DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੀਰਅੰਦਾਜ਼ੀ: ਦਿਓਤਲੇ-ਜਯੋਤੀ ਦੀ ਜੋੜੀ ਨੇ ਫੁੰਡਿਆ ਸੋਨਾ

ਹਾਂਗਜ਼ੂ, 4 ਅਕਤੂਬਰ ਭਾਰਤੀ ਤੀਰਅੰਦਾਜ਼ਾਂ ਜਯੋਤੀ ਸੁਰੇਖਾ ਵੇਨੱਮ ਅਤੇ ਓਜਸ ਦਿਓਤਲੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਜੋੜੀ ਨੂੰ ਹਰਾ ਕੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਵਿੱਚ ਭਾਰਤ ਨੂੰ ਪਹਿਲਾ ਸੋਨ ਤਗ਼ਮਾ ਦਵਿਾਇਆ। ਫਾਈਨਲ ਵਿੱਚ 21...

  • fb
  • twitter
  • whatsapp
  • whatsapp
featured-img featured-img
ਮੁਕਾਬਲਾ ਜਿੱਤਣ ਮਗਰੋਂ ਖੁਸ਼ੀ ਸਾਂਝੀ ਕਰਦੇ ਹੋਏ ਓਜਸ ਦਿਓਤਲੇ ਅਤੇ ਜਯੋਤੀ ਸੁਰੇਖਾ ਵੇਨੱਮਾ। -ਫੋਟੋ: ਪੀਟੀਆਈ
Advertisement

ਹਾਂਗਜ਼ੂ, 4 ਅਕਤੂਬਰ

ਭਾਰਤੀ ਤੀਰਅੰਦਾਜ਼ਾਂ ਜਯੋਤੀ ਸੁਰੇਖਾ ਵੇਨੱਮ ਅਤੇ ਓਜਸ ਦਿਓਤਲੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਇੱਥੇ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਜੋੜੀ ਨੂੰ ਹਰਾ ਕੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਵਿੱਚ ਭਾਰਤ ਨੂੰ ਪਹਿਲਾ ਸੋਨ ਤਗ਼ਮਾ ਦਵਿਾਇਆ। ਫਾਈਨਲ ਵਿੱਚ 21 ਸਾਲ ਦੇ ਵਿਸ਼ਵ ਚੈਂਪੀਅਨ ਦਿਓਤਲੇ ਨੇ ਇੱਕ ਅੰਕ ਗਵਾਇਆ ਪਰ ਜਯੋਤੀ ਨੇ ਆਪਣੇ ਅੱਠ ਤੀਰਾਂ ਨਾਲ ਸ਼ਾਨਦਾਰ ਸਕੋਰ ਨਾਲ ਭਾਰਤ ਲਈ ਜਿੱਤ ਦੀ ਨੀਂਹ ਰੱਖੀ। ਸਿਖਰਲਾ ਦੋ ਦਰਜਾ ਪ੍ਰਾਪਤ ਜੋੜੀਆਂ ਦਰਮਿਆਨ ਹੋਏ ਫਾਈਨਲ ਵਿੱਚ ਸਿਖਰਲਾ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ ਬੇਹੱਦ ਕਰੀਬੀ ਮੁਕਾਬਲੇ ਵਿੱਚ ਜੋਅ ਚੇਈਵੋਨ ਅਤੇ ਜੂ ਜੇਈਹੂਨ ਦੀ ਜੋੜੀ ਨੂੰ 159-158 ਨਾਲ ਹਰਾਇਆ। ਭਾਰਤੀ ਜੋੜੀ ਨੇ 140 ਮਿੰਟਾਂ ਦਰਮਿਆਨ ਹੋਏ ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਦੌਰਾਨ ਸਿਰਫ਼ ਚਾਰ ਅੰਕ ਗਵਾਏ। ਦਿਓਤਲੇ ਨੇ ਜਿੱਤ ਮਗਰੋਂ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਇਸ ਜਿੱਤ ਤੋਂ ਹੈਰਾਨ ਨਹੀਂ ਹਾਂ। ਸਾਨੂੰ ਪਤਾ ਸੀ ਅਸੀਂ ਅਜਿਹਾ ਕਰ ਸਕਦੇ ਹਾਂ। ਇਹ ਕਾਫ਼ੀ ਕਰੀਬੀ ਮੁਕਾਬਲਾ ਸੀ ਪਰ ਅਸੀਂ ਹਿੰਮਤ ਬਣਾਈ ਰੱਖੀ।’’ ਭਾਰਤੀ ਜੋੜੀ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ਵਿੱਚ ਕਜ਼ਾਖਸਤਾਨ ਦੀ ਆਦੇਲ ਇਸ਼ੇਨਬਨਿੋਵਾ ਅਤੇ ਆਂਦਰੇ ਤਿਯੂਤਿਯੂਨ ਦੀ ਜੋੜੀ ਖ਼ਿਲਾਫ਼ ਇੱਕ ਵਾਰ ਨੌਂ ਅੰਕਾਂ ਨੂੰ ਛੱਡ ਕੇ ਹਰ ਵਾਰ 10 ਅੰਕ ਹਾਸਲ ਕੀਤੇ ਅਤੇ 159-154 ਨਾਲ ਜਿੱਤ ਦਰਜ ਕਰਕੇ ਖਿਤਾਬੀ ਮੁਕਾਬਲੇ ਲਈ ਜਗ੍ਹਾ ਪੱਕੀ ਕੀਤੀ। ਜਯੋਤੀ ਅਤੇ ਦਿਓਤਲੇ ਕੁਆਰਟਰ ਫਾਈਨਲ ਵਿੱਚ ਮਲੇਸ਼ੀਆ ਦੀ ਜੋੜੀ ਨੂੰ 158-155 ਨਾਲ ਹਰਾ ਕੇ ਸੈਮੀਫਾਈਨਲ ’ਚ ਪੁੱਜੇ। ਸ਼ਨਿੱਚਰਵਾਰ ਨੂੰ ਹੋਣ ਵਾਲੇ ਵਿਅਕਤੀਗਤ ਫਾਈਨਲ ਵਿੱਚ ਦਿਓਤਲੇ ਦਾ ਸਾਹਮਣਾ ਟੀਮ ਦੇ ਸੀਨੀਅਰ ਸਾਥੀ ਅਭਿਸ਼ੇਕ ਵਰਮਾ ਨਾਲ ਹੋਵੇਗਾ, ਜਦਕਿ ਸਿਖਰਲਾ ਦਰਜਾ ਪ੍ਰਾਪਤ ਜਯੋਤੀ ਸੋਅ ਚੇਈਵੋਨ ਦਾ ਸਾਹਮਣਾ ਕਰੇਗੀ। ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਵੀ ਤਗ਼ਮੇ ਦੀ ਦੌੜ ਵਿੱਚ ਸ਼ਾਮਲ ਹੈ। ਦੋਵੇਂ ਟੀਮਾਂ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਚੁੱਕੀਆਂ ਹਨ। ਹਾਲਾਂਕਿ ਰਿਕਰਵ ਮਿਕਸਡ ਡਬਲਜ਼ ਵਿੱਚ ਅਨਤੂ ਦਾਸ ਅਤੇ ਅੰਕਿਤਾ ਭਗਤ ਦੀ ਜੋੜੀ ਨੂੰ ਕੁਆਰਟਰ ਫਾਈਨਲ ਵਿੱਚ ਇੰਡੋਨੇਸ਼ੀਆ ਖ਼ਿਲਾਫ਼ 4-2 ਦੀ ਲੀਡ ਬਣਾਉਣ ਦੇ ਬਾਵਜੂਦ ਸ਼ੂਟ ਆਫ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਿਕਰਵ ਵਰਗ ਵਿੱਚ ਹੁਣ ਭਾਰਤ ਦੀਆਂ ਉਮੀਦਾਂ ਸ਼ੁੱਕਰਵਾਰ ਨੂੰ ਹੋਣ ਵਾਲੇ ਮਹਿਲਾ ਅਤੇ ਪੁਰਸ਼ ਟੀਮ ਮੁਕਾਬਲਿਆਂ ’ਤੇ ਹਨ। -ਪੀਟੀਆਈ

