ਅੰਬਾਲਾ ਦੀ ਮੁੱਕੇਬਾਜ਼ ਹਰਨੂਰ ਨੇ ਚੀਨ ’ਚ ਸੋਨ ਤਗ਼ਮਾ ਜਿੱਤਿਆ
ਅੰਬਾਲਾ ਦੀ ਮੁੱਕੇਬਾਜ਼ ਹਰਨੂਰ ਕੌਰ ਨੇ ਚੀਨ ਵਿੱਚ ਹੋਏ ਬੈੱਲਟ ਐਂਡ ਰੋਡ ਯੂਥ ਮੁੱਕੇਬਾਜ਼ੀ ਗਾਲਾ (ਅੰਡਰ-17) ਮੁਕਾਬਲੇ ਦੇ 66 ਕਿਲੋ ਭਾਰ ਵਰਗ ’ਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਹ ਚੈਂਪੀਅਨਸ਼ਿਪ 25 ਤੋਂ 29 ਅਗਸਤ ਤੱਕ...
Advertisement
ਅੰਬਾਲਾ ਦੀ ਮੁੱਕੇਬਾਜ਼ ਹਰਨੂਰ ਕੌਰ ਨੇ ਚੀਨ ਵਿੱਚ ਹੋਏ ਬੈੱਲਟ ਐਂਡ ਰੋਡ ਯੂਥ ਮੁੱਕੇਬਾਜ਼ੀ ਗਾਲਾ (ਅੰਡਰ-17) ਮੁਕਾਬਲੇ ਦੇ 66 ਕਿਲੋ ਭਾਰ ਵਰਗ ’ਚ ਸੋਨ ਤਗ਼ਮਾ ਜਿੱਤ ਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਇਹ ਚੈਂਪੀਅਨਸ਼ਿਪ 25 ਤੋਂ 29 ਅਗਸਤ ਤੱਕ ਚੀਨ ਵਿੱਚ ਹੋਈ। ਹਰਨੂਰ ਨੂੰ ਜੂਨੀਅਰ ਨੈਸ਼ਨਲ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤੀ ਟੀਮ ’ਚ ਚੁਣਿਆ ਗਿਆ ਸੀ। ਉਹ ਇਸ ਵੇਲੇ ਅੰਬਾਲਾ ਕੈਂਟ ਦੇ ਵਾਰ ਹੀਰੋਜ਼ ਮੈਮੋਰੀਅਲ ਸਟੇਡੀਅਮ ਵਿੱਚ ਕੋਚ ਸੰਜੈ ਕੁਮਾਰ ਦੀ ਅਗਵਾਈ ਹੇਠ ਸਿਖਲਾਈ ਲੈ ਰਹੀ ਹੈ।
Advertisement
Advertisement
×