DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ranveer Allahbadia ਅਲਾਹਾਬਾਦੀਆ ਨੇ ਐਫਆਈਆਰ ਖ਼ਿਲਾਫ਼ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ

ਨਵੀਂ ਦਿੱਲੀ, 14 ਫਰਵਰੀ ਯੂਟਿਊਬਰ ਅਤੇ ਪੋਡਕਾਸਟਰ ਰਣਵੀਰ ਅਲਾਹਬਾਦੀਆ Ranveer Allahbadia ਵੱਲੋਂ ਯੂ-ਟਿਊਬ ’ਤੇ ਇੱਕ ਪ੍ਰੋਗਰਾਮ ਦੌਰਾਨ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਕੀਤੇ ਜਾਣ ਨੂੰ ਲੈ ਕੇ ਦਰਜ ਕੀਤੀਆਂ ਗਈਆਂ ਐਫਆਈਆਰਜ਼ ਵਿਰੁੱਧ ਉਸ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ...
  • fb
  • twitter
  • whatsapp
  • whatsapp
featured-img featured-img
Photo: Ranveer Allahbadia/FB
Advertisement

ਨਵੀਂ ਦਿੱਲੀ, 14 ਫਰਵਰੀ

ਯੂਟਿਊਬਰ ਅਤੇ ਪੋਡਕਾਸਟਰ ਰਣਵੀਰ ਅਲਾਹਬਾਦੀਆ Ranveer Allahbadia ਵੱਲੋਂ ਯੂ-ਟਿਊਬ ’ਤੇ ਇੱਕ ਪ੍ਰੋਗਰਾਮ ਦੌਰਾਨ ਕਥਿਤ ਤੌਰ ’ਤੇ ਅਪਮਾਨਜਨਕ ਟਿੱਪਣੀਆਂ ਕੀਤੇ ਜਾਣ ਨੂੰ ਲੈ ਕੇ ਦਰਜ ਕੀਤੀਆਂ ਗਈਆਂ ਐਫਆਈਆਰਜ਼ ਵਿਰੁੱਧ ਉਸ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਅਲਾਹਾਬਾਦੀਆ Ranveer Allahbadia ਵੱਲੋਂ ਪੇਸ਼ ਹੋਏ ਵਕੀਲ ਅਭਿਨਵ ਚੰਦਰਚੂੜ ਦੀਆਂ ਅਰਜ਼ੀਆਂ ਦਾ ਨੋਟਿਸ ਲਿਆ ਅਤੇ ਕਿਹਾ ਕਿ ਪਟੀਸ਼ਨ ਦੋ-ਤਿੰਨ ਦਿਨਾਂ ਵਿੱਚ ਸੂਚੀਬੱਧ ਕਰ ਦਿੱਤੀ ਜਾਵੇਗੀ।

Advertisement

ਚੰਦਰਚੂੜ ਨੇ ਇਸ ਆਧਾਰ 'ਤੇ ਫੌਰੀ ਸੁਣਵਾਈ ਦੀ ਮੰਗ ਕੀਤੀ ਕਿ ਅਲਾਹਬਾਦੀਆ Ranveer Allahbadia ਨੂੰ ਅਸਾਮ ਪੁਲੀਸ ਨੇ ਅੱਜ ਤਲਬ ਕੀਤਾ ਹੈ। ਕਾਮੇਡੀਅਨ ਸਮੇ ਰੈਨਾ ਦੇ ਯੂਟਿਊਬ ਸ਼ੋਅ ਇੰਡੀਆਜ਼ ਗੌਟ ਲੇਟੈਂਟ ‘India’s Got Latent’ ਵਿਚ ਮਾਤਾ-ਪਿਤਾ ਬਾਰੇ ਪੋਡਕਾਸਟਰ ਅਲਾਹਬਾਦੀਆ Ranveer Allahbadia ਦੀ ਟਿੱਪਣੀ ਨੇ ਵਿਵਾਦ ਪੈਦਾ ਕਰ ਦਿੱਤਾ ਹੈ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਸ ਅਤੇ ਹੋਰਾਂ ਵਿਰੁੱਧ ਕਈ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। -ਪੀਟੀਆਈ

Advertisement
×