Parineeti ਅਤੇ Raghav ਨੇ ਪੁੱਤਰ ਦਾ ਨਾਂ ਰੱਖਿਆ ‘ਨੀਰ’
ਪਰਿਨੀਤੀ ਚੋਪੜਾ ਨੇ 19 ਅਕਤੂਬਰ ਨੂੰ ਦਿੱਤਾ ਸੀ ਪੁੱਤਰ ਨੂੰ ਜਨਮ; ਕਿਹਾ- ਜ਼ਿੰਦਗੀ ਦੀ ਇੱਕ ਅਨੰਤ ਬੂੰਦ ਵਿੱਚ ਦਿਲਾਂ ਨੂੰ ਮਿਲਿਆ ਸਕੂਨ
ਪਰਿਨੀਤੀ ਚੋਪੜਾ ਨੇ 19 ਅਕਤੂਬਰ ਨੂੰ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਹੁਣ ਕਰੀਬ ਇੱਕ ਮਹੀਨੇ ਬਾਅਦ, ਰਾਘਵ ਚੱਢਾ ਅਤੇ ਪਰਿਨੀਤੀ ਚੋਪੜਾ ਨੇ ਇੱਕ ਪੋਸਟ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਦੇ ਬੇਟੇ ਦਾ ਨਾਂ ‘ਨੀਰ’ ਰੱਖਿਆ ਗਿਆ ਹੈ।
ਪਰਿਨੀਤੀ ਚੋਪੜਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਪਤੀ ਰਾਘਵ ਚੱਢਾ ਅਤੇ ਬੇਟੇ ਦੇ ਪੈਰਾਂ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, “ਜਲਸਯ ਰੂਪਮ, ਪ੍ਰੇਮਸਯ ਸਵਰੂਪਮ, ਤਤ੍ਰ ਏਵ ਨੀਰ। ਸਾਡੇ ਦਿਲਾਂ ਨੂੰ ਜ਼ਿੰਦਗੀ ਦੀ ਇੱਕ ਅਨੰਤ ਬੂੰਦ ਵਿੱਚ ਸਕੂਨ ਮਿਲਿਆ। ਅਸੀਂ ਉਸਦਾ ਨਾਂ ਰੱਖਿਆ ਨੀਰ, ਜੋ ਕਿ ਪਵਿੱਤਰ, ਦੈਵੀ ਅਤੇ ਅਸੀਮ ਹੈ।”
View this post on Instagram
ਰਾਘਵ ਅਤੇ ਪਰਿਨੀਤੀ ਵੱਲੋਂ ਬੇਟੇ ਦਾ ਨਾਂ ‘ਨੀਰ’ ਰੱਖਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਹ ਨਾਂ ਉਨ੍ਹਾਂ ਦੋਵਾਂ ਦੇ ਨਾਵਾਂ ਨੂੰ ਮਿਲਾ ਕੇ ਬਣਿਆ ਹੈ। ਜੋੜੇ ਨੇ ਪਰਿਨੀਤੀ ਦੇ ਨਾਂ ਵਿੱਚੋਂ ‘ਨੀ’ ਅਤੇ ਰਾਘਵ ਦੇ ਨਾਂ ਵਿੱਚੋਂ ‘ਰ’ ਲੈ ਕੇ ਬੇਟੇ ਦਾ ਨਾਂ ਨੀਰ ਰੱਖਿਆ ਹੈ।
ਦੱਸ ਦਈਏ ਕਿ ਪਰਿਨੀਤੀ ਚੋਪੜਾ ਨੇ 19 ਅਕਤੂਬਰ ਨੂੰ ਦਿੱਲੀ ਵਿੱਚ ਬੇਟੇ ਨੂੰ ਜਨਮ ਦਿੱਤਾ ਸੀ। ਜੋੜੇ ਨੇ ਇਸਦਾ ਅਧਿਕਾਰਤ ਐਲਾਨ ਕਰਦੇ ਹੋਏ ਲਿਖਿਆ ਸੀ,“ ਆਖ਼ਰਕਾਰ ਉਹ ਆ ਗਿਆ ਹੈ। ਸਾਡਾ ਬੇਟਾ। ਸੱਚਮੁੱਚ ਸਾਨੂੰ ਪਹਿਲਾਂ ਦੀ ਜ਼ਿੰਦਗੀ ਯਾਦ ਨਹੀਂ ਰਹਿੰਦੀ। ਬਾਹਾਂ ਭਰੀਆਂ ਹੋਈਆਂ ਹਨ ਅਤੇ ਉਸ ਤੋਂ ਵੀ ਵੱਧ ਸਾਡੇ ਦਿਲ। ਪਹਿਲਾਂ ਅਸੀਂ ਇੱਕ-ਦੂਜੇ ਦੇ ਨਾਲ ਸੀ, ਹੁਣ ਸਾਡੇ ਕੋਲ ਸਭ ਕੁੱਝ ਹੈ।”

