DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਲੰਧਰ ’ਚ 15ਵੀਂ ਜੂਨੀਅਰ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ ਦਾ ਆਗਾਜ਼

ਪਹਿਲੇ ਦਿਨ ਕੇਰਲਾ, ਛੱਤੀਸਗੜ੍ਹ, ਰਾਜਸਥਾਨ, ਅਰੁਣਾਚਲ ਪ੍ਰਦੇਸ਼ ਤੇ ਦਿੱਲੀ ਵੱਲੋਂ ਜਿੱਤਾਂ ਦਰਜ
  • fb
  • twitter
  • whatsapp
  • whatsapp
featured-img featured-img
ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਹੋਏ ਪ੍ਰਬੰਧਕ ਤੇ ਮੁੱਖ ਮਹਿਮਾਨ।
Advertisement
ਹਤਿੰਦਰ ਮਹਿਤਾਹਾਕੀ ਪੰਜਾਬ ਵੱਲੋਂ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ 15ਵੀਂ ਹਾਕੀ ਇੰਡੀਆ ਜੂਨੀਅਰ ਪੁਰਸ਼ ਕੌਮੀ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਸ਼ੁਰੂ ਕਰਵਾਈ ਗਈ। ਚੈਂਪੀਅਨਸ਼ਿਪ ਦੇ ਪਹਿਲੇ ਦਿਨ ਕੇਰਲਾ, ਛੱਤੀਸਗੜ੍ਹ, ਰਾਜਸਥਾਨ, ਅਰੁਣਾਚਲ ਪ੍ਰਦੇਸ਼ ਅਤੇ ਦਿੱਲੀ ਨੇ ਆਪੋ-ਆਪਣੇ ਮੈਚ ਜਿੱਤ ਕੇ ਤਿੰਨ-ਤਿੰਨ ਅੰਕ ਹਾਸਲ ਕਰ ਲਏ। ਜਦਕਿ ਲੀ ਪੁੱਡੂਚੇਰੀ ਤੇ ਤਿਲੰਗਾਨਾ ਦੀਆਂ ਟੀਮਾਂ ਵਿਚਾਲੇ ਮੈਚ 1-1 ਗੋਲ ਨਾਲ ਬਰਾਬਰੀ ’ਤੇ ਰਿਹਾ। ਅੱਜ ਦੇ ਪਹਿਲੇ ਮੈਚ ’ਚ ਕੇਰਲਾ ਨੇ ਤ੍ਰਿਪੁਰਾ ਨੂੰ 14-1 ਨਾਲ, ਛੱਤੀਸਗੜ੍ਹ ਨੇ ਗੋਆ ਨੂੰ 6-1 ਨਾਲ, ਰਾਜਸਥਾਨ ਨੇ ਗੁਜਰਾਤ ਨੂੰ 5-3, ਅਰੁਣਾਚਲ ਪ੍ਰਦੇਸ਼ ਨੇ ਹਿਮਾਚਲ ਪ੍ਰਦੇਸ਼ ਨੂੰ 3-1 ਨਾਲ ਅਤੇ ਦਿੱਲੀ ਨੇ ਆਸਾਮ ਨੂੰ 10-2 ਗੋਲਾਂ ਨਾਲ ਹਰਾਇਆ।

