DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਪਿਲ, ਸਲਮਾਨ ਤੇ ਕਰਨ ਨਾਲ ਬਿੱਗ ਬੌਸ ’ਚ ਹਿੱਸਾ ਲੈਣਾ ਚਾਹੰੁਦਾਂ: ਅਨਿਲ ਕਪੂਰ

ਮੁੰਬਈ: ਬਿੱਗ ਬੌਸ ਓਟੀਟੀ 3 ਦੇ ਆਉਣ ਵਾਲੇ ਸੀਜ਼ਨ ਲਈ ਹਾਲ ਹੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਦੱਸਿਆ ਕਿ ਉਹ ਕਿਨ੍ਹਾਂ ਬੌਲੀਵੁੱਡ ਸਿਤਾਰਿਆਂ ਦੇ ਨਾਲ ਸ਼ੋਅ ਵਿੱਚ ਹਿੱਸਾ ਲੈਣ ਦੀ ਇੱਛਾ ਰੱਖਦਾ ਹੈ। ਉਸ ਨੇ...
  • fb
  • twitter
  • whatsapp
  • whatsapp
featured-img featured-img
ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਾ ਹੋਇਆ ਅਦਾਕਾਰ ਅਨਿਲ ਕਪੂਰ। -ਫੋਟੋ: ਏਐੱਨਆਈ
Advertisement

ਮੁੰਬਈ:

ਬਿੱਗ ਬੌਸ ਓਟੀਟੀ 3 ਦੇ ਆਉਣ ਵਾਲੇ ਸੀਜ਼ਨ ਲਈ ਹਾਲ ਹੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਬੌਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਦੱਸਿਆ ਕਿ ਉਹ ਕਿਨ੍ਹਾਂ ਬੌਲੀਵੁੱਡ ਸਿਤਾਰਿਆਂ ਦੇ ਨਾਲ ਸ਼ੋਅ ਵਿੱਚ ਹਿੱਸਾ ਲੈਣ ਦੀ ਇੱਛਾ ਰੱਖਦਾ ਹੈ। ਉਸ ਨੇ ਕਿਹਾ, ‘‘ਜੇ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਕਪਿਲ ਸ਼ਰਮਾ, ਸਲਮਾਨ ਖਾਨ ਅਤੇ ਕਰਨ ਜੌਹਰ ਨਾਲ ਇਸ ਸ਼ੋਅ ਵਿੱਚ ਹਿੱਸਾ ਲੈਣਾ ਚਾਹਾਂਗਾ ਅਤੇ ਅਮਿਤਾਭ ਬੱਚਨ ਨੂੰ ਮੇਜ਼ਬਾਨ ਵਜੋਂ ਦੇਖਣਾ ਪਸੰਦ ਕਰਾਂਗਾ।’’

Advertisement

ਬਿੱਗ ਬੌਸ ਓਟੀਟੀ ਦੇ ਤੀਜੇ ਸੀਜ਼ਨ ਵਿੱਚ ਮੇਜ਼ਬਾਨ ਦੀ ਭੂਮਿਕਾ ਸਬੰਧੀ ਉਤਸ਼ਾਹ ਦਿਖਾਉਂਦਿਆਂ ਉਸ ਨੇ ਕਿਹਾ, ‘‘ਬਿੱਗ ਬੌਸ ਓਟੀਟੀ ਅਤੇ ਮੇਰੀ ਇੱਕ ਸੁਫ਼ਨਿਆਂ ਦੀ ਟੀਮ ਹੈ। ਅਸੀਂ ਦੋਵੇਂ ਦਿਲ ਤੋਂ ਜਵਾਨ ਹਾਂ। ਕਈ ਲੋਕ ਮਜ਼ਾਹੀਆ ਅੰਦਾਜ਼ ਵਿੱਚ ਆਖਦੇ ਹਨ ਕਿ ਮੇਰੀ ਉਮਰ ਵਧਣ ਦੀ ਜਗ੍ਹਾ ਘਟਦੀ ਜਾ ਰਹੀ ਹੈ ਪਰ ਬਿੱਗ ਬੌਸ ਦੀ ਉਮਰ ਹਕੀਕਤ ਵਿੱਚ ਘਟਦੀ ਜਾ ਰਹੀ ਹੈ। ਸੱਚੀ ਬਿੱਗ ਬੌਸ ਸਦੀਵੀ ਹੈ।’’ ਉਸ ਨੇ ਕਿਹਾ ਮੈਂ ਆਪਣਾ ਹਰ ਪ੍ਰਾਜੈਕਟ ਹਮੇਸ਼ਾ ਇਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਪੂਰਾ ਕੀਤਾ ਹੈ ਅਤੇ ਮੈਂ ਉਹੀ (10 ਗੁਣਾ) ਊਰਜਾ ਬਿੱਗ ਬੌਸ ਵਿੱਚ ਲਿਆਉਣ ਜਾ ਰਿਹਾ ਹਾਂ। ਇਸ ਸ਼ੋਅ ਵਿੱਚ ਹਰ ਕਿਸੇ ਲਈ ਕੁੱਝ ਨਾ ਕੁੱਝ ਹੁੰਦਾ ਹੈ ਅਤੇ ਮੈਂ ਇਸ ਵਿੱਚ ਆਪਣਾ ਕੁੱਝ ਨਵਾਂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।’’

ਉਸ ਨੇ ਕਿਹਾ, ‘‘ਸਲਮਾਨ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਅਤੇ ਅਨਿਲ ਕਪੂਰ ਦੀ ਥਾਂ ਵੀ ਕੋਈ ਨਹੀਂ ਲੈ ਸਕਦਾ। ਸਲਮਾਨ ਬਹੁਤ ਖ਼ੁਸ਼ ਹੈ। ਮੇਰੀ ਉਸ ਨਾਲ ਗੱਲ ਹੋਈ ਹੈ। ਉਹ ਬਹੁਤ ਉਤਸ਼ਾਹਿਤ ਹੈ।’’ ਜ਼ਿਕਰਯੋਗ ਹੈ ਕਿ ‘ਬਿੱਗ ਬੌਸ ਓਟੀਟੀ 3’ ਜਿਓ ਸਿਨੇਮਾ ’ਤੇ 21 ਜੂਨ ਤੋਂ ਸ਼ੁਰੂ ਹੋ ਰਿਹਾ ਹੈ। -ਏਐੱਨਆਈ

Advertisement
×