DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਛੋਟਾ ਪਰਦਾ

ਸੋਸ਼ਲ ਮੀਡੀਆ ਦੇ ਸਖ਼ਤ ਖ਼ਿਲਾਫ ਸ਼ਾਲਿਨੀ ਅਦਾਕਾਰਾ ਅਤੇ ਨਿਰਮਾਤਾ ਸ਼ਾਲਿਨੀ ਚੌਧਰੀ ਆਪਣੇ ਸਪੱਸ਼ਟ ਵਿਚਾਰਾਂ ਲਈ ਜਾਣੀ ਜਾਂਦੀ ਹੈ। ਇੱਕ ਸੈਲਫ-ਮੇਡ ਔਰਤ ਹੋਣ ਦੇ ਨਾਤੇ, ਉਹ ਸਮਾਜ ਅਤੇ ਇਸ ਦੀਆਂ ਬੁਰਾਈਆਂ ਨੂੰ ਡੂੰਘਾਈ ਨਾਲ ਸਮਝਦੀ ਹੈ। ਉਹ ਦੱਸਦੀ ਹੈ ਕਿ ਕਿਵੇਂ...

  • fb
  • twitter
  • whatsapp
  • whatsapp
Advertisement

ਸੋਸ਼ਲ ਮੀਡੀਆ ਦੇ ਸਖ਼ਤ ਖ਼ਿਲਾਫ ਸ਼ਾਲਿਨੀ

ਅਦਾਕਾਰਾ ਅਤੇ ਨਿਰਮਾਤਾ ਸ਼ਾਲਿਨੀ ਚੌਧਰੀ ਆਪਣੇ ਸਪੱਸ਼ਟ ਵਿਚਾਰਾਂ ਲਈ ਜਾਣੀ ਜਾਂਦੀ ਹੈ। ਇੱਕ ਸੈਲਫ-ਮੇਡ ਔਰਤ ਹੋਣ ਦੇ ਨਾਤੇ, ਉਹ ਸਮਾਜ ਅਤੇ ਇਸ ਦੀਆਂ ਬੁਰਾਈਆਂ ਨੂੰ ਡੂੰਘਾਈ ਨਾਲ ਸਮਝਦੀ ਹੈ। ਉਹ ਦੱਸਦੀ ਹੈ ਕਿ ਕਿਵੇਂ ਸੋਸ਼ਲ ਮੀਡੀਆ ਦੇ ਵਧਦੇ ਪ੍ਰਭਾਵ ਨੇ ਅੱਜ ਦੀ ਦੁਨੀਆ ਨੂੰ ਬਦਲ ਦਿੱਤਾ ਹੈ ਅਤੇ ਇਸ ਨੂੰ ਹੌਲੀ-ਹੌਲੀ ਤਬਾਹੀ ਵੱਲ ਲੈ ਕੇ ਜਾ ਰਿਹਾ ਹੈ।

Advertisement

ਉਸ ਨੇ ਕਿਹਾ, ‘‘ਸੋਸ਼ਲ ਮੀਡੀਆ ਅਗਲੀ ਪੀੜ੍ਹੀ ਨੂੰ ਵਿਗਾੜ ਰਿਹਾ ਹੈ। ਅੱਜ, ਮਸ਼ਹੂਰ ਹਸਤੀਆਂ ਅਤੇ ਭਿਖਾਰੀ ਵੀ ਸੋਸ਼ਲ ਮੀਡੀਆ ’ਤੇ ਲੱਖਾਂ ਕਮਾ ਰਹੇ ਹਨ, ਪਰ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਸੀਂ ਸਖ਼ਤ ਮਿਹਨਤ ਕਰੋਗੇ ਅਤੇ ਵਿਹਾਰਕ ਬਣੋਗੇ, ਤਾਂ ਤੁਹਾਡੀ ਜ਼ਿੰਦਗੀ ਸੁਧਰ ਜਾਵੇਗੀ। ਦਰਅਸਲ, ਸੋਸ਼ਲ ਮੀਡੀਆ ਨੇ ਅਪਰਾਧ, ਧੋਖਾਧੜੀ ਅਤੇ ਪਰੇਸ਼ਾਨੀ ਦੇ ਮਾਮਲਿਆਂ ਵਿੱਚ ਵੀ ਵਾਧਾ ਕੀਤਾ ਹੈ। ਹਰ ਕਿਸੇ ਦੀ ਜ਼ਿੰਦਗੀ ਹੁਣ ਇੱਕ ਖੁੱਲ੍ਹੀ ਕਿਤਾਬ ਬਣ ਗਈ ਹੈ।

