂਦਾ ਹੈ ਕਿ ਹਰ ਅੰਤ ਨਾਲ ਨਵੀਂ ਸ਼ੁਰੂਆਤ ਹੁੰਦੀ ਹੈ। ਆਈਪੀਐਲ ਕ੍ਰਿਕਟਰ ਵਜੋਂ ਮੇਰਾ ਸਮਾਂ ਅੱਜ ਖ਼ਤਮ ਹੋ ਰਿਹਾ ਹੈ ਪਰ ਵੱਖ-ਵੱਖ ਲੀਗਾਂ ਵਿੱਚ ਖੇਡ ਦੀ ਪੜਚੋਲ ਕਰਨ ਦਾ ਮੇਰਾ ਸਮਾਂ ਅੱਜ ਤੋਂ ਸ਼ੁਰੂ ਹੁੰਦਾ ਹੈ।’ ਉਸ ਨੇ ਕਿਹਾ, ‘ਮੈਂ ਸਾਰੀਆਂ ਫਰੈਂਚਾਇਜ਼ੀਜ਼ ਨੂੰ ਧੰਨਵਾਦ ਕਹਿਣਾ ਚਾਹੁੰਦਾ ਹਾਂ। ਭਵਿੱਖੀ ਯੋਜਨਾਵਾਂ ਦਾ ਆਨੰਦ ਲੈਣ ਅਤੇ ਪੂਰਾ ਫਾਇਦਾ ਉਠਾਉਣ ਲਈ ਉਤਸ਼ਾਹਿਤ ਹਾਂ।’ ਆਈਪੀਐੱਲ ਵਿੱਚ ਅਸ਼ਵਿਨ ਪਹਿਲੀ ਵਾਰ 2009 ’ਚ ਚੇਨੱਈ ਸੁਪਰ ਕਿੰਗਜ਼ ਲਈ ਖੇਡਿਆ ਸੀ।
Advertisement
Advertisement
×