ਭਾਰਤ ਤੇ ਆਸਟਰੇਲੀਆ ਵਿਚਾਲੇ ਪਹਿਲਾ ਟੀ20 ਮੀਂਹ ਦੀ ਭੇਟ ਚੜ੍ਹਿਆ
ਭਾਰਤ ਨੇ 9.4 ਓਵਰਾਂ ਵਿਚ 97/1 ਦਾ ਸਕੋਰ ਬਣਾਇਆ; ਨਿਤੀਸ਼ ਰੈੱਡੀ ਗਰਦਨ ਦੀ ਕੜੱਲ ਕਰਕੇ ਪਹਿਲੇ ਤਿੰਨ ਟੀ20 ਮੈਚਾਂ ਲਈ ਟੀਮ ’ਚੋਂ ਬਾਹਰ
India vs Australia 1st T20 ਆਸਟਰੇਲੀਆ ਤੇ ਭਾਰਤ ਵਿਚਾਲੇ ਕੈਨਬਰਾ ਵਿਚ ਖੇਡਿਆ ਜਾ ਰਿਹਾ ਪਹਿਲਾ ਟੀ20 ਮੈਚ ਮੀਂਹ ਦੀ ਭੇਟ ਚੜ੍ਹ ਗਿਆ। ਮੀਂਹ ਕਰਕੇ ਅੱਜ ਦੋ ਵਾਰ ਮੈਚ ਨੂੰ ਰੋਕਣਾ ਪਿਆ। ਪਹਿਲੀ ਵਾਰ ਜਦੋਂ ਮੀਂਹ ਕਾਰਨ ਮੈਚ ਵਿਚਾਲੇ ਰੁਕਿਆ ਤਾਂ ਉਦੋਂ ਭਾਰਤ ਨੇ 5 ਓਵਰਾਂ ਵਿਚ 43/1 ਦਾ ਸਕੋਰ ਬਣਾ ਲਿਆ ਸੀ। ਮੈਚ ਮੁੜ ਸ਼ੁਰੂ ਹੋਇਆ ਤਾਂ ਇਸ ਨੂੰ ਘਟਾ ਕੇ 18-18 ਓਵਰਾਂ ਦਾ ਕਰ ਦਿੱਤਾ ਗਿਆ।
The first #AUSvIND T20I has been abandoned due to rain. 🌧️
Scorecard ▶️ https://t.co/VE4FvHBCbW#TeamIndia pic.twitter.com/biJYDFe9Ah
— BCCI (@BCCI) October 29, 2025
ਭਾਰਤ ਨੇ 9.4ਓਵਰਾਂ ਵਿਚ 97/1 ਦਾ ਸਕੋਰ ਬਣਾ ਲਿਆ ਸੀ ਜਦੋਂ ਮੀਂਹ ਕਰਕੇ ਦੂਜੀ ਵਾਰ ਮੈਚ ਨੂੰ ਰੋਕਣਾ ਪਿਆ। ਸ਼ੁਭਮਨ ਗਿੱਲ 37 ਤੇ ਕਪਤਾਨ ਸੂਰਿਆਕੁਮਾਰ ਯਾਦਵ 39 ਦੌੜਾਂ ਉੱਤੇ ਨਾਬਾਦ ਰਹੇ। ਅਭਿਸ਼ੇਕ ਸ਼ਰਮਾ 19 ਦੌੜਾਂ ਬਣਾ ਕੇ ਆਊਟ ਹੋਇਆ ਜਿਸ ਵਿਚ ਚਾਰ ਚੌਕੇ ਵੀ ਸ਼ਾਮਲ ਹਨ। ਕਪਤਾਨ ਸੂਰਿਆਕੁਮਾਰ ਨੇ 39 ਦੌੜਾਂ ਦੀ ਨਾਬਾਦ ਪਾਰੀ ਵਿਚ ਦੋ ਛੱਕੇ ਵੀ ਲਾਏ ਹਨ ਤੇ ਟੀ20 ਕ੍ਰਿਕਟ ਵਿਚ 150 ਛੱਕੇ ਲਾਉਣ ਦਾ ਰਿਕਾਰਡ ਬਣਾਇਆ। ਸੂਰਿਆਕੁਮਾਰ ਯਾਦਵ ਅੱਜ ਲੈਅ ਵਿਚ ਨਜ਼ਰ ਆ ਰਿਹਾ ਸੀ, ਪਰ ਮੀਂਹ ਨੇ ਸਾਰੀ ਖੇਡ ਖਰਾਬ ਕਰ ਦਿੱਤੀ।
