ਆਈ ਪੀ ਐੱਲ ਨਿਲਾਮੀ ’ਚ 240 ਭਾਰਤੀ ਸ਼ਾਮਲ
ਅਬੂ ਧਾਬੀ ’ਚ 16 ਦਸੰਬਰ ਨੂੰ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਨਿਲਾਮੀ ਵਿੱਚ 240 ਭਾਰਤੀ ਖਿਡਾਰੀਆਂ ਸਣੇ ਕੁੱਲ 350 ਖਿਡਾਰੀ ਸ਼ਾਮਲ ਹੋਣਗੇ। ਵਿਦੇਸ਼ੀ ਖਿਡਾਰੀਆਂ ਦੀ ਗਿਣਤੀ 110 ਹੈ। ਦੱਖਣੀ ਅਫਰੀਕਾ ਦੇ ਵਿਕਟਕੀਪਰ-ਬੱਲੇਬਾਜ਼ ਕੁਇੰਟਨ ਡੀ ਕੌਕ, ਜਿਨ੍ਹਾਂ ਨੇ...
Advertisement
ਅਬੂ ਧਾਬੀ ’ਚ 16 ਦਸੰਬਰ ਨੂੰ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਨਿਲਾਮੀ ਵਿੱਚ 240 ਭਾਰਤੀ ਖਿਡਾਰੀਆਂ ਸਣੇ ਕੁੱਲ 350 ਖਿਡਾਰੀ ਸ਼ਾਮਲ ਹੋਣਗੇ। ਵਿਦੇਸ਼ੀ ਖਿਡਾਰੀਆਂ ਦੀ ਗਿਣਤੀ 110 ਹੈ। ਦੱਖਣੀ ਅਫਰੀਕਾ ਦੇ ਵਿਕਟਕੀਪਰ-ਬੱਲੇਬਾਜ਼ ਕੁਇੰਟਨ ਡੀ ਕੌਕ, ਜਿਨ੍ਹਾਂ ਨੇ ਹਾਲ ਹੀ ਵਿੱਚ ਇੱਕ ਰੋਜ਼ਾ ਮੈਚਾਂ ਤੋਂ ਸੰਨਿਆਸ ਲਿਆ ਹੈ, ਨੂੰ ਵੀ ਅੰਤਿਮ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੀ ਘੱਟੋ-ਘੱਟ ਕੀਮਤ ਇੱਕ ਕਰੋੜ ਰੁਪਏ ਹੈ। ਦੱਸਣਾ ਬਣਦਾ ਹੈ ਕਿ ਸਮਿਥ ਨੇ ਪਿਛਲੀ ਵਾਰ 2021 ਵਿੱਚ ਆਈ ਪੀ ਐੱਲ ਖੇਡਿਆ ਸੀ। ਜਾਣਕਾਰੀ ਅਨੁਸਾਰ ਨਿਲਾਮੀ ਲਈ ਕੁੱਲ 1,390 ਖਿਡਾਰੀਆਂ ਨੇ ਰਜਿਸਟਰ ਕੀਤਾ ਸੀ, ਜਿਸ ਨੂੰ ਬਾਅਦ ’ਚ ਘਟਾ ਕੇ 1,005 ਕਰ ਦਿੱਤਾ ਗਿਆ। ਇਨ੍ਹਾਂ ’ਚੋਂ 350 ਖਿਡਾਰੀਆਂ ਦੀ ਅੰਤਿਮ ਸੂਚੀ ਤਿਆਰ ਕੀਤੀ ਗਈ ਹੈ।
Advertisement
Advertisement
×