Advertisement

ਉਸ ਨੇ ਭਾਰਤ ਵਿੱਚ ਵਧ ਰਹੇ ਇਨਫਲੂਐਂਸਰ ਸੱਭਿਆਚਾਰ ’ਤੇ ਵੀ ਸਵਾਲ ਉਠਾਇਆ। ਸ਼ਾਲਿਨੀ ਨੇ ਕਿਹਾ, ‘‘ਉਹ ਅਸਲ ਵਿੱਚ ਕਿਸੇ ਨੂੰ ਪ੍ਰਭਾਵਿਤ ਨਹੀਂ ਕਰ ਰਹੇ। ਇਸ ਦੀ ਬਜਾਏ, ਉਹ ਦਿਖਾਵਾ ਅਤੇ ਨਕਲੀਪੁਣੇ ਨੂੰ ਉਤਸ਼ਾਹਿਤ ਕਰ ਰਹੇ ਹਨ। ਇਨ੍ਹਾਂ ਲੋਕਾਂ ਨੇ ਆਪਣੀਆਂ ਕਿਸ਼ਤਾਂ ਦਾ ਭੁਗਤਾਨ ਕਰਨਾ ਹੁੰਦਾ ਹੈ ਜਿਵੇਂ ਕਾਰਾਂ, ਫੋਨ, ਕੱਪੜੇ, ਸਭ ਕੁਝ ਮਹਿੰਗਾ ਹੈ। ਉਹ ਇਹ ਸਭ ਕਿੱਥੋਂ ਲਿਆਉਣਗੇ? ਸੋਸ਼ਲ ਮੀਡੀਆ ਇਸ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਰਿਹਾ ਹੈ। ਮੈਂ ਇਸ ਇੰਡਸਟਰੀ ਵਿੱਚ 17 ਸਾਲਾਂ ਤੋਂ ਹਾਂ ਅਤੇ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਤੁਹਾਨੂੰ ਵੜਾ ਪਾਵ ਦੀਆਂ ਛੋਟੀਆਂ ਦੁਕਾਨਾਂ ਦੇ ਬਾਹਰ ਬਹੁਤ ਭੀੜ ਮਿਲੇਗੀ, ਪਰ ਉਹੀ ਲੋਕ ਫੈਂਸੀ ਰੈਸਟੋਰੈਂਟਾਂ ਵਿੱਚ ਜਾਂਦੇ ਹਨ ਅਤੇ ਸੋਸ਼ਲ ਮੀਡੀਆ ’ਤੇ ਦਿਖਾਵਾ ਕਰਨ ਲਈ ਫੋਟੋਆਂ ਅਤੇ ਰੀਲਾਂ ਬਣਾਉਂਦੇ ਹਨ।’’

