ਮਰਨ ਤੋਂ ਬਾਅਦ ਹੀ ਲੋਕ ਸਾਨੂੰ ਮਹਾਨ ਕਹਿੰਦੇ ਹਨ: ਦਿਲਜੀਤ ਦੋਸਾਂਝ
ਦਿਲਜੀਤ ਦੋਸਾਂਝ ਨੇ ਨੈੱਟਫਲਿਕਸ ਇੰਟਰਵਿਊ ਵਿੱਚ ਪ੍ਰਸਿੱਧੀ, ਕਲਾ ਅਤੇ ਮੌਤ ਬਾਰੇ ਭਾਵੁਕ ਗੱਲਬਾਤ ਕੀਤੀ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਇੱਕ ਨੈੱਟਫਲਿਕਸ ਇੰਟਰਵਿਊ ਵਿੱਚ ਪ੍ਰਸਿੱਧੀ, ਕਲਾ ਅਤੇ ਮਾਨਤਾ ਬਾਰੇ ਦਿਲੋਂ ਗੱਲਬਾਤ ਸਾਂਝੀ ਕੀਤੀ ਹੈ।
ਦਿਲਜੀਤ ਕੋਚੇਲਾ ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਹੋਣ ਵਜੋਂ ਇਤਿਹਾਸ ਰਚ ਚੁੱਕਿਆ ਹੈ ਅਤੇ 'ਦ ਟੂਨਾਈਟ ਸ਼ੋਅ ਸਟਾਰਿੰਗ ਜਿੰਮੀ ਫੈਲਨ' ਵਿੱਚ ਵੀ ਸ਼ਾਮਲ ਹੋ ਚੁੱਕਿਆ ਹੈ। ਅਦਾਕਾਰ ਨੇ ਕਿਹਾ, “ਹਰ ਕਲਾਕਾਰ ਨੂੰ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਤੱਕ ਉਹ ਮਰਦਾ ਨਹੀਂ, ਲੋਕ ਉਸਨੂੰ ਕਦੇ ਮਹਾਨ ਨਹੀਂ ਕਹਿੰਦੇ। ਉਹ ਉਸ ਨੂੰ ਉਹ ਪਿਆਰ ਕਦੇ ਨਹੀਂ ਦਿੰਦੇ ਜਿਸਦਾ ਉਹ ਹੱਕਦਾਰ ਹੈ। ਉਸ ਨੂੰ ਉਹ ਪਿਆਰ ਦੁਨੀਆ ਛੱਡਣ ਤੋਂ ਬਾਅਦ ਹੀ ਮਿਲਦਾ ਹੈ।”
ਇਸ ਦੌਰਾਨ ਚਮਕੀਲਾ ਦੀ ਵਿਰਾਸਤ 'ਤੇ ਗੱਲ ਕਰਦੇ ਹੋਏ ਦਿਲਜੀਤ ਦੋਸਾਂਝ ਨੈੱਟਫਲਿਕਸ ਇੰਟਰਵਿਊ ਵਿੱਚ ਭਾਵੁਕ ਹੋ ਗਿਆ।
ਜ਼ਿਕਰਯੋਗ ਹੈ ਕਿ ਨੈੱਟਫਲਿਕਸ ਨੇ ਇੱਕ ਖਾਸ ਅਤੇ ਡੂੰਘਾਈ ਭਰਿਆ ਭਾਵੁਕ ਇੰਟਰਵਿਊ ਜਾਰੀ ਕੀਤਾ ਹੈ। ਇੰਟਰਵਿਊ ਸੁਪਰਸਟਾਰ ਦੇ ਅੰਦਰੂਨੀ ਪੱਖ ਦੀ ਇੱਕ ਖਾਸ ਝਲਕ ਪੇਸ਼ ਕਰਦਾ ਹੈ ਜਿਸ ਵਿੱਚ ਕਲਾ, ਪ੍ਰਸਿੱਧੀ ਅਤੇ ਮਾਨਤਾ ਦੇ ਉਸ ਦੇ ਫਲਸਫ਼ੇ ਨੂੰ ਉਜਾਗਰ ਕੀਤਾ ਗਿਆ ਹੈ।
ਇੱਕ ਡੂੰਘੀ ਭਾਵਨਾਤਮਕ ਨੈੱਟਫਲਿਕਸ ਇੰਟਰਵਿਊ ਵਿੱਚ ਦਿਲਜੀਤ ਦੋਸਾਂਝ ਨੇ ਆਪਣੀ ਯਾਤਰਾ ਅਤੇ ਮਹਾਨ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਨਿਭਾਉਣ ਦੇ ਡੂੰਘੇ ਪ੍ਰਭਾਵ ਬਾਰੇ ਗੱਲ ਕੀਤੀ, ਇੱਕ ਅਜਿਹੀ ਭੂਮਿਕਾ ਜਿਸ ਲਈ ਉਸਨੂੰ ਅੰਤਰਰਾਸ਼ਟਰੀ ਐਮੀ ਨਾਮਜ਼ਦਗੀ ਮਿਲੀ ਹੈ।
ਗੱਲਬਾਤ ਦੌਰਾਨ ਉਸ ਨੇ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਕਿ ਸਮਾਜ ਅਕਸਰ ਕਲਾਕਾਰਾਂ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਹੀ ਕਿਵੇਂ ਮਹੱਤਵ ਦਿੰਦਾ ਹੈ।

