DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੱਲੂ ਅਰਜੁਨ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਲਈ ਇਕੱਠੀ ਹੋਈ ਭੀੜ

ਮੁੰਬਈ: ਅਦਾਕਾਰ ਅਲੂ ਅਰਜੁਨ ਦੇ ਜਨਮ ਦਿਨ ਮੌਕੇ ਉਸ ਦੇ ਚਾਹੁਣ ਵਾਲੇ ਅੱਧੀ ਰਾਤ ਨੂੰ ਹੀ ਉਸ ਨੂੰ ਸ਼ੁਭਕਾਮਾਨਾਵਾਂ ਦੇਣ ਲਈ ਉਸ ਦੇ ਘਰ ਹੈਦਰਾਬਾਦ ਅੱਗੇ ਇਕੱਠੇ ਹੋ ਗਏ। ਅਲੂ ਅਰਜੁਨ ਤੇ ਉਸ ਦੇ ਚਾਹੁਣ ਵਾਲਿਆਂ ਦੀ ਮੁਲਾਕਾਤ ਦੀ ਵੀਡੀਓ...

  • fb
  • twitter
  • whatsapp
  • whatsapp
Advertisement

ਮੁੰਬਈ: ਅਦਾਕਾਰ ਅਲੂ ਅਰਜੁਨ ਦੇ ਜਨਮ ਦਿਨ ਮੌਕੇ ਉਸ ਦੇ ਚਾਹੁਣ ਵਾਲੇ ਅੱਧੀ ਰਾਤ ਨੂੰ ਹੀ ਉਸ ਨੂੰ ਸ਼ੁਭਕਾਮਾਨਾਵਾਂ ਦੇਣ ਲਈ ਉਸ ਦੇ ਘਰ ਹੈਦਰਾਬਾਦ ਅੱਗੇ ਇਕੱਠੇ ਹੋ ਗਏ। ਅਲੂ ਅਰਜੁਨ ਤੇ ਉਸ ਦੇ ਚਾਹੁਣ ਵਾਲਿਆਂ ਦੀ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਪੁਸ਼ਪਾ ਅਦਾਕਾਰ ਆਪਣੇ ਚਾਹੁਣ ਵਾਲਿਆਂ ਦੀਆਂ ਸ਼ੁਭਕਾਮਾਨਾਵਾਂ ਦਾ ਹੱਥ ਹਿਲਾ ਕੇ ਧੰਨਵਾਦ ਕਰ ਰਿਹਾ ਹੈ। ਵੀਡੀਓ ਵਿੱਚ ਅਦਾਕਾਰ ਪ੍ਰਿੰਟਿਡ ਸ਼ਰਟ ਅਤੇ ਜੌਗਰਜ਼ ਪਾ ਕੇ ਆਪਣੇ ਘਰ ਤੋਂ ਬਾਹਰ ਨਿਕਲਦਾ ਹੋਇਆ ਦਿਖਾਈ ਦਿੰਦਾ ਹੈ। ਉਸ ਦੇ ਚਾਹੁਣ ਵਾਲੇ ਉਸ ਦੇ ਦਰਸ਼ਨ ਕਰਕੇ ਖੁਸ਼ੀ ਵਿੱਚ ਖੀਵੇ ਹੋਏ ਪਏ ਸਨ। ਅਦਾਕਾਰ ਦੇ ਜਨਮ ਦਿਨ ਮੌਕੇ ਫ਼ਿਲਮ ‘ਪੁਸ਼ਪਾ 2’ ਦੇ ਨਿਰਮਾਤਾ ਅੱਜ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰਨ ਲਈ ਤਿਆਰ ਹਨ। ਫ਼ਿਲਮ ਨਿਰਮਾਤਾਵਾਂ ਨੇ ਐਤਵਾਰ ਨੂੰ ਬਿਲਕੁਲ ਨਵਾਂ ਪੋਸਟਰ ਜਾਰੀ ਕੀਤਾ ਸੀ। ਪੋਸਟਰ ਵਿੱਚ ਅਲੂ ਅਰਜੁਨ ਪੁਸ਼ਪਰਾਜ ਦੇ ਰੂਪ ਵਿੱਚ ਸੋਨੇ ਦੇ ਬਣੇ ਸਿੰਘਾਸਨ ’ਤੇ ਬੈਠਿਆ ਦਿਖਾਈ ਦੇ ਰਿਹਾ ਹੈ। ਫ਼ਿਲਮ ਵਿੱਚ ਪੁਸ਼ਪਾ ਦੇ ਸਹਿਯੋਗੀ ਵਜੋਂ ਕੇਸ਼ਵ ਦੀ ਭੂਮਿਕਾ ਵਿੱਚ ਜਗਦੀਸ਼ ਪ੍ਰਤਾਪ ਨਜ਼ਰ ਆਵੇਗਾ। ਫ਼ਿਲਮ ‘ਪੁਸ਼ਪਾ 2: ਦਿ ਰੂਲ’ ਸੁਕੁਮਾਰ ਵੱਲੋਂ ਬਣਾਈ ਗਈ ਹੈ। ਇਸ ਵਿੱਚ ਰਸ਼ਮਿਕਾ ਮੰਦਾਨਾ ਅਤੇ ਫਾਹਦ ਫਾਸਿਲ ਵੀ ਹਨ। ਮਿਥਰੀ ਮੂਵੀ ਮੇਕਰਜ਼ ਅਤੇ ਮੂਤਮਸ਼ੈਟੀ ਮੀਡੀਆ ਵੱਲੋਂ ਬਣਾਈ ਇਹ ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਫ਼ਿਲਮ ਦੇ ਪਹਿਲੇ ਭਾਗ ਦੇ ਪ੍ਰਦਰਸ਼ਨ ਲਈ ਅੱਲੂ ਨੂੰ ਰਾਸ਼ਟਰੀ ਪੁਰਸਕਾਰ ਮਿਲਿਆ ਸੀ। -ਏਐੱਨਆਈ

Advertisement
Advertisement
×