ਨਿਸ਼ਾਨੇਬਾਜ਼ੀ ’ਚ ਅਨੀਸ਼ ਦੀ ਚਾਂਦੀ
ਭਾਰਤੀ ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ ਨੇ ਅੱਜ ਇੱਥੇ ਏਸ਼ੀਅਨ ਨਿਸਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। 22 ਸਾਲਾ ਅਨੀਸ਼ ਸਿਰਫ਼ ਇੱਕ ਅੰਕ ਨਾਲ ਸੋਨ ਤਗ਼ਮੇ ਤੋਂ ਖੁੰਝ ਗਿਆ। ਉਸ ਨੇ 35...
Advertisement
ਭਾਰਤੀ ਨਿਸ਼ਾਨੇਬਾਜ਼ ਅਨੀਸ਼ ਭਾਨਵਾਲਾ ਨੇ ਅੱਜ ਇੱਥੇ ਏਸ਼ੀਅਨ ਨਿਸਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। 22 ਸਾਲਾ ਅਨੀਸ਼ ਸਿਰਫ਼ ਇੱਕ ਅੰਕ ਨਾਲ ਸੋਨ ਤਗ਼ਮੇ ਤੋਂ ਖੁੰਝ ਗਿਆ। ਉਸ ਨੇ 35 ਅੰਕ ਬਣਾਏ, ਜੋ ਕਿ ਚੀਨ ਦੇ ਸੋਨ ਤਗ਼ਮਾ ਜੇਤੂ ਸ਼ੂ ਲਿਆਨਬੋਫਾਨ ਤੋਂ ਇੱਕ ਅੰਕ ਘੱਟ ਸੀ। ਕਾਂਸੇ ਦਾ ਤਗਮਾ ਕੋਰੀਆ ਦੇ ਲੀ ਜੈਕਿਊਨ ਨੇ ਜਿੱਤਿਆ। ਮੁਕਾਬਲੇ ’ਚ ਹਿੱਸਾ ਲੈਣ ਵਾਲਾ ਇੱਕ ਹੋਰ ਭਾਰਤੀ ਆਦਰਸ਼ ਸਿੰਘ ਪੰਜਵੇਂ ਸਥਾਨ ’ਤੇ ਰਿਹਾ।
Advertisement
Advertisement
×