‘ਦਿ ਸਟੂਡੀਓ’ ਨੇ ਇਤਿਹਾਸ ਰਚਿਆ, ਸਭ ਤੋਂ ਵੱਧ ਐਮੀ ਐਵਾਰਡਜ਼ ਜਿੱਤਣ ਵਾਲੀ ਲੜੀ ਬਣੀ
Emmy Awards ਕਾਮੇਡੀ ਵੈੱਬ ਲੜੀ ‘ਦਿ ਸਟੂਡੀਓ’ ਨੇ ਐਤਵਾਰ ਨੂੰ ਐਮੀ ਐਵਾਰਡਜ਼ ਵਿਚ ਕੁੱਲ 12 ਪੁਰਸਕਾਰ ਆਪਣੇ ਨਾਮ ਕਰਕੇ ਇਕ ਸੀਜ਼ਨ ਵਿਚ ਸਭ ਤੋਂ ਵੱਧ ਪੁਰਸਕਾਰ ਜਿੱਤਣ ਦਾ ਰਿਕਾਰਡ ਬਣਾਇਆ ਹੈ। ਕਾਮੇਡੀ ਅਦਾਕਾਰੀ, ਨਿਰਦੇਸ਼ਨ ਤੇ ਲੇਖਣ ਵਿਚ ਜਿੱਤ ਹਾਸਲ ਕਰਕੇ ਸੇਠ ਰੋਗਨ ਦੀ ‘ਐਪਲ ਟੀਵੀ ਪਲੱਸ’ ਲੜੀ ‘The Studio’ ਨੇ ‘The Bear’ ਦਾ ਪਿਛਲੇ ਸਾਲ 11 ਪੁਰਸਕਾਰ ਜਿੱਤਣ ਦੇ ਰਿਕਾਰਡ ਨੂੰ ਤੋੜ ਦਿੱਤਾ।
ਸੇਠ ਰੋਗਨ ਨੇ ਕਿਹਾ, ‘‘ਜਦੋਂ ਉਪਰੋਥੱਲੀ ਪੁਰਸਕਾਰਾਂ ਲਈ ਨਾਮ ਲਏ ਜਾ ਰਹੇ ਸਨ ਤਾਂ ਮੈਨੂੰ ਇਕ ਵਾਰ ਯਕੀਨ ਨਹੀਂ ਹੋਇਆ। ਮੈਂ ਜ਼ਿੰਦਗੀ ਵਿਚ ਕਦੇ ਕੁਝ ਵੀ ਨਹੀਂ ਜਿੱਤਿਆ ਸੀ।’’ ਰੋਗਨ ਨੇ ਨਿਰਦੇਸ਼ਨ ਵਰਗ ਵਿਚ ਪੁਰਸਕਾਰ ਆਪਣੇ ਪੁਰਾਣੇ ਸਹਿਯੋਗੀ ਤੇ ‘ਦਿ ਸਟੂਡੀਓ’ ਦੇ ਸਹਿ-ਨਿਰਮਾਤਾ ਇਵਾਨ ਗੋਲਡਬਰਗ ਨਾਲ ਸਾਂਝਾ ਕੀਤਾ।
ਬ੍ਰਿਟ ਲਾਵਰ ਤੇ ਟਰੈਮਲ ਟਿਲਮੈਨ ਨੇ ‘Severance’ ਲਈ ਟਰਾਫੀ ਜਿੱਤੀ। ਲਾਵਰ ਨੂੰ ਇਸ ਲੜੀ ਲਈ ਬਿਹਤਰੀਨ ਅਦਾਕਾਰਾ ਦਾ ਪੁਰਸਕਾਰ ਮਿਲਿਆ ਤੇ ਟਿਲਮੈਨ ਨੂੰ ਨੂੰ ਬਿਹਤਰਨੀ ਸਹਾਇਕ ਅਦਾਕਾਰ ਦਾ ਪੁਰਸਕਾਰ ਮਿਲਿਆ। ਜੀਨ ਸਮਾਰਟ ਨੇ ‘ਹੈਕਸ’ ਲਈ ਕਾਮੇਡੀ ਦੇ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਉਨ੍ਹਾਂ ਇਸ ਵਰਗ ਵਿਚ ਪੁਰਸਕਾਰ ਜਿੱਤਿਆ ਹੈ।
ਉਨ੍ਹਾਂ ਦੀ ਸਹਿ-ਅਦਾਕਾਰ ਹੈਨਾ ਐਨਬਿੰਡਰ ਨੇ ਕਾਮੇਡੀ ਵਿਚ ਸਹਾਇਕ ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਜਿੱਤ ਮਗਰੋਂ ਐਨਬਿੰਡਰ ਨੇ ਆਪਣੇ ਭਾਸ਼ਣ ਦੇ ਅੰਤ ਵਿਚ ਅਮਰੀਕਾ ਦੀ ਇਮੀਗ੍ਰੇਸ਼ਨ ਤੇ ਸਰਹੱਦੀ ਟੈਕਸ ਏਜੰਸੀ ਦੀ ਨੁਕਤਾਚੀਨੀ ਕੀਤੀ ਤੇ ਕਿਹਾ ਕਿ ‘ਫਲਸਤੀਨ ਨੂੰ ਮੁਕਤ ਕਰੋ’।