ਭਾਰਤ ਨੇ ਅੱਜ ਦੇ ਮੈਚ ਲਈ ਜਸਪ੍ਰੀਤ ਬੁਮਰਾਹ ਅਤੇ ਹਰਸ਼ਿਤ ਰਾਣਾ ਦੇ ਰੂਪ ਵਿੱਚ ਦੋ ਤੇਜ਼ ਗੇਂਦਬਾਜ਼ਾਂ ਨੂੰ ਟੀਮ ਵਿਚ ਥਾਂ ਦਿੱਤੀ ਜਦੋਂ ਕਿ ਸਪਿੰਨ ਗੇਂਦਬਾਜ਼ੀ ਦੀ ਕਮਾਨ ਕੁਲਦੀਪ ਯਾਦਵ ਅਤੇ ਵਰੁਣ ਚੱਕਰਵਰਤੀ ਦੇ ਹੱਥ ਸੀ। ਆਸਟਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ।
ਟੀਮਾਂ ਇਸ ਤਰ੍ਹਾਂ ਸਨ
ਭਾਰਤ: ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਸੰਜੂ ਸੈਮਸਨ (ਕਪਤਾਨ), ਸ਼ਿਵਮ ਦੂਬੇ, ਅਕਸ਼ਰ ਪਟੇਲ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ।
ਆਸਟਰੇਲੀਆ: ਮਿਸ਼ੇਲ ਮਾਰਸ਼ (ਕਪਤਾਨ), ਟ੍ਰੈਵਿਸ ਹੈੱਡ, ਜੋਸ਼ ਇੰਗਲਿਸ (ਕਪਤਾਨ), ਟਿਮ ਡੇਵਿਡ, ਮਿਸ਼ੇਲ ਓਵੇਨ, ਮਾਰਕਸ ਸਟੋਇਨਿਸ, ਜੋਸ਼ ਫਿਲਿਪ, ਜ਼ੇਵੀਅਰ ਬਾਰਟਲੇਟ, ਨਾਥਨ ਐਲਿਸ, ਮੈਥਿਊ ਕੁਹਨੇਮੈਨ, ਜੋਸ਼ ਹੇਜ਼ਲਵੁੱਡ।
ਇਸ ਦੌਰਾਨ ਹਰਫ਼ਨਮੌਲਾ ਨਿਤੀਸ਼ ਕੁਮਾਰ ਰੈੱਡੀ ਨੂੰ ਗਰਦਨ ਵਿੱਚ ਕੜੱਲ ਕਰਕੇ ਆਸਟਰੇਲੀਆ ਖ਼ਿਲਾਫ਼ ਪਹਿਲੇ ਤਿੰਨ ਟੀ-20 ਕੌਮਾਂਤਰੀ ਮੈਚਾਂ ਲਈ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ। ਰੈੱਡੀ ਨੂੰ ਸਿਡਨੀ ਵਿੱਚ ਆਸਟਰੇਲੀਆ ਖ਼ਿਲਾਫ਼ ਤੀਜੇ ਇਕ ਰੋਜ਼ਾ ਮੈਚ ਵਿਚ ਵੀ quadriceps ਦੀ ਸੱਟ ਕਰਕੇ ਬਾਹਰ ਬੈਠਣਾ ਪਿਆ ਸੀ। ਰੈੱਡੀ ਨੂੰ ਹੁਣ ਇੱਕ ਨਵੀਂ ਸੱਟ ਲੱਗ ਗਈ ਹੈ। ਬੀਸੀਸੀਆਈ ਨੇ ਇਕ ਬਿਆਨ ਵਿਚ ਕਿਹਾ ਕਿ ਮੈਡੀਕਲ ਟੀਮ ਰੈੱਡੀ ਦੀ ਨੇੜਿਓਂ ਨਿਗਰਾਨੀ ਕਰ ਰਹੀ ਹੈ।