ਤਕਨਾਲੋਜੀ ਦੀ ਵਧਦੀ ਗਤੀ ਬਾਰੇ ਆਪਣੀ ਚਿੰਤਾ ਪ੍ਰਗਟ ਕਰਦਿਆਂ ਸ਼ਾਲਿਨੀ ਨੇ ਕਿਹਾ, ‘‘ਸੋਸ਼ਲ ਮੀਡੀਆ ਨੇ ਮਹਿੰਗੀਆਂ ਚੀਜ਼ਾਂ ਨੂੰ ਕਿਫਾਇਤੀ ਬਣਾ ਦਿੱਤਾ ਹੈ, ਕਿਉਂਕਿ ਹੁਣ ਹਰ ਕਿਸੇ ਕੋਲ ਸਭ ਕੁਝ ਹੈ। ਲੋਕ ਦਿਖਾਵੇ ਲਈ ਚੀਜ਼ਾਂ ਖ਼ਰੀਦ ਰਹੇ ਹਨ, ਉਨ੍ਹਾਂ ਨੂੰ ਲੋੜ ਲਈ ਨਹੀਂ। ਫਾਲੋਅਰਜ਼ ਵਧਾਉਣ ਅਤੇ ਵਿਊਜ਼ ਪ੍ਰਾਪਤ ਕਰਨ ਲਈ ਹੀ ਇਹ ਸਭ ਕੁਝ ਹੋ ਰਿਹਾ ਹੈ। ਭਵਿੱਖ ਵਿੱਚ ਹੋਰ ਵੀ ਭੌਤਿਕ ਚੀਜ਼ਾਂ ਬਾਜ਼ਾਰ ਵਿੱਚ ਆਉਣਗੀਆਂ, ਪਰ ਕੋਈ ਕੰਮ ਨਹੀਂ ਹੋਵੇਗਾ, ਕੋਈ ਕਾਰੋਬਾਰ ਨਹੀਂ ਹੋਵੇਗਾ, ਕਿਉਂਕਿ ਅੱਜ ਕੰਪਿਊਟਰ ਸਭ ਕੁਝ ਕਰ ਰਹੇ ਹਨ।’’

ਉਸ ਨੇ ਅੱਗੇ ਕਿਹਾ, ‘‘ਤੁਸੀਂ ਫੈਕਟਰੀਆਂ ਵਿੱਚ ਮਸ਼ੀਨਾਂ ਦੇਖ ਸਕਦੇ ਹੋ, ਉਨ੍ਹਾਂ ਨੇ ਮਨੁੱਖਾਂ ਦੀ ਥਾਂ ਲੈ ਲਈ ਗਈ ਹੈ। ਹੁਣ ਮਸ਼ੀਨਾਂ ਅਤੇ ਕੰਪਿਊਟਰ ਕੰਮ ਕਰ ਰਹੇ ਹਨ। ਹੁਣ ਕੋਈ ਵੀ ਪ੍ਰਤਿਭਾ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਹਰ ਕੋਈ ਡਿਜੀਟਲ ਦੁਨੀਆ ਵਿੱਚ ਨਕਲੀ ਜ਼ਿੰਦਗੀ ਜਿਊਣ ਵਿੱਚ ਰੁੱਝਿਆ ਹੋਇਆ ਹੈ। ਭਵਿੱਖ ਵਿੱਚ ਸਿਰਫ਼ ਅਮੀਰ ਅਤੇ ਗ਼ਰੀਬ ਹੀ ਰਹਿਣਗੇ। ਮੱਧ ਵਰਗ ਲੋਪ ਹੋ ਜਾਵੇਗਾ। ਗ਼ਰੀਬ ਖੇਤੀ ਕਰਨਗੇ, ਅਮੀਰ ਕਾਰੋਬਾਰ ਚਲਾਉਣਗੇ, ਪਰ ਮੱਧ ਵਰਗ ਲੋਪ ਹੋ ਜਾਵੇਗਾ ਕਿਉਂਕਿ ਉਹ ਕੰਮ ਤੋਂ ਬਿਨਾਂ ਰਹਿ ਜਾਣਗੇ।’’