Advertisement

Advertisement

ਮੁੱਕੇਬਾਜ਼ੀ: ਲਵਲੀਨਾ ਨੇ ਚਾਂਦੀ ਤੇ ਪਰਵੀਨ ਨੇ ਕਾਂਸੀ ਜਿੱਤੀ

ਹਾਂਗਜ਼ੂ: ਟੋਕੀਓ ਓਲੰਪਿਕ ਦੀ ਤਗ਼ਮਾ ਜੇਤੂ ਲਵਲੀਨਾ ਬੋਰਗੋਹੇਨ ਨੂੰ ਅੱਜ ਇੱਥੇ ਇੱਕਤਰਫ਼ਾ ਫਾਈਨਲ ਵਿੱਚ ਹਾਰਨ ਮਗਰੋਂ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ, ਜਦਕਿ ਪਰਵੀਨ ਹੁੱਡਾ ਨੂੰ ਕਾਂਸੇ ਦਾ ਤਗ਼ਮਾ ਮਿਲਿਆ। ਮੌਜੂਦਾ ਏਸ਼ਿਆਈ ਚੈਂਪੀਅਨ ਲਵਲੀਨਾ ਨੂੰ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਲੀਅ ਕਿਆਨ ਨੇ 75 ਕਿਲੋ ਫਾਈਨਲ ਵਿੱਚ ਹਰਾਇਆ। ਇਸ ਦੇ ਨਾਲ ਹੀ ਮੁੱਕੇਬਾਜ਼ੀ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ। ਭਾਰਤ ਨੇ ਇੱਕ ਚਾਂਦੀ ਅਤੇ ਚਾਰ ਕਾਂਸੇ ਸਣੇ ਕੁੱਲ ਪੰਜ ਤਗ਼ਮੇ ਜਿੱਤੇ। ਪਰਵੀਨ ਮੌਜੂਦਾ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਚੌਥੀ ਭਾਰਤੀ ਮੁੱਕੇਬਾਜ਼ ਹੈ, ਜਦਕਿ ਉਹ ਪੈਰਿਸ ਓਲੰਪਿਕ ਦਾ ਕੋਟਾ ਪਹਿਲਾਂ ਹੀ ਹਾਸਲ ਕਰ ਚੁੱਕੀ ਹੈ। ਦੋ ਵਾਰ ਦੀ ਵਿਸ਼ਵ ਚੈਂਪੀਅਨ ਨਿਖਤ ਜ਼ਰੀਨ 50 ਕਿਲੋ ਭਾਰ ਵਰਗ, ਪ੍ਰੀਤੀ ਪਵਾਰ 54 ਕਿਲੋ ਅਤੇ ਨਰੇਂਦਰ ਬੇਰਵਾਲ 92 ਕਿਲੋ ਤੋਂ ਵੱਧ ਭਾਰ ਖਰਗ ਦੇ ਸੈਮੀਫਾਈਨਲ ਵਿੱਚ ਹਾਰਨ ’ਤੇ ਕਾਂਸੇ ਦਾ ਤਗ਼ਮਾ ਮਿਲਿਆ ਸੀ। -ਪੀਟੀਆਈ

Advertisement
×