ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸ਼ਾਹਰੁਖ ਵੱਲੋਂ ‘ਜਵਾਨ’ ਦਾ ਨਵਾਂ ਪੋਸਟਰ ਜਾਰੀ

ਮੁੰਬਈ: ਅਦਾਕਾਰ ਸ਼ਾਹਰੁਖ ਖ਼ਾਨ ਨੇ ਅੱਜ ਟਵਿੱਟਰ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਕੀਤੇ ਸਵਾਲ-ਜਵਾਬ ਸੈਸ਼ਨ ‘ਆਸਕ ਐੱਸਆਰਕੇ’ ਮਗਰੋਂ ਆਪਣੀ ਫਿਲਮ ‘ਜਵਾਨ’ ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਵਿੱਚ ਕਿੰਗ ਖ਼ਾਨ ਦੇ ਸਿਰ ਦੇ ਵਾਲ ਕੱਟੇ ਹੋਏ ਹਨ ਤੇ ਉਸ...
**EDS: TO GO WITH STORY; TWITTER IMAGE VIA @iamsrk** Mumbai: Poster of the movie 'Jawan', starring Shah Rukh Khan. (PTI Photo)(PTI07_13_2023_000081B)
Advertisement

ਮੁੰਬਈ: ਅਦਾਕਾਰ ਸ਼ਾਹਰੁਖ ਖ਼ਾਨ ਨੇ ਅੱਜ ਟਵਿੱਟਰ ’ਤੇ ਆਪਣੇ ਪ੍ਰਸ਼ੰਸਕਾਂ ਨਾਲ ਕੀਤੇ ਸਵਾਲ-ਜਵਾਬ ਸੈਸ਼ਨ ‘ਆਸਕ ਐੱਸਆਰਕੇ’ ਮਗਰੋਂ ਆਪਣੀ ਫਿਲਮ ‘ਜਵਾਨ’ ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ। ਇਸ ਪੋਸਟਰ ਵਿੱਚ ਕਿੰਗ ਖ਼ਾਨ ਦੇ ਸਿਰ ਦੇ ਵਾਲ ਕੱਟੇ ਹੋਏ ਹਨ ਤੇ ਉਸ ਦੇ ਦੋਵੇਂ ਹੱਥਾਂ ’ਚ ਬੰਦੂਕਾਂ ਫੜੀਆਂ ਹੋਈਆਂ ਹਨ। ਇਸ ਪੋਸਟਰ ਨਾਲ ਸ਼ਾਹਰੁਖ ਨੇ ਕਿਹਾ, ‘ਜਬ ਮੈਂ ਵਿਲਨ ਬਨਤਾ ਹੂੰ ਨਾ ਮੇਰੇ ਸਾਮਨੇ ਕੋਈ ਭੀ ਹੀਰੋ ਟਿਕ ਨਹੀਂ ਸਕਤਾ... ਫਿਲਮ ‘ਜਵਾਨ’ ਵਿਸ਼ਵ ਪੱਧਰ ’ਤੇ ਹਿੰਦੀ, ਤੇਲਗੂ ਤੇ ਤਾਮਿਲ ਭਾਸ਼ਾਵਾਂ ਵਿੱਚ 7 ਸਤੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਹੈ।’ ਸ਼ਾਹਰੁਖ ਵੱਲੋਂ ਸਾਂਝੇ ਕੀਤੇ ਗਏ ਇਸ ਪੋਸਟਰ ’ਤੇ ਅਦਾਕਾਰ ਰਣਵੀਰ ਸਿੰਘ ਨੇ ਪ੍ਰਤੀਕਿਰਿਆ ਦਿੰਦਿਆਂ ਦਿਲ ਵਾਲੇ ੲਿਮੋਜੀ ਸਾਂਝੇ ਕੀਤੇ। ਇਸੇ ਤਰ੍ਹਾਂ ਸਿਧਾਂਤ ਚਤੁਰਵੇਦੀ ਨੇ ਕਿਹਾ, ‘ਸੈਲਾਬ ਆ ਗਿਆ ਮਦਨ ਚੋਪੜਾ! ਸੈਲਾਬ।’ ਇੱਕ ਪ੍ਰਸ਼ੰਸਕ ਨੇ ਕਿਹਾ, ‘ਜਵਾਬ ਨਹੀਂ।’ ਜ਼ਿਕਰਯੋਗ ਹੈ ਕਿ ਫਿਲਮ ‘ਜਵਾਨ’ ਰੈੱਡ ਚਿਲੀ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ, ਜਿਸ ਦਾ ਨਿਰਦੇਸ਼ਨ ਐਟਲੀ ਨੇ ਕੀਤਾ ਹੈ ਤੇ ਗੌਰੀ ਖ਼ਾਨ ਨੇ ਗੌਰਵ ਵਰਮਾ ਨਾਲ ਸਾਂਝੇਦਾਰੀ ਵਿੱਚ ਫਿਲਮ ਦਾ ਨਿਰਮਾਣ ਕੀਤਾ ਹੈ। ਇਸ ਫਿਲਮ ਵਿੱਚ ਕਿੰਗ ਖ਼ਾਨ ਨਾਲ ਨਯਨਤਾਰਾ ਤੇ ਵਿਜੈ ਸੇਤੂਪਤੀ ਵੀ ਅਹਿਮ ਭੂਮਿਕਾਵਾਂ ਵਿੱਚ ਦਿਖਾਈ ਦੇਣਗੇ। ਫਿਲਮ ਵਿੱਚ ਦੀਪਿਕਾ ਪਾਦੂਕੋਨ ਦੀ ਵੀ ਵਿਸ਼ੇਸ਼ ਪੇਸ਼ਕਾਰੀ ਹੈ। ਇਸ ਤੋਂ ਬਿਨਾਂ ਦਰਸ਼ਕਾਂ ਨੂੰ ਪ੍ਰਿਆਮਨੀ, ਸਾਨਿਆ ਮਲਹੋਤਰਾ ਤੇ ਰਿਧੀ ਡੋਗਰਾ ਵੀ ਅਹਿਮ ਭੂਮਿਕਾਵਾਂ ਨਿਭਾਉਂਦੀਆਂ ਦਿਖਾਈ ਦੇਣਗੀਆਂ। ‘ਜਵਾਨ’ ਸ਼ਾਹਰੁਖ ਖ਼ਾਨ ਦੀ 2023 ਵਿੱਚ ਰਿਲੀਜ਼ ਹੋਣ ਵਾਲੀ ਦੂਜੀ ਫਿਲਮ ਹੈ। -ਏਐੱਨਆਈ

Advertisement
Advertisement
Tags :
ਸ਼ਾਹਰੁਖਜਵਾਨਜਾਰੀਨਵਾਂਪੋਸਟਰਵੱਲੋਂ