ਇਸ ਤੋਂ ਪਹਿਲਾਂ ਚੈਂਪੀਅਨਸ਼ਿਪ ਦਾ ਉਦਘਾਟਨ ਹਾਕੀ ਇੰਡੀਆ ਦੇ ਮੀਤ ਪ੍ਰਧਾਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਨ ਕੋਹਲੀ ਨੇ ਕੀਤਾ ਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਉਨ੍ਹਾਂ ਕਿਹਾ ਕਿ ਹਾਕੀ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਸੂਬਾ ਲਗਾਤਾਰ ਦੂਜੀ ਵਾਰ ਇਹ ਚੈਂਪੀਅਨਸ਼ਿਪ ਕਰਵਾ ਰਿਹਾ ਹੈ। ਉਨ੍ਹਾਂ ਨੇ ਇਸ ਮੌਕੇ ਪੰਜਾਬ ਦੀ ਸਬ ਜੂਨੀਅਰ ਪੁਰਸ਼ ਹਾਕੀ ਟੀਮ ਜੋ ਕਿ ਚੇਨੱਈ ਵਿੱਚ 15ਵੀਂ ਹਾਕੀ ਇੰਡੀਆ ਸਬ ਜੂਨੀਅਰ ਕੌਮੀ ਪੁਰਸ਼ ਹਾਕੀ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤ ਕੇ ਪਰਤੀ ਹੈ, ਨੂੰ ਇਕ ਲੱਖ ਰੁਪਏ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ, ਮੀਤ ਪ੍ਰਧਾਨ ਬਲਵਿੰਦਰ ਸ਼ੰਮੀ, ਖਜ਼ਾਨਚੀ ਉਲੰਪੀਅਨ ਸੰਜੀਵ ਕੁਮਾਰ, ਗੁਨਦੀਪ ਸਿੰਘ ਕਪੂਰ, ਦਲਜੀਤ ਸਿੰਘ ਆਈਆਰਐੱਸ ਕਸਟਮਜ਼, ਰਿਪੁਦਮਨ ਕੁਮਾਰ ਸਿੰਘ ਤੇ ਲਖਵਿੰਦਰ ਪਾਲ ਸਿੰਘ ਖਹਿਰਾ (ਦੋਵੇਂ ਕੌਮਾਂਤਰੀ ਖਿਡਾਰੀ), ਦਲਜੀਤ ਸਿੰਘ ਢਿੱਲੋਂ, ਧਰਮਪਾਲ ਸਿੰਘ, ਓਲੰਪੀਅਨ ਸਮੀਰ ਦਾਦ, ਓਲੰਪੀਅਨ ਗੈਵਨ ਫਰੇਰਾ, ਹਰਿੰਦਰ ਸਿੰਘ ਸੰਘਾ, ਗੁਰਿੰਦਰ ਸਿੰਘ ਸੰਘਾ, ਕੁਲਜੀਤ ਸਿੰਘ ਰੰਧਾਵਾ, ਗੁਰਮੀਤ ਸਿੰਘ ਤੇ ਖੇਡ ਪ੍ਰੇਮੀ ਹਾਜ਼ਰ ਸਨ।

Advertisement

ਇਸੇ ਦੌਰਾਨ ਝਾਰਖੰਡ ਦੀ ਟੀਮ ਨੇ ਕਾਕੀਨਾਡਾ (ਝਾਰਖੰਡ) ’ਚ ਹੋਈ 15ਵੀਂ ਜੂਨੀਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਜਿੱਤ ਲਈ ਹੈ। ਝਾਰਖੰਡ ਨੇ ਫਾਈਨਲ ’ਚ ਹਰਿਆਣਾ ਦੀ ਟੀਮ ਨੂੰ ਹਰਾਇਆ। ਚੈਂਪੀਅਨਸ਼ਿਪ ’ਚ ਉੱਤਰ ਪ੍ਰਦੇਸ਼ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

ਅੱਜ ਦੇ ਮੈਚ

ਸਵੇਰੇ 6.00 ਵਜੇ- ਕੇਰਲਾ ਬਨਾਮ ਤੇਲੰਗਾਨਾ

ਸਵੇਰੇ 7.30 ਵਜੇ- ਲੀ ਪੁਡਚੇਰੀ ਬਨਾਮ ਤ੍ਰਿਪੁਰਾ

ਸਵੇਰੇ 9 ਵਜੇ- ਛਤੀਸਗੜ੍ਹ ਬਨਾਮ ਗੁਜਰਾਤ

ਸਵੇਰੇ 10.30 ਵਜੇ- ਰਾਜਸਥਾਨ ਬਨਾਮ ਗੋਆ

ਦੁਪਿਹਰ 12 ਵਜੇ- ਚੰਡੀਗੜ੍ਹ ਬਨਾਮ ਜੰਮੂ ਕਸ਼ਮੀਰ

ਦੁਪਿਹਰ 1.30 ਵਜੇ- ਬਿਹਾਰ ਬਨਾਮ ਉੱਤਰਾਖੰਡ

ਦੁਪਿਹਰ 3.00 ਵਜੇ- ਦਿੱਲੀ ਬਨਾਮ ਬੰਗਾਲ

Advertisement
×