DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਹ ਸਿਰਫ਼ ਮੇਰਾ ਨਹੀਂ; ਪੂਰੇ ਮਲਿਆਲਮ ਫਿਲਮ ਇੰਡਸਟਰੀ ਦਾ ਸਨਮਾਨ: ਮੋਹਨਲਾਲ

ਅਕਸ਼ੈ ਕੁਮਾਰ, ਪ੍ਰਿਥਵੀਰਾਜ ਸੁਕੁਮਾਰਨ ਅਤੇ ਹੋਰਾਂ ਨੇ ਮਲਿਆਲਮ ਸਟਾਰ ਨੂੰ ਵਧਾਈ ਦਿੱਤੀ
  • fb
  • twitter
  • whatsapp
  • whatsapp
Advertisement

ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨਾਂ ਵਿੱਚੋਂ ਇੱਕ ਦਾਦਾ ਸਾਹਿਬ ਫਾਲਕੇ ਪੁਰਸਕਾਰ ਦਾ ਐਲਾਨ ਕਰ ਦਿੱਤਾ ਗਿਆ ਹੈ। ਸਾਲ 2023 ਲਈ ਇਹ ਵੱਕਾਰੀ ਪੁਰਸਕਾਰ ਮਲਿਆਲਮ ਸਿਨੇਮਾ ਦੇ ਸੁਪਰਸਟਾਰ ਅਤੇ ਇੱਕ ਸੰਪੂਰਨ ਅਦਾਕਾਰ ਮੋਹਨ ਲਾਲ ਨੂੰ ਦਿੱਤਾ ਜਾਵੇਗਾ।

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਹ ਐਲਾਨ ਕੀਤਾ। ਮੋਹਨ ਲਾਲ ਪਿਛਲੇ ਚਾਰ ਦਹਾਕਿਆਂ ਤੋਂ ਫਿਲਮਾਂ ਵਿੱਚ ਸਰਗਰਮ ਹਨ। ਇਸ ਐਲਾਨ ਤੋਂ ਬਾਅਦ ਪ੍ਰਸ਼ੰਸਕ ਸੋਸ਼ਲ ਮੀਡੀਆ ’ਤੇ ਲਗਾਤਾਰ ਉਸਦੀ ਪ੍ਰਸ਼ੰਸਾ ਕਰ ਰਹੇ ਹਨ ਅਤੇ ਬਾਲੀਵੁੱਡ ਅਦਾਕਾਰਾਂ ਵੱਲੋਂ ਵੀ ਉਨ੍ਹਾਂ ਨੂੰ ਵਧਾਈਆਂ ਭੇਜੀਆਂ ਜਾ ਰਹੀਆਂ ਹਨ।

Advertisement

ਅੱਜ ਕੋਚੀ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਅਦਾਕਾਰ ਨੇ ਕਿਹਾ,“ ਮੈਨੂੰ ਲੱਗਿਆ ਕਿ ਇਹ ਇੱਕ ਸੁਪਨਾ ਸੀ। ਮੈਂ ਉਨ੍ਹਾਂ ਨੂੰ ਇਸਨੂੰ ਦੁਹਰਾਉਣ ਲਈ ਵੀ ਕਿਹਾ। ਇਹ ਸਿਰਫ਼ ਮੇਰਾ ਪੁਰਸਕਾਰ ਨਹੀਂ ਹੈ ਇਹ ਭਾਰਤੀ ਸਿਨੇਮਾ ਦਾ ਹੈ। ਮੈਂ ਇਸ ਸਨਮਾਨ ਲਈ ਪਰਮਾਤਮਾ ਦਾ ਧੰਨਵਾਦ ਕਰਦਾ ਹਾਂ। ਕੋਈ ਵੀ ਕੰਮ ਇਮਾਨਦਾਰੀ ਅਤੇ ਸਮਰਪਣ ਨਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਬਹੁਤ ਸਾਰੇ ਲੋਕਾਂ ਨੇ ਰਸਤੇ ਵਿੱਚ ਮੇਰੀ ਮਦਦ ਕੀਤੀ। ਮੈਂ ਇਸ ਪੁਰਸਕਾਰ ਨੂੰ ਉਨ੍ਹਾਂ ਸਾਰਿਆਂ ਨਾਲ ਸਾਂਝੀ ਕਰਦਾ ਹਾਂ।”

