71st National Film Award: Vikrant Massey honoured with Best Actor in Leading Role for '12th Fail' Vikrant Massey ਇੱਥੋਂ ਦੇ ਵਿਗਿਆਨ ਭਵਨ ਵਿਚ ਕੌਮੀ ਐਵਾਰਡ ਸਮਾਗਮ ਦੌਰਾਨ ਸਰਵੋਤਮ ਅਦਾਕਾਰ ਦਾ ਖਿਤਾਬ ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਨੂੰ ਦਿੱਤਾ ਗਿਆ ਹੈ ਜਦਕਿ ਸਰਵੋਤਮ ਅਦਾਕਾਰਾ ਦਾ ਖਿਤਾਬ਼ ਅਦਾਕਾਰਾ ਰਾਣੀ ਮੁਖਰਜੀ ਨੂੰ ਦਿੱਤਾ ਗਿਆ ਹੈ। ਸ਼ਾਹਰੁਖ ਖਾਨ ਨੂੰ ਇਹ ਐਵਾਰਡ ਫਿਲਮ ‘ਜਵਾਨ’ ਤੇ ਵਿਕਰਾਂਤ ਮੈਸੀ ਨੂੰ ਫਿਲਮ ‘12th ਫੇਲ੍ਹ’ ਲਈ ਦਿੱਤਾ ਗਿਆ ਹੈ। ਦੂਜੇ ਪਾਸੇ ਰਾਣੀ ਮੁਖਰਜੀ ਨੂੰ ਫਿਲਮ ‘ਮਿਸਜ਼ ਚੈਟਰਜੀ ਵਰਸਿਜ਼ ਨਾਰਵੇ’ ਲਈ ਸਰਵੋਤਮ ਅਦਾਕਾਰਾ ਦਾ ਖਿਤਾਬ ਦਿੱਤਾ ਗਿਆ ਹੈ। ਇਹ ਐਵਾਰਡ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦਿੱਤੇ ਗਏ। ਜਦੋਂ ਸ਼ਾਹਰੁਖ ਨੂੰ ਮੰਚ ’ਤੇ ਐਵਾਰਡ ਲਈ ਸੱਦਿਆ ਗਿਆ ਤਾਂ ਉਹ ਐਵਾਰਡ ਲੈਣ ਮੌਕੇ ਭਾਵੁਕ ਹੋ ਗਏ। ਇਸ ਦੌਰਾਨ ਦਾਦਾ ਸਾਹਿਬ ਫਾਲਕੇ ਐਡਾਰਡ ਮਿਲਣ ਤੋਂ ਬਾਅਦ ਮੋਹਨ ਲਾਲ ਦੀ ਜ਼ਿੰਦਗੀ ’ਤੇ ਆਧਾਰਿਤ ਲਘੂ ਫਿਲਮ ਅੱਜ ਸਮਾਗਮ ਦੌਰਾਨ ਦਿਖਾਈ ਗਈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐਵਾਰਡ ਸਮਾਗਮ ਮੌਕੇ ਕਲਾਕਾਰਾਂ ਦੀ ਤਾਰੀਫ ਕਰਦਿਆਂ ਕਿਹਾ ਕਿ ਸਿਨੇਮਾ ਸਿਰਫ ਉਦਯੋਗ ਨਹੀਂ ਬਲਕਿ ਸਮਾਜ ਤੇ ਦੇਸ਼ ਨੂੰ ਜਾਗਰੂਕ ਕਰਨ ਵਾਲਾ ਸਰੋਤ ਵੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਿਨੇਮਾ ਲੋਕਾਂ ਨੂੰ ਵੱਧ ਸੰਵੇਦਨਸ਼ੀਲ ਬਣਾਉਣ ’ਚ ਭੂਮਿਕਾ ਨਿਭਾਉਂਦਾ ਹੈ। ਮੁਰਮੂ ਨੇ ਕਿਹਾ ਕਿ ਭਾਰਤੀ ਸਿਨੇਮਾ ਕਈ ਵੱਖ-ਵੱਖ ਭਾਸ਼ਾਵਾਂ, ਬੋਲੀਆਂ, ਖੇਤਰਾਂ ਨੂੰ ਅੱਗੇ ਵਧਾ ਰਿਹਾ ਹੈ ਅਤੇ ਔਰਤਾਂ ’ਤੇ ਕੇਂਦਰਤ ਚੰਗੀਆਂ ਫਿਲਮਾਂ ਵੀ ਬਣ ਰਹੀਆਂ ਹਨ ਜਿਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ।
Advertisement
New Delhi: Bollywood actors Shah Rukh Khan, Rani Mukerji and Vikrant Massey during the 71st National Film Awards, in New Delhi, Tuesday, Sept. 23, 2025. (PTI Photo/Shahbaz Khan)(PTI09_23_2025_000458B)
Advertisement
Advertisement
Advertisement
×

