‘ਆਵਾਰਾ’ ਫਿਲਮ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ: ਅਮਿਤਾਭ
ਨਵੀਂ ਦਿੱਲੀ: ਅਦਾਕਾਰ ਰਾਜ ਕਪੂਰ ਦੇ 100ਵੇਂ ਜਨਮ ਦਿਨ ਮੌਕੇ ਅਦਾਕਾਰ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਕਪੂਰ ਨੂੰ ਯਾਦ ਕਰਦਿਆਂ ਬੱਚਨ ਨੇ ਕਿਹਾ ਕਿ ਸਾਲ 1951 ਵਿੱਚ ਆਈ ਫਿਲਮ ‘ਆਵਾਰਾ’ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ...
ਨਵੀਂ ਦਿੱਲੀ: ਅਦਾਕਾਰ ਰਾਜ ਕਪੂਰ ਦੇ 100ਵੇਂ ਜਨਮ ਦਿਨ ਮੌਕੇ ਅਦਾਕਾਰ ਅਮਿਤਾਭ ਬੱਚਨ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਕਪੂਰ ਨੂੰ ਯਾਦ ਕਰਦਿਆਂ ਬੱਚਨ ਨੇ ਕਿਹਾ ਕਿ ਸਾਲ 1951 ਵਿੱਚ ਆਈ ਫਿਲਮ ‘ਆਵਾਰਾ’ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਕਿਹਾ ਕਿ ਇਹ ਫਿਲਮ ਰਾਜ ਕਪੂਰ ਦੀ ਜ਼ਬਰਦਸਤ ਅਦਾਕਾਰੀ ਦਾ ਉਦਾਹਰਨ ਸੀ। ਬੱਚਨ ਨੇ ਕਿਹਾ ਕਿ ਇਸ ਫਿਲਮ ਵਿੱਚ ਨਰਗਿਸ ਵੀ ਮੁੱਖ ਭੂਮਿਕਾ ਵਿੱਚ ਸੀ। ਇਹ ਫਿਲਮ ਇੱਕ ਚੋਰ ਰਾਜ (ਰਾਜ ਕਪੂਰ), ਇੱਕ ਚੰਗੇ ਪਰਿਵਾਰ ਨਾਲ ਸਬੰਧ ਰੱਖਣ ਵਾਲੀ ਰੀਟਾ (ਨਰਗਿਸ) ਅਤੇ ਜੱਜ ਰਘੂਨਾਥ (ਪ੍ਰਿਥਵੀਰਾਜ ਕਪੂਰ) ਦੇ ਜੀਵਨ ’ਤੇ ਆਧਾਰਿਤ ਹੈ। ਇਸ ਫਿਲਮ ਵਿੱਚ ਰਘੂਨਾਥ ਨੂੰ ਇਹ ਨਹੀਂ ਪਤਾ ਹੁੰਦਾ ਕਿ ਰਾਜ ਉਸ ਦਾ ਪੁੱਤਰ ਹੈ। ਰਾਜ ਕਪੂਰ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਵੀ ਸਨ। ਇਸ ਫਿਲਮ ਦੀ ਕਹਾਣੀ ਉਨ੍ਹਾਂ ਦੇ ਸਾਥੀ ਖਵਾਜਾ ਅਹਿਮਦ ਅੱਬਾਸ ਨੇ ਲਿਖੀ ਸੀ। ਅਦਾਕਾਰ ਅਮਿਤਾਭ ਬੱਚਨ ਨੇ ਆਪਣੇ ‘ਐਕਸ’ ਖਾਤੇ ਉੱਤੇ ਲਿਖਿਆ ਕਿ ‘ਆਵਾਰਾ’ ਇੱਕ ਅਜਿਹੀ ਫਿਲਮ ਹੈ ਜੋ ਉਨ੍ਹਾਂ ਦੀਆਂ ਯਾਦਾਂ ਵਿੱਚ ਵੱਸੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਫਿਲਮ ਵਿੱਚ ਜਿਵੇਂ ਸੁਫ਼ਨੇ ਵਾਲੇ ਸੀਨ ਦੀ ਕਲਪਨਾ ਨੂੰ ਫਿਲਮਾਇਆ, ਉਸ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਗਿਆ। -ਪੀਟੀਆਈ