ਤਿਤਿਕਸ਼ਾ ਸ੍ਰੀਵਾਸਤਵ ਦੀ ਜ਼ਬਰਦਸਤ ਵਾਪਸੀ

ਜ਼ੀ ਟੀਵੀ ਦਾ ਸ਼ੋਅ ‘ਜਾਗ੍ਰਿਤੀ-ਏਕ ਨਈ ਸੁਬ੍ਹਾ’ ਆਪਣੀ ਦਿਲਚਸਪ ਅਤੇ ਪ੍ਰੇਰਨਾਦਾਇਕ ਕਹਾਣੀ ਨਾਲ ਦਰਸ਼ਕਾਂ ਨੂੰ ਮੋਹਿਤ ਕਰ ਰਿਹਾ ਹੈ। ਇੱਕ ਵੱਡਾ ਮੋੜ ਆ ਰਿਹਾ ਹੈ ਜੋ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗਾ। ਅਦਾਕਾਰਾ ਤਿਤੀਕਸ਼ਾ ਸ੍ਰੀਵਾਸਤਵ, ਜਿਸ ਨੇ ‘ਜਾਗ੍ਰਿਤੀ’ ਦੀ ਮਾਂ ਗੀਤਾ ਦਾ ਕਿਰਦਾਰ ਨਿਭਾਇਆ ਸੀ ਅਤੇ ਜਿਸ ਨੂੰ ਪਹਿਲਾਂ ਮ੍ਰਿਤਕ ਮੰਨਿਆ ਗਿਆ ਸੀ, ਸ਼ੋਅ ਵਿੱਚ ਦੁਬਾਰਾ ਪ੍ਰਵੇਸ਼ ਕਰ ਰਹੀ ਹੈ। ਉਸ ਦੀ ਵਾਪਸੀ ਨਾ ਸਿਰਫ਼ ਸ਼ੋਅ ਵਿੱਚ ਭਾਵਨਾਵਾਂ ਦੀ ਇੱਕ ਨਵੀਂ ਲਹਿਰ ਲਿਆਏਗੀ, ਸਗੋਂ ਤੀਬਰ ਟਕਰਾਅ ਅਤੇ ਤੀਬਰ ਡਰਾਮੇ ਲਈ ਵੀ ਮੰਚ ਤਿਆਰ ਕਰੇਗੀ।

ਗੀਤਾ ਦੀ ਵਾਪਸੀ ਜਾਗ੍ਰਿਤੀ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ, ਜਿਸ ਨੇ ਆਪਣੀ ਮਾਂ ਨੂੰ ਗੁਆਉਣ ਦਾ ਦਰਦ ਸਹਿ ਲਿਆ ਹੈ। ਜਾਗ੍ਰਿਤੀ ਨੂੰ ਹੁਣ ਉਸ ਦੀ ਮਾਂ ਦਾ ਸਮਰਥਨ ਮਿਲੇਗਾ ਅਤੇ ਉਹ ਪਹਿਲਾਂ ਨਾਲੋਂ ਵੀ ਮਜ਼ਬੂਤ ਬਣ ਕੇ ਉੱਭਰੇਗੀ। ਗੀਤਾ ਆਪਣੀ ਧੀ ਨੂੰ ਉਸ ਦੀ ਸਭ ਤੋਂ ਵੱਡੀ ਪ੍ਰੀਖਿਆ ਕਾਲੀਕਾਂਤ ਦਾ ਸਾਹਮਣਾ ਕਰਨ ਵਿੱਚ ਵੀ ਸਹਾਇਤਾ ਕਰੇਗੀ। ਹਾਲਾਂਕਿ, ਗੀਤਾ ਦੀ ਵਾਪਸੀ ਆਪਣੇ ਨਾਲ ਭਾਵਨਾਤਮਕ ਉਥਲ-ਪੁਥਲ ਵੀ ਲਿਆਏਗੀ। ਉਸ ਦਾ ਹਮੇਸ਼ਾਂ ਮੰਨਣਾ ਹੈ ਕਿ ਆਕਾਸ਼ ਜਾਗ੍ਰਿਤੀ ਲਈ ਸਹੀ ਜੀਵਨ ਸਾਥੀ ਹੈ, ਇਸ ਲਈ ਸੂਰਜ ਨਾਲ ਉਸ ਦੀ ਧੀ ਦਾ ਵਿਆਹ ਸਵੀਕਾਰ ਕਰਨਾ ਮੁਸ਼ਕਿਲ ਹੋਵੇਗਾ।

