64ਵੀਂ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ: ਭਾਈਰੂਪਾ ਦੀ ਰਮਨਦੀਪ ਕੌਰ ਨੇ 400 ਮੀਟਰ ਅੜਿੱਕਾ ਦੌੜ ਵਿੱਚ ਜਿੱਤਿਆ ਸੋਨਾ
ਬਠਿੰਡਾ ਦੇ ਨਗਰ ਭਾਈਰੂਪਾ ਦੀ ਹੋਣਹਾਰ ਧੀ ਰਮਨਦੀਪ ਕੌਰ, ਧੀ ਸ੍ਰੀ ਮੰਗਤ ਸਿੰਘ, ਨੇ ਚੇਨਈ ਵਿੱਚ ਹੋਈ 64ਵੀਂ ਸੀਨੀਅਰ ਅਥਲੈਟਿਕਸ ਇੰਟਰ ਸਟੇਟ ਚੈਂਪੀਅਨਸ਼ਿਪ (ਲੜਕੀਆਂ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 400 ਮੀਟਰ ਹਰਡਲਜ਼ ਦੌੜ ਵਿੱਚ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ। ਇਸ...
Advertisement
ਬਠਿੰਡਾ ਦੇ ਨਗਰ ਭਾਈਰੂਪਾ ਦੀ ਹੋਣਹਾਰ ਧੀ ਰਮਨਦੀਪ ਕੌਰ, ਧੀ ਸ੍ਰੀ ਮੰਗਤ ਸਿੰਘ, ਨੇ ਚੇਨਈ ਵਿੱਚ ਹੋਈ 64ਵੀਂ ਸੀਨੀਅਰ ਅਥਲੈਟਿਕਸ ਇੰਟਰ ਸਟੇਟ ਚੈਂਪੀਅਨਸ਼ਿਪ (ਲੜਕੀਆਂ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 400 ਮੀਟਰ ਹਰਡਲਜ਼ ਦੌੜ ਵਿੱਚ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ।
ਇਸ ਪ੍ਰਾਪਤੀ ਨਾਲ ਨਾ ਸਿਰਫ਼ ਭਾਈਰੂਪਾ ਦਾ ਨਾਮ ਰੌਸ਼ਨ ਹੋਇਆ ਹੈ, ਸਗੋਂ ਸਾਰੇ ਬਠਿੰਡਾ ਜ਼ਿਲ੍ਹੇ ਵਿੱਚ ਵੀ ਮਾਣ ਦੀ ਲਹਿਰ ਦੌੜ ਪਈ ਹੈ। ਰਮਨਦੀਪ ਕੌਰ ਨੇ ਮੁਕਾਬਲੇ ਵਿੱਚ ਸ਼ੁਰੂ ਤੋਂ ਹੀ ਤੇਜ਼ ਗਤੀ ਬਰਕਰਾਰ ਰੱਖਦਿਆਂ ਵਿਰੋਧੀਆਂ ਨੂੰ ਪਿੱਛੇ ਛੱਡਿਆ ਅਤੇ ਮੰਜ਼ਿਲ ’ਤੇ ਸਭ ਤੋਂ ਪਹਿਲਾਂ ਪਹੁੰਚ ਕੇ ਸੋਨੇ ਦਾ ਤਮਗਾ ਹਾਸਲ ਕੀਤਾ।Advertisement
ਰਮਨਦੀਪ ਦੀ ਸਫਲਤਾ ’ਤੇ ਮਾਪਿਆਂ ਅਤੇ ਕੋਚਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਖੇਡ ਪ੍ਰੇਮੀਆਂ ਨੇ ਵੀ ਉਸ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਮੀਦ ਜਤਾਈ ਜਾ ਰਹੀ ਹੈ ਕਿ ਰਮਨਦੀਪ ਕੌਰ ਅਗਲੇ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ’ਤੇ ਵੀ ਭਾਰਤ ਦਾ ਨਾਮ ਚਮਕਾਵੇਗੀ।
Advertisement
×