ਮੋਹਨ ਲਾਲ ਨੇ ਐਕਸ ’ਤੇ ਇੱਕ ਭਾਵੁਕ ਪੋਸਟ ਵਿੱਚ ਪੁਰਸਕਾਰ ਦੇ ਜਵਾਬ ਵਿੱਚ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਪ੍ਰਗਟ ਕੀਤਾ।

ਉਨ੍ਹਾਂ ਲਿਖਿਆ,“ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਾਪਤ ਕਰਕੇ ਸੱਚਮੁੱਚ ਨਿਮਰਤਾ ਮਹਿਸੂਸ ਹੋ ਰਹੀ ਹੈ। ਇਹ ਸਨਮਾਨ ਮੇਰਾ ਇਕੱਲਾ ਨਹੀਂ ਹੈ, ਇਹ ਹਰ ਉਸ ਵਿਅਕਤੀ ਦਾ ਹੈ ਜੋ ਇਸ ਯਾਤਰਾ ਵਿੱਚ ਮੇਰੇ ਨਾਲ ਚੱਲਿਆ ਹੈ। ਮੇਰੇ ਪਰਿਵਾਰ, ਦਰਸ਼ਕਾਂ, ਸਹਿਯੋਗੀਆਂ, ਦੋਸਤਾਂ ਅਤੇ ਸ਼ੁਭਚਿੰਤਕਾਂ ਲਈ ਤੁਹਾਡਾ ਪਿਆਰ, ਵਿਸ਼ਵਾਸ ਅਤੇ ਉਤਸ਼ਾਹ ਮੇਰੀ ਸਭ ਤੋਂ ਵੱਡੀ ਤਾਕਤ ਰਿਹਾ ਹੈ । ਮੈਂ ਇਸ ਮਾਨਤਾ ਨੂੰ ਡੂੰਘੀ ਸ਼ੁਕਰਗੁਜ਼ਾਰੀ ਅਤੇ ਪੂਰੇ ਦਿਲ ਨਾਲ ਸਵੀਕਾਰ ਕਰਦਾ ਹਾਂ।”

ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਮੋਹਨਲਾਲ ਨੂੰ ਇਸ ਸਨਮਾਨ ਲਈ ਵਧਾਈ ਦਿੱਤੀ।

ਅਦਾਕਾਰ ਅਕਸ਼ੈ ਕੁਮਾਰ ਨੇ ਐਕਸ ‘ਤੇ ਪੋਸਟ ਕਰਦਿਆਂ ਲਿਖਿਆ, “ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਹੋਣ ’ਤੇ ਦਿਲੋਂ ਵਧਾਈਆਂ @Mohanlal ਸਰ। ਹਰ ਵਾਰ ਜਦੋਂ ਮੈਨੂੰ ਤੁਹਾਨੂੰ ਮਿਲਣ ਜਾਂ ਤੁਹਾਡੇ ਕੰਮ ਨੂੰ ਦੇਖਣ ਦਾ ਮੌਕਾ ਮਿਲਿਆ ਹੈ ਤਾਂ ਇਹ ਹੁਣ ਤੱਕ ਦੇ ਸਭ ਤੋਂ ਮਹਾਨ ਅਦਾਕਾਰੀ ਸਕੂਲ ਦੀ ਪਹਿਲੀ ਕਤਾਰ ਵਿੱਚ ਬੈਠਣ ਵਰਗਾ ਰਿਹਾ ਹੈ। ਤੁਸੀਂ ਅਸਲ ਵਿੱਚ ਇਸ ਦੇ ਹੱਕਦਾਰ ਹੋਂ। ਸਤਿਕਾਰ ਅਤੇ ਪਿਆਰ।”

Advertisement
×