ਅਹਿਮਦਾਬਾਦ ਟੈਸਟ: ਲੋਕੇਸ਼ ਰਾਹੁਲ ਨੇ ਜੜਿਆ ਨਾਬਾਦ ਸੈਂਕੜਾ; ਭਾਰਤ ਨੇ ਲੰਚ ਵੇਲੇ 56 ਦੌੜਾਂ ਦੀ ਲੀਡ ਲਈ
Ahmedabad Test ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਲੋਕੇਸ਼ ਰਾਹੁਲ ਦੇ ਨਾਬਾਦ ਸੈਂਕੜੇ ਤੇ ਕਪਤਾਨ ਸ਼ੁਭਮਨ ਗਿੱਲ(50) ਦੇ ਨੀਮ ਸੈਂਕੜੇ ਦੀ ਮਦਦ ਨਾਲ ਲੰਚ ਦੇ ਸਮੇਂ ਤੱਕ 67 ਓਵਰਾਂ ਵਿਚ 218/3 ਦਾ ਸਕੋਰ ਬਣਾ ਲਿਆ...
Ahmedabad Test ਭਾਰਤ ਨੇ ਵੈਸਟਇੰਡੀਜ਼ ਖਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਲੋਕੇਸ਼ ਰਾਹੁਲ ਦੇ ਨਾਬਾਦ ਸੈਂਕੜੇ ਤੇ ਕਪਤਾਨ ਸ਼ੁਭਮਨ ਗਿੱਲ(50) ਦੇ ਨੀਮ ਸੈਂਕੜੇ ਦੀ ਮਦਦ ਨਾਲ ਲੰਚ ਦੇ ਸਮੇਂ ਤੱਕ 67 ਓਵਰਾਂ ਵਿਚ 218/3 ਦਾ ਸਕੋਰ ਬਣਾ ਲਿਆ ਹੈ। ਭਾਰਤ ਨੇ ਮਹਿਮਾਨ ਟੀਮ ’ਤੇ 56 ਦੌੜਾਂ ਦੀ ਲੀਡ ਲੈ ਲਈ ਹੈ।
ਲੋਕੇਸ਼ ਰਾਹੁਲ ਨੇ 192 ਗੇਂਦਾਂ ਦੀ ਪਾਰੀ ਵਿਚ 12 ਚੌਕੇ ਲਾਏ। ਗਿੱਲ ਨੇ 100 ਗੇਂਦਾਂ ਵਿਚ ਨੀਮ ਸੈਂਕੜਾ ਪੂਰਾ ਕੀਤਾ ਤੇ ਇਸ ਦੌਰਾਨ ਪੰਜ ਚੌਕੇ ਲਾਏ। ਲੰਚ ਵੇਲੇ ਲੋਕੇਸ਼ ਰਾਹੁਲ (100) ਤੇ ਧਰੁਵ ਜੁਰੇਲ (14) ਕਰੀਜ਼ ’ਤੇ ਟਿਕੇ ਹੋਏ ਸਨ। ਵੈਸਟਇੰਡੀਜ਼ ਨੂੰ ਸਵੇਰ ਦੇ ਸੈਸ਼ਨ ਵਿਚ ਸ਼ੁਭਮਨ ਗਿੱਲ ਦੀ ਵਿਕਟ ਦੇ ਰੂਪ ਵਿਚ ਇਕ ਸਫ਼ਲਤਾ ਮਿਲੀ।
ਭਾਰਤ ਨੇ ਵੀਰਵਾਰ ਨੂੰ ਟੈਸਟ ਮੈਚ ਦੇ ਪਹਿਲੇ ਦਿਨ ਵੈਸਟ ਇੰਡੀਜ਼ ਦੀ ਟੀਮ ਨੂੰ 162 ਦੌੜਾਂ ’ਤੇ ਆਲ ਆਊਟ ਕਰਨ ਮਗਰੋਂ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਦੋ ਵਿਕਟਾਂ ਦੇ ਨੁਕਸਾਨ ਨਾਲ 121 ਦੌੜਾਂ ਬਣਾਈਆਂ ਸਨ। ਮਹਿਮਾਨ ਟੀਮ ਲਈ ਕਪਤਾਨ ਰੋਸਟਨ ਚੇਜ਼ ਨੇ ਦੋ ਵਿਕਟਾਂ ਲਈਆਂ ਜਦੋਂਕਿ ਇਕ ਵਿਕਟ ਜੇਡਨ ਸੀਲਜ਼ ਦੇ ਹਿੱਸੇ ਆਈ।