ਅਲਕਰਾਜ਼ ਪੈਰਿਸ ਮਾਸਟਰਜ਼ ’ਚੋਂ ਬਾਹਰ
ਟੈਨਿਸ ਦੇ ਮੰਨੇ ਪ੍ਰਮੰਨੇ ਖਿਡਾਰੀ ਕਾਰਲੋਸ ਅਲਕਰਾਜ਼ ਨੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਵਿੱਚ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੂਜੇ ਸੈੱਟ ਵਿੱਚ ਕਈ ਗ਼ਲਤੀਆਂ ਕੀਤੀਆਂ ਜਿਸ ਕਾਰਨ ਉਹ ਟੂਰਨਾਮੈਂਟ ਦੇ ਦੂਜੇ ਗੇੜ ’ਚੋਂ ਬਾਹਰ ਹੋ ਗਿਆ। ਅਲਕਰਾਜ਼ ਨੂੰ ਕੈਮਰਨ ਨੋਰੀ ਨੇ...
Advertisement
ਟੈਨਿਸ ਦੇ ਮੰਨੇ ਪ੍ਰਮੰਨੇ ਖਿਡਾਰੀ ਕਾਰਲੋਸ ਅਲਕਰਾਜ਼ ਨੇ ਪੈਰਿਸ ਮਾਸਟਰਜ਼ ਟੈਨਿਸ ਟੂਰਨਾਮੈਂਟ ਵਿੱਚ ਪਹਿਲਾ ਸੈੱਟ ਜਿੱਤਣ ਤੋਂ ਬਾਅਦ ਦੂਜੇ ਸੈੱਟ ਵਿੱਚ ਕਈ ਗ਼ਲਤੀਆਂ ਕੀਤੀਆਂ ਜਿਸ ਕਾਰਨ ਉਹ ਟੂਰਨਾਮੈਂਟ ਦੇ ਦੂਜੇ ਗੇੜ ’ਚੋਂ ਬਾਹਰ ਹੋ ਗਿਆ। ਅਲਕਰਾਜ਼ ਨੂੰ ਕੈਮਰਨ ਨੋਰੀ ਨੇ 4-6, 6-3 ਤੇ 6-4 ਨਾਲ ਹਰਾਇਆ। ਛੇ ਵਾਰ ਦੇ ਗ੍ਰੈਂਡ ਸਲੈਮ ਜੇਤੂ ਖਿਡਾਰੀ ਨੇ ਦੂਜਾ ਸੈੱਟ ਹਾਰਨ ਮਗਰੋਂ ਕੋਚ ਜੁਆਨ ਕਾਰਲੋਸ ਫਰੇਰੋ ਨਾਲ ਖੇਡ ਬਾਰੇ ਚਰਚਾ ਕੀਤੀ। ਮੈਚ ਹਾਰਨ ਤੋਂ ਬਾਅਦ ਅਲਕਰਾਜ਼ ਨੇ ਕਿਹਾ ਕਿ ਉਹ ਆਪਣੇ ਖੇਡ ਪ੍ਰਦਰਸ਼ਨ ਤੋਂ ਕਾਫ਼ੀ ਨਿਰਾਸ਼ ਹੈ ਤੇ ਉਸ ਤੋਂ ਮੈਚ ਵਿੱਚ ਕਈ ਗ਼ਲਤੀਆਂ ਹੋਈਆਂ। ਇਸ ਹਾਰ ਨਾਲ ਮਾਸਟਰਜ਼ ਟੂਰਨਾਮੈਂਟਾਂ ਵਿੱਚ ਅਲਕਰਾਜ਼ ਦੀ 17 ਮੈਚਾਂ ਵਿੱਚ ਲਗਾਤਾਰ ਹੋ ਰਹੀ ਜਿੱਤ ਦੀ ਲੜੀ ਵੀ ਟੁੱਟ ਗਈ ਹੈ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਅਲਕਰਾਜ਼ ਖੇਡ ਵਿੱਚ ਆਪਣਾ ਚੋਟੀ ਦਾ ਦਰਜਾ ਵੀ ਗੁਆ ਸਕਦੇ ਹਨ।
Advertisement
Advertisement
×

