ਪਾਕਿ ਦੀ ਸ਼ਿਕਾਇਤ ਮਗਰੋਂ ਆਈਸੀਸੀ ਨੇ ਨਿਊਯਾਰਕ ਵਿੱਚ ਟੀਮ ਦਾ ਹੋਟਲ ਬਦਲਿਆ
ਇਸਲਾਮਾਬਾਦ: ਆਈਸੀਸੀ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਸ਼ਿਕਾਇਤ ਮਗਰੋਂ ਪਾਕਿਸਤਾਨ ਟੀਮ ਦਾ ਨਿਊਯਾਰਕ ਵਿੱਚ ਹੋਟਲ ਬਦਲ ਦਿੱਤਾ ਹੈ। ਪੀਸੀਬੀ ਨੇ ਸ਼ਿਕਾਇਤ ਕੀਤੀ ਸੀ ਕਿ ਟੀ20 ਵਿਸ਼ਵ ਕੱਪ ਦੌਰਾਨ ਹੋਟਲ ਤੋਂ ਸਟੇਡੀਅਮ ਜਾਣ ਵਿੱਚ 90 ਮਿੰਟ ਦਾ ਸਮਾਂ ਲੱਗਦਾ ਹੈ। ਪੀਸੀਬੀ...
Advertisement
ਇਸਲਾਮਾਬਾਦ: ਆਈਸੀਸੀ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਸ਼ਿਕਾਇਤ ਮਗਰੋਂ ਪਾਕਿਸਤਾਨ ਟੀਮ ਦਾ ਨਿਊਯਾਰਕ ਵਿੱਚ ਹੋਟਲ ਬਦਲ ਦਿੱਤਾ ਹੈ। ਪੀਸੀਬੀ ਨੇ ਸ਼ਿਕਾਇਤ ਕੀਤੀ ਸੀ ਕਿ ਟੀ20 ਵਿਸ਼ਵ ਕੱਪ ਦੌਰਾਨ ਹੋਟਲ ਤੋਂ ਸਟੇਡੀਅਮ ਜਾਣ ਵਿੱਚ 90 ਮਿੰਟ ਦਾ ਸਮਾਂ ਲੱਗਦਾ ਹੈ। ਪੀਸੀਬੀ ਦੇ ਇੱਕ ਸੂਤਰ ਨੇ ਦੱਸਿਆ ਕਿ ਚੇਅਰਮੈਨ ਮੋਹਸਿਨ ਨਕਵੀ ਦੇ ਦਖ਼ਲ ਮਗਰੋਂ ਪਾਕਿਸਤਾਨ ਟੀਮ ਨੂੰ ਦੂਜੇ ਹੋਟਲ ਵਿੱਚ ਭੇਜ ਦਿੱਤਾ ਗਿਆ, ਜੋ ਮੈਦਾਨ ਤੋਂ ਸਿਰਫ਼ ਪੰਜ ਮਿੰਟ ਦੀ ਦੂਰੀ ’ਤੇ ਹੈ। ਪਾਕਿਸਤਾਨ ਐਤਵਾਰ ਨੂੰ ਨਿਊਯਾਰਕ ਵਿੱਚ ਭਾਰਤ ਨਾਲ ਖੇਡੇਗਾ। ਭਾਰਤੀ ਟੀਮ ਨੇ ਤਿੰਨ ਗਰੁੱਪ ਮੈਚ ਨਿਊਯਾਰਕ ਵਿੱਚ ਖੇਡਣੇ ਹਨ ਤੇ ਟੀਮ ਦਾ ਹੋਟਲ ਮੈਦਾਨ ਤੋਂ ਦਸ ਮਿੰਟ ਦੀ ਦੂਰੀ ’ਤੇ ਹੈ। ਭਾਰਤ ਨੇ ਆਇਰਲੈਂਡ ਖ਼ਿਲਾਫ਼ ਪਹਿਲਾ ਮੈਚ ਜਿੱਤ ਲਿਆ ਹੈ। ਦੱਖਣੀ ਅਫ਼ਰੀਕਾ ਖ਼ਿਲਾਫ਼ ਪਹਿਲੇ ਮੈਚ ਵਿੱਚ 77 ਦੌੜਾਂ ’ਤੇ ਆਊਟ ਹੋਈ ਸ੍ਰੀਲੰਕਾ ਦੀ ਟੀਮ ਹੋਟਲ ਤੋਂ ਸਟੇਡੀਅਮ ਦੇ ਫ਼ਾਸਲੇ ਸਬੰਧੀ ਪਹਿਲਾਂ ਹੀ ਫਿਕਰ ਜਤਾ ਚੁੱਕੀ ਹੈ। -ਏਪੀ
Advertisement
Advertisement
×