Advertisement
ਇੱਥੇ ਪਹਿਲੇ ਆਲ ਇੰਡੀਆ ਮੁਹਾਲੀ ਗੋਲਡ ਕੱਪ ਪੁਰਸ਼ ਹਾਕੀ ਟੂਰਨਾਮੈਂਟ 2025 ਦੇ ਤੀਜੇ ਦਿਨ ਖੇਡੇ ਗਏ ਮੁਕਾਬਲਿਆਂ ਵਿੱਚ ਆਰਮੀ ਇਲੈਵਨ ਜਲੰਧਰ ਤੇ ਆਰ ਸੀ ਐਫ਼ ਕਪੂਰਥਲਾ ਨੇ ਜਿੱਤਾਂ ਦਰਜ ਕੀਤੀਆਂ।
ਅੱਜ ਦੇ ਮੁਕਾਬਲਿਆਂ ਵਿੱਚ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਅੱਜ ਕੁੱਲ 2 ਮੈਚ ਖੇਡੇ ਗਏ। ਪਹਿਲਾ ਮੈਚ ਚੰਡੀਗੜ੍ਹ ਇਲੈਵਨ ਤੇ ਆਰ ਸੀ ਐਫ਼ ਕਪੂਰਥਲਾ ਵਿਚਕਾਰ ਖੇਡਿਆ ਗਿਆ। ਇਸ ਵਿੱਚ ਆਰ ਸੀ ਐਫ਼ ਕਪੂਰਥਲਾ ਨੇ 7-4 ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ। ਦੂਜਾ ਮੈਚ ਪੱਛਮੀ ਰੇਲਵੇ ਮੁੰਬਈ ਤੇ ਆਰਮੀ ਇਲੈਵਨ ਜਲੰਧਰ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਆਰਮੀ ਇਲੈਵਨ ਜਲੰਧਰ ਨੇ ਪੱਛਮੀ ਰੇਲਵੇ ਮੁੰਬਈ ਨੂੰ 3-1 ਦੇ ਫ਼ਰਕ ਨਾਲ ਹਰਾਇਆ। ਪ੍ਰਬੰਧਕਾਂ ਨੇ ਦੱਸਿਆ ਕਿ ਚੌਥੇ ਦਿਨ 27 ਨਵੰਬਰ ਨੂੰ ਪਹਿਲਾ ਮੈਚ ਆਰ ਸੀ ਐਫ਼ ਕਪੂਰਥਲਾ ਤੇ ਆਈ ਟੀ ਬੀ ਪੀ ਵਿਚਕਾਰ, ਦੂਜਾ ਆਰਮੀ ਇਲੈਵਨ ਜਲੰਧਰ ਤੇ ਏ ਜੀ ਇਲੈਵਨ ਚੰਡੀਗੜ੍ਹ ਵਿਚਕਾਰ ਤੇ ਤੀਜਾ ਮੈਚ ਪੀ ਐੱਸ ਬੀ ਜਲੰਧਰ ਤੇ ਪੱਛਮੀ ਰੇਲਵੇ ਮੁੰਬਈ ਵਿਚਕਾਰ ਖੇਡਿਆ ਜਾਵੇਗਾ।
Advertisement
Advertisement
Advertisement
×

