Advertisement
ਮੁੰਬਈ, 19 ਸਤੰਬਰ
Salman Khan: ਮਸ਼ਹੂਰ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਸੁਰੱਖਿਆ ਕਾਫ਼ਲੇ ਵਿਚ ਦਾਖ਼ਲ ਹੋਣ ’ਤੇ 21 ਸਾਲਾ ਮੋਟਰਸਾਈਕਲ ਸਵਾਰ ਦੇ ਖ਼ਿਲਾਫ਼ ਗਲਤ ਤਰੀਕੇ ਨਾਲ ਡਰਾਈਵਿੰਗ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਮਹਿਬੂਬ ਸਟੂਡੀਓ ਅਤੇ ਗਲੈਕਸੀ ਅਪਾਰਟਮੈਂਟਸ ਦੇ ਰਸਤੇ ਵਿਚਕਾਰ ਵਾਪਰੀ।
Advertisement
ਲਾਰੈਂਸ ਬਿਸ਼ਨੋਈ ਗੈਂਗ ਤੋਂ ਕਈ ਧਮਕੀਆਂ ਮਿਲਣ ਕਾਰਨ ਸਲਮਾਨ ਖਾਨ ਨੂੰ ਵਾਈ-ਪਲੱਸ ਸੁਰੱਖਿਆ ਦਿੱਤੀ ਗਈ ਹੈ। ਮਹਿਬੂਬ ਸਟੂਡੀਓ ਤੋਂ ਘਰ ਵਾਪਸੀ ਮੌਕੇ ਮੋਟਰਸਾਈਕਲ ’ਤੇ ਸਵਾਰ ਉਜ਼ੈਰ ਫ਼ੈਜ਼ ਮੋਹਿਊਦੀਨ (21) ਨੇ ਖ਼ਾਨ ਦੀ ਕਾਰ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਅਤੇ ਚੇਤਾਵਨੀ ਦੇ ਬਾਵਜੂਦ ਉਹ ਕਾਰ ਦੇ ਨੇੜੇ ਜਾਂਦਾ ਰਿਹਾ।
Advertisement
ਅਧਿਕਾਰੀ ਨੇ ਦੱਸਿਆ ਕਿ ਭਾਰਤੀ ਨਿਆ ਸੰਹਿਤਾ ਦੀ ਧਾਰਾ 125 ਅਤੇ 281 ਤਹਿਤ ਉਸਦੇ ਖ਼ਿਲਾਫ਼ ਬਾਂਦਰਾ ਪੁਲੀਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ ਪਰ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੀਟੀਆਈ
Advertisement
×