ਨਾਗਾਰਜੁਨ ਦੇ ਪੁੱਤਰ ਅਖਿਲ ਅੱਕੀਨੇਨੀ ਨੇ ਮਹਿਲਾ ਮਿੱਤਰ ਜ਼ੈਨਬ ਰਵਜੀ ਨਾਲ ਵਿਆਹ ਕਰਵਾਇਆ
Nagarjuna's son Akhil Akkineni gets married to Zainab Ravdjee in Hyderabad
ਤੈਲਗੂ ਰਵਾਇਤਾਂ ਮੁਤਾਬਕ ਵਿਆਹ ਬੰਧਨ ਵਿਚ ਬੱਝੀ ਜੋੜੀ; ਰਾਮ ਚਰਨ, ਚਿਰੰਜੀਵੀ ਤੇ ਪ੍ਰਸ਼ਾਂਤ ਨੀਲ ਜਿਹੀਆਂ ਮਸ਼ਹੂਰ ਹਸਤੀਆਂ ਹੋਈਆਂ ਵਿਆਹ ’ਚ ਸ਼ਾਮਲ
ਹੈਦਰਾਬਾਦ, 6 ਜੂਨ
Akhil-Akkineni-Wedding ਸੁਪਰਸਟਾਰ ਨਾਗਾਰਜੁਨ ਦੇ ਪੁੱਤਰ ਅਖਿਲ ਅੱਕੀਨੇਨੀ ਸ਼ੁੱਕਰਵਾਰ ਨੂੰ ਆਪਣੀ ਮਹਿਲਾ ਮਿੱਤਰ Zainab Ravdjee ਨਾਲ ਵਿਆਹ ਦੇ ਬੰਧਨ ਵਿਚ ਬੱਝ ਗਿਆ ਹੈ। ਅਖਿਲ ਤੇ ਜ਼ੈਨਬ ਪੁਰਾਣੇ ਦੋਸਤ ਹਨ।
ਵਿਆਹ ਸਮਾਗਮ ਵਿਚ ਫਿਲਮ ਇੰਡਸਟਰੀ ਤੋਂ ਵੱਡੀ ਗਿਣਤੀ ਵਿਚ ਫ਼ਿਲਮੀ ਹਸਤੀਆਂ ਸ਼ਾਮਲ ਹੋਈਆਂ। ਇਸ ਮੌਕੇ ਅਖਿਲ ਦਾ ਭਰਾ ਨਾਗਾ ਚੈਤੰਨਿਆ ਵੀ ਮੌਜੂਦ ਸੀ। ਵਿਆਹ ਵਿੱਚ ਤੇਲਗੂ ਸ਼ੈਲੀ ਦੇ ਰਵਾਇਤੀ ਰਸਮਾਂ-ਰਿਵਾਜਾਂ ਦਾ ਪਾਲਣ ਕੀਤਾ ਗਿਆ। ਵਿਆਹ ਸਮਾਗਮ ਦੀਆਂ ਵਾਇਰਲ ਤਸਵੀਰਾਂ ਵਿਚ ਅਖਿਲ ਨੇ ਸਾਦੀ ਕਮੀਜ਼ ਪਾਈ ਹੋਈ ਹੈ ਜਦੋਂਕਿ ਜ਼ੈਨਬ ਹੀਰੇ ਦੇ ਗਹਿਣਿਆਂ ਨਾਲ ਮੇਲ ਖਾਂਦੀ ਹਾਥੀ ਦੰਦ ਦੀ ਸਾੜ੍ਹੀ ਵਿੱਚ ਦਿਖਾਈ ਦੇ ਰਹੀ ਸੀ। ਵਿਆਹ ਵਿੱਚ ਸ਼ਾਮਲ ਹੋਣ ਵਾਲੀਆਂ ਹੋਰ ਮਸ਼ਹੂਰ ਹਸਤੀਆਂ ਵਿੱਚ ਰਾਮ ਚਰਨ, ਚਿਰੰਜੀਵੀ ਅਤੇ ਪ੍ਰਸ਼ਾਂਤ ਨੀਲ ਸ਼ਾਮਲ ਸਨ।
ਅਖਿਲ ਅੱਕੀਨੇਨੀ ਦਾ ਵਿਆਹ ਛੇ ਮਹੀਨਿਆਂ ਬਾਅਦ ਹੋਇਆ ਹੈ ਜਦੋਂ ਅਦਾਕਾਰ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਰਵਜੀ ਨਾਲ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਮੰਗਣੀ ਦਾ ਐਲਾਨ ਕੀਤਾ ਸੀ। ਹਾਲ ਹੀ ਦੇ ਸਾਲਾਂ ਵਿੱਚ ਸੁਪਰਸਟਾਰ ਨਾਗਾਰਜੁਨ ਦੇ ਪਰਿਵਾਰ ਵਿੱਚ ਇਹ ਦੂਜਾ ਵਿਆਹ ਹੈ।
ਪਿਛਲੇ ਸਾਲ, ਅਦਾਕਾਰ ਦੇ ਪੁੱਤਰ, ਨਾਗਾ ਚੈਤੰਨਿਆ ਨੇ ਆਪਣੀ ਪ੍ਰੇਮਿਕਾ ਤੇ ਅਦਾਕਾਰਾ ਸੋਭਿਤਾ ਧੂਲੀਪਾਲਾ ਨਾਲ ਤੇਲਗੂ ਰਵਾਇਤਾਂ ਨਾਲ ਵਿਆਹ ਕੀਤਾ ਸੀ। ਨਾਗਾ ਚੈਤੰਨਿਆ ਦਾ ਪਹਿਲਾ ਵਿਆਹ ਅਦਾਕਾਰਾ Samantha Ruth Prabhu ਨਾਲ ਹੋਇਆ ਸੀ। ਦੋਵਾਂ ਨੇ ਅਕਤੂਬਰ 2021 ਵਿੱਚ ਇੱਕ ਸਾਂਝੇ ਬਿਆਨ ਵਿੱਚ ਸੋਸ਼ਲ ਮੀਡੀਆ ’ਤੇ ਆਪਣੇ ਵੱਖ ਹੋਣ ਦਾ ਐਲਾਨ ਕੀਤਾ ਸੀ। -ਏਐੱਨਆਈ