ਕਾਮੇਡੀ ਫਿਲਮ ‘ਧਮਾਲ 4’ ਦੀ ਸ਼ੂਟਿੰਗ ਮੁਕੰਮਲ; ਅਗਲੇ ਸਾਲ ਈਦ ’ਤੇ ਹੋਵੇਗੀ ਰਿਲੀਜ਼
ਫਿਲਮ Dhamaal ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ ਕਿਉਂਕਿ ਹਿੱਟ ਕਾਮੇਡੀ ਫਰੈਂਚਾਇਜ਼ੀ ਦੀ ਫਿਲਮ ‘ਧਮਾਲ 4’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ। ਇਸ ਫਿਲਮ ਵਿਚ ਅਜੈ ਦੇਵਗਨ, ਰਿਤੇਸ਼ ਦੇਸ਼ਮੁਖ ਅਤੇ...
Advertisement
ਫਿਲਮ Dhamaal ਦੇ ਪ੍ਰਸ਼ੰਸਕਾਂ ਲਈ ਖੁਸ਼ਖ਼ਬਰੀ ਹੈ ਕਿਉਂਕਿ ਹਿੱਟ ਕਾਮੇਡੀ ਫਰੈਂਚਾਇਜ਼ੀ ਦੀ ਫਿਲਮ ‘ਧਮਾਲ 4’ ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ। ਇਹ ਜਾਣਕਾਰੀ ਫਿਲਮ ਦੇ ਨਿਰਮਾਤਾਵਾਂ ਨੇ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਹੈ।
ਇਸ ਫਿਲਮ ਵਿਚ ਅਜੈ ਦੇਵਗਨ, ਰਿਤੇਸ਼ ਦੇਸ਼ਮੁਖ ਅਤੇ ਅਰਸ਼ਦ ਵਾਰਸੀ ਮੁੱਖ ਕਿਰਦਾਰ ਨਿਭਾ ਰਹੇ ਹਨ। ਅਜੈ ਦੇਵਗਨ ਨੇ ਵੀ ਇਸ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਕਿਹਾ ਕਿ Dhamaal 4 ਸਿਨੇਮਾਘਰਾਂ ਵਿੱਚ ਈਦ 2026 ’ਤੇ ਆ ਰਹੀ ਹੈ।
Advertisement
ਇਸ ਫਿਲਮ ਵਿੱਚ ਸੰਜੈ ਮਿਸ਼ਰਾ, ਈਸ਼ਾ ਗੁਪਤਾ, ਸੰਜੀਦਾ ਸ਼ੇਖ, ਅੰਜਲੀ ਆਨੰਦ, ਵਿਜੇ ਪਾਟਕਰ ਅਤੇ ਰਵੀ ਕਿਸ਼ਨ ਅਦਾਕਾਰ ਹਨ। ਇਹ ਫਿਲਮ ਇੰਦਰ ਕੁਮਾਰ ਦੁਆਰਾ ਨਿਰਦੇਸ਼ਤ ਹੈ ਅਤੇ ਇਸ ਫਿਲਮ ਦੇ ਨਿਰਮਾਤਾ ਅਜੇ ਦੇਵਗਨ, ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਅਸ਼ੋਕ ਠਾਕੇਰੀਆ, ਇੰਦਰ ਕੁਮਾਰ, ਆਨੰਦ ਪੰਡਿਤ ਅਤੇ ਕੁਮਾਰ ਮੰਗਤ ਪਾਠਕ ਹਨ।
Advertisement
×