DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੈੱਟਫ਼ਲਿਕਸ ਲੜੀ ‘ਆਈਸੀ-814 ਦ ਕੰਧਾਰ’ ਹਾਈਜੈਕ ’ਤੇ ਰੋਕ ਲਾਉਣ ਦੀ ਅਪੀਲ ਵਾਪਸ ਲਈ

ਨਵੀਂ ਦਿੱਲੀ, 6 ਸਤੰਬਰ 'IC814: The Kandahar Hijack': ਨੈੱਟਫ਼ਲਿਕਸ ਲੜੀ ‘ਆਈਸੀ-814 ਦ ਕੰਧਾਰ’ ਹਾਈਜੈਕ ਵਿੱਚ ਕਥਿਤ ਤੌਰ ’ਤੇ ਅਗਵਾਕਾਰਾਂ ਦੀ ਸਹੀ ਪਹਿਚਾਣ ਨਾ ਦੱਸਣ ਨੂੰ ਲੈ ਕੇ ਰੋਕ ਲਾਉਣ ਦੀ ਅਪੀਲ ਕਰਦੀ ਜਨਹਿਤ ਪਟੀਸ਼ਨ ਦਿੱਲੀ ਹਾਈ ਕੋਰਟ ਤੋ ਵਾਪਸ ਲੈ...
  • fb
  • twitter
  • whatsapp
  • whatsapp
featured-img featured-img
Photo Dia Mirza Insta.
Advertisement

ਨਵੀਂ ਦਿੱਲੀ, 6 ਸਤੰਬਰ

'IC814: The Kandahar Hijack': ਨੈੱਟਫ਼ਲਿਕਸ ਲੜੀ ‘ਆਈਸੀ-814 ਦ ਕੰਧਾਰ’ ਹਾਈਜੈਕ ਵਿੱਚ ਕਥਿਤ ਤੌਰ ’ਤੇ ਅਗਵਾਕਾਰਾਂ ਦੀ ਸਹੀ ਪਹਿਚਾਣ ਨਾ ਦੱਸਣ ਨੂੰ ਲੈ ਕੇ ਰੋਕ ਲਾਉਣ ਦੀ ਅਪੀਲ ਕਰਦੀ ਜਨਹਿਤ ਪਟੀਸ਼ਨ ਦਿੱਲੀ ਹਾਈ ਕੋਰਟ ਤੋ ਵਾਪਸ ਲੈ ਲਈ ਗਈ ਹੈ। ਪਟੀਸ਼ਨਕਰਤਾ ਸੁਰਜੀਤ ਸਿੰਘ ਯਾਦਵ ਦੇ ਵਕੀਲ ਨੇ ਕਿਹਾ ਕਿ ਨੈੱਟਫ਼ਲਿਕਸ ਨੇ 1999 ਵਿਚ ਭਾਰਤੀ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰਨ ਵਾਲਿਆਂ ਅਤਿਵਾਦੀਆਂ ਦੇ ਅਸਲੀ ਨਾਮ ਨੂੰ ਸ਼ਾਮਲ ਕਰਦਿਆਂ ਡਿਸਕਲਾਈਮਰ ਜਾਰੀ ਕਰ ਦਿੱਤਾ ਹੈ, ਇਸ ਲਈ ਉਹ ਇਸ ਪਟੀਸ਼ਨ ਨੂੰ ਅੱਗੇ ਨਹੀਂ ਵਧਾਉਣਾ ਚਾਹੁੰਦੇ।

Advertisement

ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ਸੀ ਕਿ ਲੜੀ ਵਿੱਚ ਅਗਵਾਕਾਰਾਂ ਦੇ ਅਸਲ ਨਾਮ ਨਹੀਂ ਦਿੱਤੇ ਗਏ ਹਨ ਅਤੇ ਜੋ ਵੀ ਇਸਨੂੰ ਦੇਖੇਗਾ ਉਸਨੂੰ ਲੱਗੇਗਾ ਕਿ ਉਨ੍ਹਾਂ ਦੇ ਅਸਲੀ ਨਾਮ ਭੋਲਾ ਅਤੇ ਸ਼ੰਕਰ ਹਨ। ਅਗਵਾਕਾਰਾਂ ਦੇ 'ਕੋਡ' ਨਾਮ ਦਿਖਾਉਣ ਦੇ ਵਿਵਾਦ ਤੋਂ ਬਾਅਦ ਨੈੱਟਫਲਿਕਸ ਨੇ ਇਸ ਹਫ਼ਤੇ ਵੈੱਬ ਲੜੀ ਦੀ ਸ਼ੁਰੂਆਤ ’ਚ ਇਸ ਘਟਨਾ ’ਚ ਸ਼ਾਮਲ ਅਤਿਵਾਦੀਆਂ ਦੇ ਅਸਲੀ ਨਾਂ ਬੇਦਾਅਵਾ ’ਚ ਸ਼ਾਮਲ ਕੀਤੇ ਹਨ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਸਪੱਸ਼ਟੀਕਰਨ ਲਈ ਨੈੱਟਫਲਿਕਸ ਦੇ ਕੰਟੈਂਟ ਹੈੱਡ ਨੂੰ ਬੁਲਾਇਆ ਸੀ। -ਪੀਟੀਆਈ

#Netflix Series 'IC814: The Kandahar Hijack' #Netflix

Advertisement
×