‘ਜਾਗ੍ਰਿਤੀ- ਏਕ ਨਈ ਸੁਬ੍ਹ’ ਵਿੱਚ ਗੀਤਾ ਦਾ ਕਿਰਦਾਰ ਨਿਭਾਉਣ ਵਾਲੀ ਤਿਤੀਕਸ਼ਾ ਸ੍ਰੀਵਾਸਤਵ ਕਹਿੰਦੀ ਹੈ, ‘‘ਮੈਂ ਸ਼ੋਅ ਵਿੱਚ ਵਾਪਸੀ ਕਰਕੇ ਸੱਚਮੁੱਚ ਬਹੁਤ ਖ਼ੁਸ਼ ਹਾਂ। ਗੀਤਾ ਮੇਰੇ ਦਿਲ ਦੇ ਬਹੁਤ ਨੇੜੇ ਹੈ ਅਤੇ ਇੱਕ ਔਰਤ ਦੇ ਰੂਪ ਵਿੱਚ ਵਾਪਸੀ ਜਿਸ ਨੂੰ ਮਰਿਆ ਸਮਝਿਆ ਜਾਂਦਾ ਸੀ, ਇਸ ਯਾਤਰਾ ਨੂੰ ਹੋਰ ਵੀ ਖ਼ਾਸ ਬਣਾਉਂਦੀ ਹੈ। ਦਰਸ਼ਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਉੱਠਣਗੇ: ਉਹ ਕਿੱਥੇ ਸੀ, ਉਹ ਇੰਨਾ ਸਮਾਂ ਕਿਉਂ ਦੂਰ ਰਹੀ ਅਤੇ ਉਹ ਹੁਣ ਕਿਉਂ ਵਾਪਸ ਆਈ ਹੈ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਹੌਲੀ-ਹੌਲੀ ਸਾਹਮਣੇ ਆਉਣਗੇੇੇ।’’

ਸ਼ੈਜ਼ਾਨ ਖਾਨ ਦੀ ਸ਼ਕਤੀਸ਼ਾਲੀ ਭੂਮਿਕਾ

ਜ­ ਟੀਵੀ ਦੇ ਸ਼ੋਅ ‘ਗੰਗਾ ਮਾਈ ਕੀ ਬੇਟੀਆਂ’ ਨੂੰ ਦਰਸ਼ਕਾਂ ਵੱਲੋਂ ਵਧੀਆ ਹੁੰਗਾਰਾ ਦਿੱਤਾ ਜਾ ਰਿਹਾ ਹੈ। ਇਹ ਇੱਕ ਅਜਿਹੀ ਕਹਾਣੀ ਹੈ ਜੋ ਤਾਕਤ, ਹਿੰਮਤ ਅਤੇ ਸੱਚੀਆਂ ਭਾਵਨਾਵਾਂ ਦਾ ਜਸ਼ਨ ਮਨਾਉਂਦੀ ਹੈ। ਸ਼ੁਭਾਂਗੀ ਲਟਕਰ ਗੰਗਾ ਮਾਈ ਦਾ ਸ਼ਕਤੀਸ਼ਾਲੀ ਕਿਰਦਾਰ ਨਿਭਾ ਰਹੀ ਹੈ ਜੋ ਇੱਕ ਅਜਿਹੀ ਔਰਤ ਹੈ ਜਿਸ ਨੂੰ ਉਸ ਦੇ ਪਤੀ ਦੁਆਰਾ ਪੁੱਤਰ ਨਾ ਹੋਣ ਕਾਰਨ ਤਿਆਗ ਦਿੱਤਾ ਗਿਆ ਹੈ, ਪਰ ਉਹ ਹਿੰਮਤ ਨਾਲ ਆਪਣੀਆਂ ਤਿੰਨ ਧੀਆਂ ਨੂੰ ਪਾਲਦੀ ਹੈ। ਇਸ ਸ਼ੋਅ ਦੇ ਕਲਾਕਾਰਾਂ ਵਿੱਚ ਹੁਣ ਸ਼ੈਜ਼ਾਨ ਖਾਨ ਸ਼ਾਮਲ ਹੋ ਰਿਹਾ ਹੈ ਜੋ ਸਿਧਾਂਤ ਉਰਫ਼ ਸਿੱਧੂ ਦੀ ਸ਼ਕਤੀਸ਼ਾਲੀ ਭੂਮਿਕਾ ਨਿਭਾਏਗਾ। ਬਾਕੀ ਕਲਾਕਾਰਾਂ ਵਿੱਚ ਸ੍ਰਿਸ਼ਟੀ ਜੈਨ (ਸਹਾਨਾ), ਅਮਨਦੀਪ ਸਿੱਧੂ (ਸਨੇਹਾ) ਅਤੇ ਵੈਸ਼ਣਵੀ ਪ੍ਰਜਾਪਤੀ (ਸੋਨੀ) ਸ਼ਾਮਲ ਹਨ।

