All England Championships: ਲਕਸ਼ੈ ਅਗਲੇ ਗੇੜ ’ਚ, ਪ੍ਰਨੌਏ ਬਾਹਰ
ਬਰਮਿੰਘਮ, 11 ਮਾਰਚ
All England Championships ਭਾਰਤੀ ਸ਼ਟਲਰ ਲਕਸ਼ੈ ਸੇਨ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿਚ ਪਹੁੰਚ ਗਿਆ ਹੈ ਜਦੋਂਕਿ ਐੱਚਐੱਸ.ਪ੍ਰਨੌਏ ਨੇ ਪੁਰਸ਼ ਵਰਗ ਦੇ ਪਹਿਲੇ ਹੀ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਆਲਮੀ ਦਰਜਾਬੰਦੀ ਵਿਚ 15ਵੀਂ ਪਾਇਦਾਨ ’ਤੇ ਕਾਬਜ਼ ਲਕਸ਼ੈ ਨੇ ਚੀਨੀ ਤਾਇਪੇ ਦੇ ਸੂ ਲੀ ਯੈਂਗ ਨੂੰ 13-21, 21-17, 21-15 ਨਾਲ ਹਰਾਇਆ। ਲਕਸ਼ੈ ਹੁਣ ਅਗਲੇ ਗੇੜ ਵਿਚ ਇੰਡੋਨੇਸ਼ੀਆ ਦੇ ਤੀਜੇ ਨੰਬਰ ਦੇ ਖਿਡਾਰੀ ਜੋਨਾਥਨ ਕ੍ਰਿਸਟੀ ਨਾਲ ਦੋ ਦੋ ਹੱਥ ਕਰੇਗਾ। ਲਕਸ਼ੈ ਨੇ ਪਿਛਲੇ ਸਾਲ ਪੈਰਿਸ ਓਲੰਪਿਕਸ ਵਿਚ ਵੀ ਕ੍ਰਿਸਟੀ ਨੂੰ ਹਰਾਇਆ ਸੀ।
ਉਧਰ ਪ੍ਰਨੌਏ ਫਰਾਂਸ ਦੇ ਟੋਮਾ ਜੂਨੀਅਰ ਪੋਪੋਵ ਖਿਲਾਫ਼ ਜੂਝਦਾ ਨਜ਼ਰ ਆਇਆ। ਪ੍ਰਨੌਏ 53 ਮਿੰਟ ਤੱਕ ਚੱਲੇ ਮੁਕਾਬਲੇ ਦੌਰਾਨ ਆਪਣੇ ਵਿਰੋਧੀ ਖਿਡਾਰੀ ਨੂੰ ਸਖ਼ਤ ਮੁਕਾਬਲਾ ਦਿੱਤਾ ਤੇ 19-21, 16-21 ਦੇ ਸਕੋਰ ਨਾਲ ਮੈਚ ਹਾਰ ਗਿਆ।
ਮਿਕਸਡ ਡਬਲਜ਼ ਵਿਚ ਸਤੀਸ਼ ਕੁਮਾਰ ਕਰੁਨਾਕਰਨ ਤੇ ਆਦਿਆ ਵਰੀਯਾਥ ਚੀਨ ਦੀ ਆਲਮੀ ਦਰਜਾਬੰਦੀ ਵਿਚ 7ਵੇਂ ਨੰਬਰ ਦੀ ਜੋੜੀ ਗੁਯੋ ਸ਼ਿਨ ਵਾ ਤੇ ਚੇਨ ਫੈਂਗ ਹੁਈ ਕੋਲੋਂ 6-21, 15-21 ਨਾਲ ਹਾਰ ਗਏ। -ਪੀਟੀਆਈ