ਨਹੀਂ ਰਹੇ Sarabhai vs Sarabhai ਫੇਮ ਸ਼ਤੀਸ਼ ਸ਼ਾਹ; 74 ਸਾਲ ਦੀ ਉਮਰ ਵਿੱਚ ਦੇਹਾਂਤ
Satish Shah Death News: ਬਾਲੀਵੁੱਡ ਅਤੇ ਟੀਵੀ ਦੇ ਦਿੱਗਜ ਅਦਾਕਾਰ ਸਤੀਸ਼ ਸ਼ਾਹ ਦਾ 74 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਭਾਰਤੀ ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਸ਼ੋਕ ਪੰਡਿਤ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ।
Sarabhai vs Sarabhai ਫੇਮ ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ ਹੋ ਗਿਆ ਹੈ। ਭਾਰਤੀ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਅਸ਼ੋਕ ਪੰਡਿਤ ਨੇ ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਦਾਕਾਰ ਹੁਣ ਨਹੀਂ ਰਹੇ। ਉਨ੍ਹਾਂ ਨੂੰ ਗੁਰਦੇ ਫੇਲ੍ਹ ਹੋਣ ਕਾਰਨ ਸ਼ਨੀਵਾਰ ਦੁਪਹਿਰ ਨੂੰ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।
ਉਨ੍ਹਾਂ ਦੇ ਮੈਨੇਜਰ ਨੇ ਕਿਹਾ ਕਿ ਸ਼ਾਹ ਦੀ ਦੇਹ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਹੈ। ਅੰਤਿਮ ਸਸਕਾਰ ਐਤਵਾਰ ਯਾਨੀ ਭਲਕੇ ਕੀਤਾ ਜਾਵੇਗਾ।
ਸਤੀਸ਼ ਸ਼ਾਹ ਕੁਝ ਸਮੇਂ ਤੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖ ਰਹੇ ਸਨ। ਉਹ ਲੰਬੇ ਸਮੇਂ ਤੋਂ ਕਿਸੇ ਵੀ ਜਨਤਕ ਸਮਾਗਮ ਜਾਂ ਫ਼ਿਲਮ ਵਿੱਚ ਨਹੀਂ ਦੇਖੇ ਗਏ ਸਨ। ਉਨ੍ਹਾਂ ਦੀ ਆਖਰੀ ਫ਼ਿਲਮ ‘ਹਮਸ਼ਕਲਸ’ 2014 ਵਿੱਚ ਰਿਲੀਜ਼ ਹੋਈ ਸੀ।
ਫਿਲਮ ਨਿਰਮਾਤਾ ਨੇ ਇੰਸਟਾਗ੍ਰਾਮ ’ਤੇ ਮੌਤ ਦੀ ਖ਼ਬਰ ਸਾਂਝੀ ਕਰਦੇ ਹੋਏ ਲਿਖਿਆ, ‘ਬਹੁਤ ਦੁੱਖ ਅਤੇ ਸਦਮੇ ਨਾਲ ਮੈਂ ਤੁਹਾਨੂੰ ਸੂਚਿਤ ਕਰਦਾ ਹਾਂ ਕਿ ਸਾਡੇ ਪਿਆਰੇ ਦੋਸਤ ਅਤੇ ਸ਼ਾਨਦਾਰ ਅਦਾਕਾਰ ਸਤੀਸ਼ ਸ਼ਾਹ ਦਾ ਕੁਝ ਘੰਟੇ ਪਹਿਲਾਂ ਗੁਰਦੇ ਫੇਲ੍ਹ ਹੋਣ ਕਾਰਨ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਤੁਰੰਤ ਹਿੰਦੂਜਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਇਹ ਸਾਡੇ ਉਦਯੋਗ ਲਈ ਇੱਕ ਵੱਡਾ ਘਾਟਾ ਹੈ। ਓਮ ਸ਼ਾਂਤੀ।”
ਸਤੀਸ਼ ਸ਼ਾਹ ਦਾ ਕਰੀਅਰ
ਸਤੀਸ਼ ਸ਼ਾਹ ਦਾ ਜਨਮ 25 ਜੂਨ, 1951 ਨੂੰ ਮੁੰਬਈ ਵਿੱਚ ਹੋਇਆ ਸੀ। ਉਸਨੂੰ ਬਚਪਨ ਤੋਂ ਹੀ ਅਦਾਕਾਰੀ ਦਾ ਸ਼ੌਕ ਸੀ। ਉਸਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (FTII), ਪੁਣੇ ਤੋਂ ਅਦਾਕਾਰੀ ਦੀ ਪੜ੍ਹਾਈ ਕੀਤੀ, ਜਿੱਥੇ ਉਸਦੇ ਕਰੀਅਰ ਦੀ ਨੀਂਹ ਪਈ।
ਸਤੀਸ਼ ਸ਼ਾਹ 1970 ਦੇ ਦਹਾਕੇ ਦੇ ਅਖੀਰ ਵਿੱਚ ਫਿਲਮ ਇੰਡਸਟਰੀ ਵਿੱਚ ਦਾਖਲ ਹੋਏ। ਉਹ 200 ਤੋਂ ਵੱਧ ਫਿਲਮਾਂ ਵਿੱਚ ਨਜ਼ਰ ਆਏ ਹਨ, ਜਿਨ੍ਹਾਂ ਵਿੱਚ ਕਈ ਸੁਪਰਹਿੱਟ ਫਿਲਮਾਂ ਵੀ ਸ਼ਾਮਲ ਹਨ। ਉਸਦੀਆਂ ਪ੍ਰਮੁੱਖ ਫਿਲਮਾਂ ਵਿੱਚ ਜਾਨੇ ਭੀ ਦੋ ਯਾਰੋ (1983), ਮਾਸੂਮ (1983), ਕਭੀ ਹਾਂ ਕਭੀ ਨਾ (1994), ਹਮ ਆਪਕੇ ਹੈ ਕੌਨ (1994), ਦਿਲਵਾਲੇ ਦੁਲਹਨੀਆ ਲੇ ਜਾਏਂਗੇ (1995), ਕਲ ਹੋ ਨਾ (0207), 2020 (0207), ਮੈਂ ਹੂੰ ਨਾ (2004), ਰਾ.ਵਨ (2011), ਚਲਤੇ ਚਲਤੇ (2012), ਅਤੇ ਮੁਝਸੇ ਸ਼ਾਦੀ ਕਰੋਗੀ ਸ਼ਾਮਲ ਸਨ।