ਸਿੱਧੂ ਬਨਾਰਸ ਦਾ ਇੱਕ ਦਬੰਗ ਲੜਕਾ ਹੈ। ਭਾਵੇਂ ਉਹ ਪ੍ਰਭਾਵਸ਼ਾਲੀ ਅਤੇ ਡਰਾਉਣਾ ਦਿਖਾਈ ਦੇ ਸਕਦਾ ਹੈ, ਪਰ ਉਸ ਦਾ ਦਿਲ ਸੋਨੇ ਵਰਗਾ ਹੈ। ਉਹ ਆਪਣੀ ਮਾਂ ਦੀ ਪੂਜਾ ਕਰਦਾ ਹੈ ਅਤੇ ਉਸ ਦੀ ਹਰ ਇੱਛਾ ਨੂੰ ਆਪਣੀ ਮੰਨਦਾ ਹੈ। ਭਾਵੇਂ ਉਸ ਕੋਲ ਕੋਈ ਡਿਗਰੀ ਨਾ ਹੋਵੇ, ਪਰ ਆਪਣੀ ਮਾਂ ਦੇ ਵਿੱਤੀ ਲੈਣ-ਦੇਣ ਅਤੇ ਉਸ ਦੇ ਪ੍ਰਭਾਵ ਤੋਂ ਜੋ ਦੌਲਤ ਉਸ ਨੇ ਇਕੱਠੀ ਕੀਤੀ ਹੈ, ਉਹ ਉਸ ਨੂੰ ਸ਼ਕਤੀਸ਼ਾਲੀ ਸਮਾਜਿਕ ਰੁਤਬਾ ਦਿੰਦੀ ਹੈ, ਜਿਸ ਨਾਲ ਗ਼ਲਤ ਕੰਮ ਕਰਨ ਵਾਲੇ ਉਸ ਤੋਂ ਡਰਦੇ ਹਨ। ਸਿੱਧੂ ਦੀ ਅਸਲ ਤਾਕਤ ਉਸ ਦੀ ਮਨੁੱਖਤਾ ਅਤੇ ਨਿਆਂ ਦੀ ਭਾਵਨਾ ਵਿੱਚ ਹੈ। ਉਸ ਦੀ ਜ਼ਿੰਦਗੀ ਉਦੋਂ ਇੱਕ ਮੋੜ ਲੈਂਦੀ ਹੈ ਜਦੋਂ ਉਸ ਨੂੰ ਪਹਿਲੀ ਨਜ਼ਰ ਵਿੱਚ ਸਨੇਹਾ (ਅਮਨਦੀਪ ਸਿੱਧੂ) ਨਾਲ ਪਿਆਰ ਹੋ ਜਾਂਦਾ ਹੈ। ਸਨੇਹਾ ਇੱਕ ਨਿਡਰ ਅਤੇ ਦਿਆਲੂ ਕੁੜੀ ਹੈ ਜੋ ਆਪਣੀ ਮਾਂ ਵਿੱਚ ਉਹੀ ਤਾਕਤ ਅਤੇ ਹਮਦਰਦੀ ਨੂੰ ਦਰਸਾਉਂਦੀ ਹੈ ਜਿਸ ਦੀ ਉਹ ਸਭ ਤੋਂ ਵੱਧ ਪ੍ਰਸ਼ੰਸਾ ਕਰਦਾ ਹੈ।

