Pushpa 2 Stampede at Sandhya Theatre: ਅਦਾਕਾਰ Allun Arjun ਤੋਂ ਪੁਲੀਸ ਨੇ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ
ਹੈਦਰਾਬਾਦ, 24 ਦਸੰਬਰ Pushpa 2 Stampede at Sandhya Theatre: ਸੰਧਿਆ ਥੀਏਟਰ ਭਗਦੜ ਮਾਮਲੇ ਵਿਚ ਤੇਲਗੂ ਅਦਾਕਾਰ ਅੱਲੂ ਅਰਜੁਨ Allun Arjun ਤੋਂ ਮੰਗਲਵਾਰ ਨੂੰ ਚਿੱਕੜਪੱਲੀ ਥਾਣਾ ਪੁਲੀਸ ਨੇ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11...
Hyderabad: Actor Allu Arjun arrive at the Chikkadpally police station for questioning as part of an ongoing probe into the stampede during the screening of his movie 'Pushpa-2', in Hyderabad, Tuesday, Dec. 24, 2024. (PTI Photo)
Advertisement
ਹੈਦਰਾਬਾਦ, 24 ਦਸੰਬਰ
Pushpa 2 Stampede at Sandhya Theatre: ਸੰਧਿਆ ਥੀਏਟਰ ਭਗਦੜ ਮਾਮਲੇ ਵਿਚ ਤੇਲਗੂ ਅਦਾਕਾਰ ਅੱਲੂ ਅਰਜੁਨ Allun Arjun ਤੋਂ ਮੰਗਲਵਾਰ ਨੂੰ ਚਿੱਕੜਪੱਲੀ ਥਾਣਾ ਪੁਲੀਸ ਨੇ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਅੱਲੂ ਅਰਜੁਨ ਆਪਣੇ ਪਿਤਾ ਅਤੇ ਵਕੀਲਾਂ ਦੇ ਨਾਲ ਪੇਸ਼ ਹੋਣ ਲਈ ਆਏ ਅਤੇ ਪੁੱਛਗਿੱਛ ਦੁਪਹਿਰ 2.45 ਵਜੇ ਤੱਕ ਚੱਲੀ।
ਇਸ ਦੌਰਾਨ ਸੈਂਟਰਲ ਜ਼ੋਨ ਦੇ ਡੀਸੀਪੀ ਅਕਸ਼ਾਂਸ਼ ਯਾਦਵ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਅਦਾਕਾਰ ਤੋਂ ਪੁੱਛਗਿੱਛ ਕੀਤੀ। ਚਿੱਕੜਪੱਲੀ ਪੁਲੀਸ ਸਟੇਸ਼ਨ ’ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ ਅਤੇ ਭਾਰੀ ਪੁਲੀਸ ਫੋਰਸ ਤਾਇਨਾਤ ਕੀਤੀ ਗਈ ਸੀ। ਇਸ ਤੋਂ ਇਲਾਵਾ ਥਾਣੇ ਨੂੰ ਜਾਣ ਵਾਲੀਆਂ ਸੜਕਾਂ 'ਤੇ ਆਵਾਜਾਈ ’ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਅਦਾਕਾਰ ਨੂੰ 23 ਦਸੰਬਰ ਨੂੰ ਸਵੇਰੇ 11 ਵਜੇ ਪੁਲੀਸ ਸਾਹਮਣੇ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਗਿਆ ਸੀ।
Advertisement
ਪੁਲੀਸ ਨੇ ਅੱਲੂ ਅਰਜੁਨ Allun Arjun ਦੀ ਪੇਸ਼ੀ ਲਈ ਆਪਣੇ ਨੋਟਿਸ ਵਿੱਚ ਕਿਹਾ ਕਿ ਭਗਦੜ ਵਾਲੀ ਘਟਨਾ ਬਾਰੇ ਜਵਾਬ ਲੈਣ ਲਈ ਅਤੇ ਤੱਥਾਂ ਦਾ ਪਤਾ ਲਗਾਉਣ ਲਈ ਜੇ ਜਰੂਰੀ ਹੋਏ ਤਾਂ ਘਟਨਾ ਵਾਲੀ ਥਾਂ ਦਾ ਦੌਰਾ ਕਰਨ ਲਈ ਚਿੱਕੜਪੱਲੀ ਥਾਣੇ ਦੇ ਐਸਐਚਓ ਦੇ ਸਾਹਮਣੇ ਉਸਦੀ ਮੌਜੂਦਗੀ ਜ਼ਰੂਰੀ ਹੈ। ਪੀਟੀਆਈ
Advertisement
×