ਅਨਾਹਤ ਚਾਈਨਾ ਓਪਨ ’ਚੋਂ ਬਾਹਰ
ਭਾਰਤ ਦੀ ਉੱਭਰਦੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਅੱਜ ਚਾਈਨਾ ਓਪਨ ਦੇ ਆਖਰੀ-16 ਗੇੜ ਦੇ ਮੁਕਾਬਲੇ ਵਿੱਚ ਪਹਿਲੀ ਗੇਮ ਜਿੱਤਣ ਦੇ ਬਾਵਜੂਦ ਹਾਰ ਕੇ ਬਾਹਰ ਹੋ ਗਈ। ਉਸ ਨੂੰ ਮਿਸਰ ਦੀ ਅੱਠਵਾਂ ਦਰਜਾ ਪ੍ਰਾਪਤ ਅਤੇ ਵਿਸ਼ਵ ਦੀ 15ਵੇਂ ਨੰਬਰ ਦੀ ਖਿਡਾਰਨ...
Advertisement
ਭਾਰਤ ਦੀ ਉੱਭਰਦੀ ਸਕੁਐਸ਼ ਖਿਡਾਰਨ ਅਨਾਹਤ ਸਿੰਘ ਅੱਜ ਚਾਈਨਾ ਓਪਨ ਦੇ ਆਖਰੀ-16 ਗੇੜ ਦੇ ਮੁਕਾਬਲੇ ਵਿੱਚ ਪਹਿਲੀ ਗੇਮ ਜਿੱਤਣ ਦੇ ਬਾਵਜੂਦ ਹਾਰ ਕੇ ਬਾਹਰ ਹੋ ਗਈ। ਉਸ ਨੂੰ ਮਿਸਰ ਦੀ ਅੱਠਵਾਂ ਦਰਜਾ ਪ੍ਰਾਪਤ ਅਤੇ ਵਿਸ਼ਵ ਦੀ 15ਵੇਂ ਨੰਬਰ ਦੀ ਖਿਡਾਰਨ ਸਨਾ ਇਬਰਾਹਿਮ ਨੇ ਹਰਾਇਆ। ਸ਼ੰਘਾਈ ਵਿੱਚ ਹੋਏ ਇਸ ਪੀ ਐੱਸ ਏ ਗੋਲਡ ਟੂਰਨਾਮੈਂਟ ਵਿੱਚ ਅਨਾਹਤ ਨੂੰ 1-3 (11-5, 6-11, 4-11, 7-11) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਸਿਡਨੀ ਵਿੱਚ ਚੱਲ ਰਹੇ ਬੋਂਡੀ ਓਪਨ ਪੀ ਐੱਸ ਏ ਚੈਲੰਜਰ ਟੂਰਨਾਮੈਂਟ ਵਿੱਚ ਭਾਰਤ ਦੀ ਸਿਖਰਲਾ ਦਰਜਾ ਪ੍ਰਾਪਤ ਖਿਡਾਰਨ ਰਥਿਕਾ ਸੁਤਨਤਿਰਾ ਸੀਲਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਉਸ ਨੇ ਕੁਆਰਟਰ ਫਾਈਨਲ ਵਿੱਚ ਥਾਈਲੈਂਡ ਦੀ ਅਨੰਤਨਾ ਪ੍ਰਸੇਰਤਨਾਕੁਲ ਨੂੰ ਹਰਾ ਕੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕੀਤੀ।
Advertisement
Advertisement
×