ਆਪਣੀ ਨਵੀਂ ਭੂਮਿਕਾ ਬਾਰੇ ਸ਼ੈਜ਼ਾਨ ਕਹਿੰਦਾ ਹੈ, ‘‘ਜ਼ੀ ਟੀਵੀ ’ਤੇ ਵਾਪਸੀ ਮੇਰੇ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਚੈਨਲ ’ਤੇ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਸੀਰੀਅਲ ‘ਜੋਧਾ ਅਕਬਰ’ ਨਾਲ ਕੀਤੀ ਸੀ। ‘ਗੰਗਾ ਮਾਈ ਕੀ ਬੇਟੀਆਂ’ ਵਿੱਚ ਸਿੱਧੂ ਦਾ ਕਿਰਦਾਰ ਨਿਭਾਉਣਾ ਇੱਕ ਸੁੰਦਰ ਅਤੇ ਚੁਣੌਤੀਪੂਰਨ ਅਨੁਭਵ ਸੀ। ਉਹ ਇੱਕ ਦਬਦਬੇ ਵਾਲਾ ਸ਼ਾਹੂਕਾਰ ਜਾਪ ਸਕਦਾ ਹੈ, ਪਰ ਮੈਨੂੰ ਉਸ ਬਾਰੇ ਜੋ ਸਭ ਤੋਂ ਵੱਧ ਪਸੰਦ ਆਇਆ, ਉਹ ਸੀ ਉਸ ਦੀ ਮਾਸੂਮੀਅਤ ਅਤੇ ਉਸ ਦੀ ਮਾਂ ਦੇ ਆਲੇ-ਦੁਆਲੇ ਘੁੰਮਦੀ ਉਸ ਦੀ ਦੁਨੀਆ। ਇਹ ਭਾਵਨਾ ਬਹੁਤ ਸੱਚੀ ਹੈ ਅਤੇ ਮੈਂ ਤੁਰੰਤ ਇਸ ਨਾਲ ਜੁੜ ਗਿਆ। ਇੱਕ ਅਦਾਕਾਰ ਦੇ ਤੌਰ ’ਤੇ ਇੰਨੇ ਸਾਰੇ ਰੰਗਾਂ ਵਾਲੇ ਕਿਰਦਾਰ ਨਿਭਾਉਣਾ ਤਾਜ਼ਗੀ ਭਰਿਆ ਹੁੰਦਾ ਹੈ। ਸਿੱਧੂ ਬਸ ਅਜਿਹਾ ਹੀ ਹੈ। ਲੋਕ ਉਸ ਤੋਂ ਡਰਦੇ ਹਨ, ਪਰ ਉਹ ਪਿਆਰ ਦੇ ਇੱਕ ਪਲ ਵਿੱਚ ਪਿਘਲ ਜਾਂਦਾ ਹੈ। ਸਨੇਹਾ ਨਾਲ ਉਸ ਦਾ ਰਿਸ਼ਤਾ ਪਹਿਲੀ ਨਜ਼ਰ ਦੇ ਪਿਆਰ ਵਰਗਾ ਹੈ। ਮੇਰੇ ਲਈ ਸਿੱਧੂ ਸਿਰਫ਼ ਇੱਕ ਪਾਤਰ ਨਹੀਂ ਹੈ, ਸਗੋਂ ਦਿਲ ਨੂੰ ਛੂਹ ਲੈਣ ਵਾਲੀ ਡੂੰਘਾਈ ਹੈ। ਮੈਂ ਇਸ ਕਿਰਦਾਰ ਨੂੰ ਇੱਕ ਅਜਿਹੇ ਸ਼ੋਅ ਵਿੱਚ ਨਿਭਾਉਣ ਦਾ ਮੌਕਾ ਮਿਲਣ ’ਤੇ ਧੰਨਵਾਦੀ ਹਾਂ ਜੋ ਔਰਤਾਂ ਦੀ ਹਿੰਮਤ ਅਤੇ ਮਜ਼ਬੂਤ ਪਰਿਵਾਰਕ ਬੰਧਨਾਂ ਦਾ ਜਸ਼ਨ ਮਨਾਉਂਦਾ ਹੈ।’’

Advertisement
×