ਅਦਾਕਾਰ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੇ ਇੱਕ ਸਵਾਲ ਦੇ ਜਵਾਬ ਵਿੱਚ ਮੋਦੀ ਨੂੰ ਸ਼ੋਅਸਟਾਪਰ ਅਤੇ ਸ਼ਾਨਦਾਰ ਸਟਾਈਲ ਵਾਲਾ ਵਿਅਕਤੀ ਕਿਹਾ ਹੈ। ਸਵਾਲ ਸੀ ਕਿ ਜੇ ਕਦੇ ਮੌਕਾ ਦਿੱਤਾ ਜਾਵੇ, ਰਾਜਨੀਤੀ ਦੀ ਦੁਨੀਆ ਵਿੱਚੋਂ ਕੌਣ ਰੈਂਪ ’ਤੇ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ?ਸੰਸਦ ਮੈਂਬਰ ਦਾ ਜਵਾਬ ਸੀ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ’।ਦਿੱਲੀ ਵਿੱਚ ਇੱਕ ਫੈਸ਼ਨ ਇਵੈਂਟ ਦੌਰਾਨ ਏ ਐੱਨ ਆਈ ਨਾਲ ਗੱਲ ਕਰਦੇ ਹੋਏ, ਕੰਗਨਾ ਨੇ ਮੁਸਕਰਾਉਂਦੇ ਹੋਏ ਆਪਣੀ ਪਸੰਦ ਵਜੋਂ ਪੀ.ਐੱਮ. ਮੋਦੀ ਦਾ ਨਾਮ ਲਿਆ। ਉਨ੍ਹਾਂ ਕਿਹਾ, ‘‘ਸਾਡੇ ਪ੍ਰਧਾਨ ਮੰਤਰੀ। ਉਹ ਜ਼ਰੂਰ ਕਰ ਸਕਦੇ ਹਨ। ਉਨ੍ਹਾਂ ਦਾ ਸ਼ਾਨਦਾਰ ਸਟਾਈਲ ਹੈ।’’ਅਦਾਕਾਰਾ ਨੇ ਅੱਗੇ ਸਮਝਾਇਆ ਕਿ ਇਹ ਸਿਰਫ਼ ਉਨ੍ਹਾਂ ਦੇ ਕੱਪੜਿਆਂ ਬਾਰੇ ਹੀ ਨਹੀਂ, ਸਗੋਂ ਉਨ੍ਹਾਂ ਦੀ ਸਮੁੱਚੀ ਸ਼ਖਸੀਅਤ ਬਾਰੇ ਹੈ।ਉਨ੍ਹਾਂ ਕਿਹਾ, "ਅਤੇ ਉਹ ਬਹੁਤ ਸੁਚੇਤ ਹਨ। ਨਾ ਸਿਰਫ਼ ਰਾਜਨੀਤਿਕ ਤੌਰ 'ਤੇ, ਸਗੋਂ ਸਮਾਜਿਕ ਤੌਰ ’ਤੇ ਵੀ। ਅਤੇ ਉਹ ਭਾਰਤੀ ਉਦਯੋਗਾਂ ਅਤੇ ਭਾਰਤੀ ਲੋਕਾਂ ਦੀ ਬਹੁਤ ਪਰਵਾਹ ਕਰਦੇ ਹਨ। ਉਹ ਭਾਰਤ ਨੂੰ ਆਪਣਾ ਬੱਚਾ ਮੰਨਦੇ ਹਨ। ਇਸ ਲਈ, ਮੈਨੂੰ ਲੱਗਦਾ ਹੈ ਕਿ ਉਹ ਇੱਕ ਸ਼ਾਨਦਾਰ ਸ਼ੋਅਸਟਾਪਰ ਹੋਣਗੇ।" ਕੰਗਨਾ ਖੁਦ ਸ਼ੁੱਕਰਵਾਰ ਰਾਤ ਨੂੰ ਡਿਜ਼ਾਈਨਰ 'ਰਾਬਤਾ ਬਾਏ ਰਾਹੁਲ' ਦੇ ਨਵੀਨਤਮ ਬ੍ਰਾਈਡਲ ਜਿਊਲਰੀ ਕਲੈਕਸ਼ਨ, "ਸਲਤਨਤ" ਲਈ ਸ਼ੋਅਸਟਾਪਰ ਬਣੀ ਸੀ। ਇਸ ਦੌਰਾਨ ਰਿਪੋਰਟਾਂ ਅਨੁਸਾਰ ਅਦਾਕਾਰਾ ਹਾਲੀਵੁੱਡ ਫ਼ਿਲਮ 'Blessed Be the Evil' ਵਿੱਚ ਮੁੱਖ ਭੂਮਿਕਾ ਨਾਲ ਆਪਣਾ ਡੈਬਿਊ ਕਰਨ ਲਈ ਤਿਆਰ ਹੈ। ਉਹ ਫ਼ਿਲਮ ਵਿੱਚ 'ਟੀਨ ਵੁਲਫ' ਅਦਾਕਾਰ ਟਾਈਲਰ ਪੋਸੀ ਅਤੇ 'ਤੁਲਸਾ ਕਿੰਗ' ਅਦਾਕਾਰਾ ਸਕਾਰਲੇਟ ਰੋਜ਼ ਸਟਾਲੋਨ ਦੇ ਨਾਲ ਕੰਮ ਕਰੇਗੀ।ਕੰਗਨਾ ਆਖਰੀ ਵਾਰ ਫ਼ਿਲਮ 'ਐਮਰਜੈਂਸੀ' ਵਿੱਚ ਨਜ਼ਰ ਆਈ ਸੀ, ਜਿਸ ਦਾ ਨਿਰਦੇਸ਼ਨ ਉਨ੍ਹਾਂ ਖੁਦ ਕੀਤਾ ਸੀ, ਅਤੇ ਜਿਸ ਵਿੱਚ ਉਨ੍ਹਾਂ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਸੀ।