ਅਰਸ਼ਦੀਪ ਅਕਰਮ ਤੇ ਜ਼ਹੀਰ ਤੋਂ ਕਾਇਲ
ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ੁਦ ਮੰਨਦੇ ਹਨ ਕਿ ਉਹ ਯੂਟਿਊਬ ’ਤੇ ਵਸੀਮ ਅਕਰਮ ਤੇ ਜ਼ਹੀਰ ਖ਼ਾਨ ਵੱਲੋਂ ਕੀਤੀ ਗੇਂਦਬਾਜ਼ੀ ਨੂੰ ਜ਼ਿਆਦਾ ਦੇਖਦੇ ਹਨ। ਇਸ ਨਾਲ ਉਹ ਯਾਰਕਰ ਅਤੇ ਸਵਿੰਗ ਗੇਂਦ ਦੀਆਂ ਬਾਰੀਕੀਆਂ ਨੂੰ ਸਿੱਖਦੇ ਹਨ। ਅਰਸ਼ਦੀਪ ਨੇ ਕੌਮਾਂਤਰੀ ਟੀ-20 ਮੈਚਾਂ...
ਭਾਰਤੀ ਗੇਂਦਬਾਜ਼ ਅਰਸ਼ਦੀਪ ਸਿੰਘ ਖ਼ੁਦ ਮੰਨਦੇ ਹਨ ਕਿ ਉਹ ਯੂਟਿਊਬ ’ਤੇ ਵਸੀਮ ਅਕਰਮ ਤੇ ਜ਼ਹੀਰ ਖ਼ਾਨ ਵੱਲੋਂ ਕੀਤੀ ਗੇਂਦਬਾਜ਼ੀ ਨੂੰ ਜ਼ਿਆਦਾ ਦੇਖਦੇ ਹਨ। ਇਸ ਨਾਲ ਉਹ ਯਾਰਕਰ ਅਤੇ ਸਵਿੰਗ ਗੇਂਦ ਦੀਆਂ ਬਾਰੀਕੀਆਂ ਨੂੰ ਸਿੱਖਦੇ ਹਨ। ਅਰਸ਼ਦੀਪ ਨੇ ਕੌਮਾਂਤਰੀ ਟੀ-20 ਮੈਚਾਂ ਵਿੱਚ ਉਨ੍ਹਾਂ ਸਿੱਖਿਆਵਾਂ ਦੀ ਅਕਸਰ ਵਰਤੋਂ ਕੀਤੀ ਹੈ, ਉਹ ਇਸ ਫਾਰਮੈਟ ਵਿੱਚ 100 ਤੋਂ ਵੱਧ ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਹਾਲ ਹੀ ਵਿੱਚ ਰਾਂਚੀ ਅਤੇ ਰਾਏਪੁਰ ਵਿੱਚ ਦੱਖਣੀ ਅਫਰੀਕਾ ਵਿਰੁੱਧ ਹੋਏ ਇੱਕ ਰੋਜ਼ਾ ਮੈਚਾਂ ਵਿੱਚ ਉਨ੍ਹਾਂ ਦੀ ਗੇਂਦਬਾਜ਼ੀ ਦੇ ਪ੍ਰਦਰਸ਼ਨ ਨੇ 50 ਓਵਰਾਂ ਦੇ ਫਾਰਮੈਟ ਵਿੱਚ ਵੀ ਉਨ੍ਹਾਂ ਦੀ ਮੰਗ ਨੂੰ ਵਧਾ ਦਿੱਤਾ ਹੈ। ਅਰਸ਼ਦੀਪ ਦੇ ਵਧੀਆ ਪ੍ਰਦਰਸ਼ਨ ਨੇ ਗੱਲ ਜਚਾਈ ਹੈ ਕਿ ਉਨ੍ਹਾਂ ਨੂੰ 50 ਓਵਰਾਂ ਦੇ ਫਾਰਮੈਟ ਵਿੱਚ ਲਗਾਤਾਰ ਮੌਕਾ ਮਿਲਣਾ ਚਾਹੀਦਾ ਹੈ। ਦੱਖਣੀ ਅਫਰੀਕਾ ਖਿਲਾਫ਼ ਖੇਡੇ ਗਏ ਦੋਵੇਂ ਮੈਚਾਂ ਵਿੱਚ ਅਰਸ਼ਦੀਪ ਨੇ ਕਿਸੇ ਬੱਲੇਬਾਜ਼ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ। ਅਰਸ਼ਦੀਪ ਦੇ ਬਚਪਨ ਦੇ ਕੋਚ ਜਸਵੰਤ ਰਾਏ ਨੇ ਦੱਸਿਆ ਕਿ ਅਰਸ਼ਦੀਪ ਖੇਡ ਨੂੰ ਪੂਰੀ ਤਰ੍ਹਾਂ ਸਮਝ ਕੇ ਖੇਡਦਾ ਹੈ। ਜਦੋਂ ਅਰਸ਼ਦੀਪ ਦੇ ਪ੍ਰਦਰਸ਼ਨ ’ਤੇ ਝਾਤ ਮਾਰਦੇ ਹਾਂ ਤਾਂ ਰਾਏ ਦੇ ਸ਼ਬਦ ਸੱਚ ਜਾਪਦੇ ਹਨ। ਅਰਸ਼ਦੀਪ ਦੇ ਪ੍ਰਦਰਸ਼ਨ ਨੇ ਦਿਖਾਇਆ ਹੈ ਕਿ ਜੇ ਟੀਮ ਚਾਹੇ ਤਾਂ ਉਨ੍ਹਾਂ ਨੂੰ ਆਈ ਸੀ ਸੀ ਵਿਸ਼ਵ ਕੱਪ 2027 ਵਿੱਚ ਮੌਕਾ ਮਿਲਣਾ ਚਾਹੀਦਾ ਹੈ।

