DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਮੀ ਮੁੰਬਈ ਫਿਲਮ ਫੈਸਟੀਵਲ: ਸ਼ਬਾਨਾ ਆਜ਼ਮੀ ਦਾ ਸਿਨੇਮਾ ਵਿੱਚ ਉੱਤਮਤਾ ਪੁਰਸਕਾਰ ਨਾਲ ਸਨਮਾਨ

ਮੁੰਬਈ, 19 ਅਕਤੂਬਰ Shabana Azmi receives Excellence in Cinema award ‘ਮਾਮੀ ਮੁੰਬਈ ਫਿਲਮ ਫੈਸਟੀਵਲ-2024’ ਦੀ ਸ਼ੁਰੂਆਤ ਫਿਲਮ ਨਿਰਮਾਤਾ ਪਾਇਲ ਕਪਾੜੀਆ ਦੀ ਫਿਲਮ ‘ਆਲ ਵਿ ਇਮੈਜਿਨ ਐਜ਼ ਲਾਈਟ’ ਦੀ ਸਕਰੀਨਿੰਗ ਨਾਲ ਹੋਈ ਅਤੇ ਇਸ ਵਿੱਚ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ‘ਸਿਨੇਮਾ...
  • fb
  • twitter
  • whatsapp
  • whatsapp
featured-img featured-img
ਅਦਾਕਾਰਾ ਵਹੀਦਾ ਰਹਿਮਾਨ ਤੋਂ ਪੁਰਸਕਾਰ ਹਾਸਲ ਕਰਦੀ ਹੋਈ ਸ਼ਬਾਨਾ ਆਜ਼ਮੀ। ਤਸਵੀਰ ਸ਼ਬਾਨਾ ਆਜ਼ਮੀ/ ਇੰਸਟਾਗ੍ਰਾ੍ਮ।
Advertisement

ਮੁੰਬਈ, 19 ਅਕਤੂਬਰ

Shabana Azmi receives Excellence in Cinema award ‘ਮਾਮੀ ਮੁੰਬਈ ਫਿਲਮ ਫੈਸਟੀਵਲ-2024’ ਦੀ ਸ਼ੁਰੂਆਤ ਫਿਲਮ ਨਿਰਮਾਤਾ ਪਾਇਲ ਕਪਾੜੀਆ ਦੀ ਫਿਲਮ ‘ਆਲ ਵਿ ਇਮੈਜਿਨ ਐਜ਼ ਲਾਈਟ’ ਦੀ ਸਕਰੀਨਿੰਗ ਨਾਲ ਹੋਈ ਅਤੇ ਇਸ ਵਿੱਚ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ ਨੂੰ ‘ਸਿਨੇਮਾ ਵਿੱਚ ਉੱਤਮਤਾ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।

Advertisement

‘ਮੁੰਬਈ ਅਕੈਡਮੀ ਆਫ਼ ਮੂਵਿੰਗ ਇਮੇਜ’ ਵੱਲੋਂ ਕਰਵਾਏ ਗਏ ਇਸ ਫਿਲਮ ਫੈਸਟੀਵਲ ਦਾ ਅਧਿਕਾਰਤ ਆਗਾਜ਼ ਸ਼ੁੱਕਰਵਾਰ ਸ਼ਾਮ ਨੂੰ ਦੱਖਣੀ ਮੁੰਬਈ ਦੇ ਰੀਗਲ ਸਿਨੇਮਾ ਵਿੱਚ ਹੋਇਆ। ਮਈ ਵਿੱਚ ਕਾਨ ਫਿਲਮ ਫੈਸਟੀਵਲ ’ਚ ਗ੍ਰਾਂ ਪ੍ਰੀ ਪੁਰਸਕਾਰ ਜਿੱਤਣ ਵਾਲੀ ਪਹਿਲੀ ਫਿਲਮ ‘ਆਲ ਵਿ ਇਮੈਜਿਨ ਐਜ਼ ਲਾਈਟ’ ਮੁੰਬਈ ਦੀ ਇਕ ਨਰਸ ਪ੍ਰਭਾ ‘ਕਾਨੀ ਕੁਸਰੂਤੀ) ਬਾਰੇ ਮਲਿਆਲਮ-ਹਿੰਦੀ ਫਿਲਮ ਹੈ, ਜਿਸ ਨੂੰ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਆਪਣੇ ਪਤੀ ਤੋਂ ਇਕ ਅਜਿਹਾ ਤੋਹਫਾ ਮਿਲਦਾ ਹੈ ਜਿਸ ਨਾਲ ਉਸ ਦੀ ਜ਼ਿੰਦਗੀ ਕਾਫੀ ਭੂਚਾਲ ਆ ਜਾਂਦਾ ਹੈ। ਇਸ ਵਿੱਚ ਉਸ ਦੇ ਨਾਲ ਰਹਿ ਰਹੀ ਨਰਸ ਅਨੂੰ ਦਾ ਕਿਰਦਾਰ ਨਿਭਾਉਣ ਵਾਲੀ ਦਿਵਿਆ ਪ੍ਰਭਾ ਦੀ ਕਹਾਣੀ ਵੀ ਜੁੜੀ ਹੈ।

 

View this post on Instagram

 

A post shared by Shabana Azmi (@azmishabana18)

ਫਿਲਮ ਫੈਸਟੀਵਲ ਵਿੱਚ ਸ਼ਬਾਨਾ ਆਜ਼ਮੀ ਨੂੰ ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਦੇਖਦੇ ਹੋਏ ਮਸ਼ਹੂਰ ਅਦਾਕਾਰਾ ਵਹੀਦਾ ਰਹਿਮਾਨ ਨੇ ਸਿਨੇਮਾ ਵਿੱਚ ਉੱਤਮਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਫੈਸਟੀਵਲ ਵਿੱਚ ਸ਼ਬਾਨਾ ਦੀ ਇਤਿਹਾਸਕ ਫਿਲਮ ‘ਅਰਥ’ ਦੀ ਵਿਸ਼ੇਸ਼ ਸਕਰੀਨਿੰਗ ਦੇ ਨਾਲ ਉਨ੍ਹਾਂ ਦੇ 50 ਸਾਲ ਦੇ ਕਰੀਅਰ ਦਾ ਜਸ਼ਨ ਵੀ ਮਨਾਇਆ ਗਿਆ। -ਪੀਟੀਆਈ

Advertisement
×