ਜ਼ੁਬੀਨ ਗਰਗ ਦਾ ਆਖ਼ਰੀ ਫਿਲਮ ‘ਰੋਈ ਰੋਈ ਬਿਨਾਲੇ’ 31 ਅਕਤੂਬਰ ਨੂੰ ਹੋਵੇਗੀ ਰਿਲੀਜ਼
ਅਸੀਂ ਸਿਰਫ਼ ਉਸਦੀ ਅਸਲੀ ਆਵਾਜ਼ ਦੀ ਵਰਤੋਂ ਕਰਾਂਗੇ: ਫਿਲਮ ਨਿਰਮਾਤਾ
ਮਰਹੂਮ ਗਾਇਕ ਜ਼ੁਬੀਨ ਗਰਗ ਦੀ ਫ਼ਿਲਮ ‘ਰੋਈ ਰੋਈ ਬਿਨਾਲੇ’ 31 ਅਕਤੂਬਰ ਨੂੰ ਦੇਸ਼ ਭਰ ਵਿੱਚ ਰਿਲੀਜ਼ ਹੋਵੇਗੀ। ਪ੍ਰਸਿੱਧ ਅਸਾਮੀ ਫਿਲਮ ਨਿਰਮਾਤਾ ਰਾਜੇਸ਼ ਭੁਈਆਂ ( Rajesh Bhuyan ) ਨੇ ਇਹ ਜਾਣਕਾਰੀ ਸਾਂਝੀ ਕੀਤੀ।
ਭੁਈਆਂ (Bhuyan) ਨੇ ਇਹ ਵੀ ਖੁਲਾਸਾ ਕੀਤਾ ਕਿ ਆਉਣ ਵਾਲੀ ਫਿਲਮ ਵਿੱਚ ਗਰਗ ਦੀ ‘ਅਸਲ ਆਵਾਜ਼’ ਰਿਕਾਰਡਿੰਗ ਹੋਵੇਗੀ ਅਤੇ ਇਸ ਰਾਂਹੀ ਉਨ੍ਹਾਂ ਨੂੰ ਉਨ੍ਹਾਂ ਦੇ ਅਸਾਮੀ ਸੰਗੀਤ ਪ੍ਰਤੀ ਪਿਆਰ ਅਤੇ ਜਨੂੰਨ ਲਈ ਸ਼ਰਧਾਂਜਲੀ ਹੋਵੇਗੀ।
ਫਿਲਮ ਨਿਰਮਾਤਾ ਨੇ ਦੱਸਿਆ, “ਅਸੀਂ ਪਿਛਲੇ ਤਿੰਨ ਸਾਲਾਂ ਤੋਂ ਇਸ ਫਿਲਮ ’ਤੇ ਕੰਮ ਕਰ ਰਹੇ ਸੀ। ਫਿਲਮ ਦੀ ਕਹਾਣੀ ਅਤੇ ਸੰਗੀਤ ਜ਼ੁਬੀਨ ਗਰਗ ਦਾ ਸੀ। ਇਹ ਪਹਿਲੀ ਸੰਗੀਤਕ ਅਸਾਮੀ ਫਿਲਮ ਸੀ। ਅਸੀਂ ਫਿਲਮ ਦਾ ਲਗਭਗ ਸਾਰਾ ਕੰਮ ਪੂਰਾ ਕਰ ਲਿਆ ਸੀ, ਬੈਕਗ੍ਰਾਊਂਡ ਸੰਗੀਤ ਨੂੰ ਛੱਡ ਕੇ।”
ਉਨ੍ਹਾਂ ਅੱਗੇ ਕਿਹਾ,“ ਜ਼ੁਬੀਨ ਗਰਗ ਚਾਹੁੰਦਾਂ ਸੀ ਕਿ ਇਹ ਫਿਲਮ 31 ਅਕਤੂਬਰ ਨੂੰ ਰਿਲੀਜ਼ ਹੋਵੇ, ਇਸ ਲਈ ਅਸੀਂ ਇਸ ਨੂੰ ਉਸੇ ਤਰੀਕ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ, ਨਾ ਸਿਰਫ਼ ਅਸਾਮ ਵਿੱਚ, ਸਗੋਂ ਦੇਸ਼ ਭਰ ਵਿੱਚ... ਜ਼ੁਬੀਨ ਗਰਗ ਦੀ ਆਵਾਜ਼ ਲਗਭਗ 80-90% ਸਾਫ਼ ਹੈ, ਕਿਉਂਕਿ ਅਸੀਂ ਇਸਨੂੰ ਲੈਪਲ ਮਾਈਕ ਦੀ ਵਰਤੋਂ ਕਰਕੇ ਰਿਕਾਰਡ ਕੀਤਾ ਸੀ। ਇਸ ਲਈ ਅਸੀਂ ਸਿਰਫ਼ ਉਸਦੀ ਅਸਲੀ ਆਵਾਜ਼ ਦੀ ਵਰਤੋਂ ਕਰਾਂਗੇ।”