ਮੇਰੀਆਂ ਭਾਵਨਾਵਾਂ ਨਾਲ ਜੁੜੀ ਹੈ ‘ਰੰਗੀਲਾ’: ਉਰਮਿਲਾ
ਬੌਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਆਪਣੀ ਫਿਲਮ ‘ਰੰਗੀਲਾ’ ਦੇ 30 ਸਾਲ ਪੂਰੇ ਹੋਣ ’ਤੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਹੈ। ਉਸ ਨੇ ਲਿਖਿਆ ਹੈ ਕਿ ਇਸ ਫਿਲਮ ਦੇ 30 ਸਾਲ ਪੂਰੇ ਹੋਣਾ ਉਸ ਦੀ ਜ਼ਿੰਦਗੀ ਵਿੱਚ ਵੱਡਾ ਜਸ਼ਨ ਹੈ। 51...
Advertisement
ਬੌਲੀਵੁੱਡ ਅਦਾਕਾਰਾ ਉਰਮਿਲਾ ਮਾਤੋਂਡਕਰ ਨੇ ਆਪਣੀ ਫਿਲਮ ‘ਰੰਗੀਲਾ’ ਦੇ 30 ਸਾਲ ਪੂਰੇ ਹੋਣ ’ਤੇ ਸੋਸ਼ਲ ਮੀਡੀਆ ’ਤੇ ਪੋਸਟ ਪਾਈ ਹੈ। ਉਸ ਨੇ ਲਿਖਿਆ ਹੈ ਕਿ ਇਸ ਫਿਲਮ ਦੇ 30 ਸਾਲ ਪੂਰੇ ਹੋਣਾ ਉਸ ਦੀ ਜ਼ਿੰਦਗੀ ਵਿੱਚ ਵੱਡਾ ਜਸ਼ਨ ਹੈ। 51 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਪੋਸਟ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਉਹ ਫਿਲਮ ਦੇ ਗੀਤ ‘ਰੰਗੀਲਾ ਰੇ’ ਉੱਤੇ ਨੱਚਦੀ ਦਿਖਾਈ ਦੇ ਰਹੀ ਹੈ। ‘ਰੰਗੀਲਾ’ 8 ਸਤੰਬਰ 1995 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਦਾ ਨਿਰਦੇਸ਼ਨ ਰਾਮ ਗੋਪਾਲ ਵਰਮਾ ਵੱਲੋਂ ਕੀਤਾ ਗਿਆ ਸੀ। ਇਸ ਫਿਲਮ ਵਿੱਚ ਉਰਮਿਲਾ ਦੇ ਨਾਲ ਆਮਿਰ ਖ਼ਾਨ ਵੀ ਨਜ਼ਰ ਆਇਆ ਸੀ। ਇਹ ਫਿਲਮ ਬਾਕਸ ਆਫਿਸ ’ਤੇ ਬਲਾਕਬਸਟਰ ਰਹੀ ਬਲਕਿ ਇਹ ਉਸ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਚੌਥੀ ਫਿਲਮ ਬਣੀ ਸੀ।
Advertisement
Advertisement
×