ਤੀਰਅੰਦਾਜ਼ੀ: ਦਿਓਤਲੇ, ਅਭਿਸ਼ੇਕ ਤੇ ਜਯੋਤੀ ਫਾਈਨਲ ਵਿੱਚ
ਹਾਂਗਜ਼ੂ, 3 ਅਕਤੂਬਰ ਮੌਜੂਦਾ ਵਿਸ਼ਵ ਚੈਂਪੀਅਨ ਓਜਸ ਦਿਓਤਲੇ ਪੂਰੇ 150 ਅੰਕਾਂ ਨਾਲ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਵਿਅਕਤੀਗਤ ਕੰਪਾਊਂਡ ਤੀਰਅੰਦਾਜ਼ੀ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਿਆ, ਜਿੱਥੇ ਉਸ ਦਾ ਸਾਹਮਣਾ ਭਾਰਤ ਦੇ ਹੀ ਅਭਿਸ਼ੇਕ ਵਰਮਾ ਨਾਲ ਹੋਵੇਗਾ। ਇਸ ਤਰ੍ਹਾਂ ਇਸ...
Advertisement
ਹਾਂਗਜ਼ੂ, 3 ਅਕਤੂਬਰ
ਮੌਜੂਦਾ ਵਿਸ਼ਵ ਚੈਂਪੀਅਨ ਓਜਸ ਦਿਓਤਲੇ ਪੂਰੇ 150 ਅੰਕਾਂ ਨਾਲ ਏਸ਼ਿਆਈ ਖੇਡਾਂ ਵਿੱਚ ਪੁਰਸ਼ਾਂ ਦੇ ਵਿਅਕਤੀਗਤ ਕੰਪਾਊਂਡ ਤੀਰਅੰਦਾਜ਼ੀ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚ ਗਿਆ, ਜਿੱਥੇ ਉਸ ਦਾ ਸਾਹਮਣਾ ਭਾਰਤ ਦੇ ਹੀ ਅਭਿਸ਼ੇਕ ਵਰਮਾ ਨਾਲ ਹੋਵੇਗਾ। ਇਸ ਤਰ੍ਹਾਂ ਇਸ ਵਰਗ ਵਿੱਚ ਭਾਰਤ ਦੇ ਸੋਨ ਅਤੇ ਚਾਂਦੀ ਦੇ ਤਗ਼ਮੇ ਪੱਕੇ ਹੋ ਗਏ ਹਨ। ਉਧਰ ਜਯੋਤੀ ਸੁਰੇਖਾ ਵੇਨਮ ਨੇ ਵੀ ਭਾਰਤ ਦੀ ਹੀ ਆਦਿਤੀ ਸਵਾਮੀ ਨੂੰ ਹਰਾ ਕੇ ਮਹਿਲਾ ਕੰਪਾਊਂਡ ਵਿਅਕਤੀਗਤ ਵਰਗ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਭਾਰਤੀ ਤੀਰਅੰਦਾਜ਼ ਛੇ ਟੀਮ ਮੁਕਾਬਲਿਆਂ ਵਿੱਚ ਵੀ ਤਗ਼ਮਿਆਂ ਦੀ ਦੌੜ ਵਿੱਚ ਹਨ, ਜਨਿ੍ਹਾਂ ਵਿੱਚ ਤਿੰਨ ਰਿਕਰਵ ਅਤੇ ਇੰਨੇ ਹੀ ਕੰਪਾਊਂਡ ਈਵੈਂਟ ਸ਼ਾਮਲ ਹਨ। -ਪੀਟੀਆਈ
Advertisement
Advertisement
×