ਦਿੱਗਜ ਅਦਾਕਾਰ ਧਰਮਿੰਦਰ ਹਸਪਤਾਲ ਦਾਖਲ
ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ ਨੂੰ ਇੱਥੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। 89 ਸਾਲਾ ਅਦਾਕਾਰ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸੂਤਰ ਨੇ ਪੀਟੀਆਈ ਨੂੰ ਦੱਸਿਆ, "ਉਹ ਵੀਰਵਾਰ...
ਸੂਤਰ ਨੇ ਪੀਟੀਆਈ ਨੂੰ ਦੱਸਿਆ, "ਉਹ ਵੀਰਵਾਰ ਨੂੰ ਹਸਪਤਾਲ ਗਏ ਸਨ। ਕਿਉਂਕਿ ਰਿਪੋਰਟਾਂ ਦੇ ਨਤੀਜਿਆਂ ਨੂੰ ਆਉਣ ਵਿੱਚ ਕੁਝ ਸਮਾਂ ਲੱਗ ਸਕਦਾ ਹੈ, ਇਸ ਲਈ ਪਰਿਵਾਰ ਨੇ ਫੈਸਲਾ ਕੀਤਾ ਕਿ ਜਦੋਂ ਤੱਕ ਸਾਰੀਆਂ ਰੁਟੀਨ ਜਾਂਚਾਂ ਸਹੀ ਢੰਗ ਨਾਲ ਨਹੀਂ ਹੋ ਜਾਂਦੀਆਂ, ਉਦੋਂ ਤੱਕ ਉਨ੍ਹਾਂ ਦਾ ਉੱਥੇ ਰਹਿਣਾ ਬਿਹਤਰ ਹੋਵੇਗਾ। ਉਹ ਬਜ਼ੁਰਗ ਹਨ ਅਤੇ ਉਨ੍ਹਾਂ ਨੂੰ ਡਾਕਟਰਾਂ ਦੀ ਸਹੀ ਦੇਖਭਾਲ ਦੀ ਲੋੜ ਹੈ। ਚਿੰਤਾ ਦੀ ਕੋਈ ਗੱਲ ਨਹੀਂ ਹੈ।’’
ਜ਼ਿਕਰਯੋਗ ਹੈ ਕਿ ਇਸ ਸਾਲ ਅਪਰੈਲ ਵਿੱਚ ਧਰਮਿੰਦਰ ਦੀ ਅੱਖ ਦੀ ਗ੍ਰਾਫਟ ਸਰਜਰੀ ਹੋਈ ਸੀ। ਉਸ ਸਮੇਂ ਜਦੋਂ ਉਹ ਮੁੰਬਈ ਦੇ ਇੱਕ ਹਸਪਤਾਲ ਤੋਂ ਬਾਹਰ ਨਿਕਲੇ ਸਨ ਤਾਂ ਉਨ੍ਹਾਂ ਦੀ ਸੱਜੀ ਅੱਖ 'ਤੇ ਪੱਟੀ ਬੰਨ੍ਹੀ ਹੋਈ ਸੀ।
ਉਨ੍ਹਾਂ ਨੇ ਪਾਪਰਾਜ਼ੀ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਹ ਅਜੇ ਵੀ "ਬਹੁਤ ਤਾਕਤਵਰ" ਹਨ।
ਦਿੱਗਜ ਅਦਾਕਾਰ ਦਾ ਸਭ ਤੋਂ ਹਾਲੀਆ ਪ੍ਰੋਜੈਕਟ ਸ਼ਾਹਿਦ ਕਪੂਰ-ਕ੍ਰਿਤੀ ਸੈਨਨ ਦੀ ਰੋਮਾਂਟਿਕ ਕਾਮੇਡੀ "ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ" ਸੀ।
ਉਹ ਅੱਗੇ ਨਿਰਮਾਤਾ ਸ਼੍ਰੀਰਾਮ ਰਾਘਵਨ ਦੀ ਜੰਗੀ-ਡਰਾਮਾ ਫਿਲਮ "ਇੱਕੀਸ" ਵਿੱਚ ਨਜ਼ਰ ਆਉਣਗੇ, ਜੋ ਪਰਮਵੀਰ ਚੱਕਰ ਪ੍ਰਾਪਤਕਰਤਾ ਅਰੁਣ ਖੇਤਰਪਾਲ ਦੇ ਜੀਵਨ 'ਤੇ ਅਧਾਰਤ ਹੈ। ਧਰਮਿੰਦਰ ਅਦਾਕਾਰ ਅਰਬਾਜ਼ ਖਾਨ ਦੇ ਨਾਲ ਪਰਿਵਾਰਕ-ਡਰਾਮਾ ਥ੍ਰਿਲਰ "ਮੈਂਨੇ ਪਿਆਰ ਕੀਆ ਫਿਰ ਸੇ" ਵਿੱਚ ਵੀ ਨਜ਼ਰ ਆਉਣਗੇ।

