‘Love & War' dispute: ਫ਼ਿਲਮਸਾਜ਼ ਸੰਜੈ ਲੀਲਾ ਭੰਸਾਲੀ ਖ਼ਿਲਾਫ਼ ਬੀਕਾਨੇਰ ’ਚ ਐੱਫਆਈਅਰ ਦਰਜ
ਰਾਜਸਥਾਨ ਦੇ ਬੀਕਾਨੇਰ ਵਿੱਚ ਫ਼ਿਲਮਸਾਜ਼ ਸੰਜੈ ਲੀਲਾ ਭੰਸਾਲੀ Sanjay Leela Bhansali ਅਤੇ ਦੋ ਹੋਰਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਨਿਰਦੇਸ਼ਕ ਦੀ ਨਵੀਂ ਫ਼ਿਲਮ ‘ਲਵ ਐਂਡ ਵਾਰ’ ਦੇ ਨਿਰਮਾਣ ਦੌਰਾਨ ਉਸ ਨਾਲ ਧੋਖਾਧੜੀ, ਬਦਸਲੂਕੀ ਅਤੇ ਵਿਸਾਹਘਾਤ ਕਰਨ ਦੇ ਦੋਸ਼ ਲਾਏ ਹਨ, ਜਿਸ ਮਗਰੋਂ ਉਕਤ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।
ਸਰਕਲ ਅਧਿਕਾਰੀ Vishal Jangid ਨੇ ਕਿਹਾ ਕਿ ਸ਼ਿਕਾਇਤ ਪ੍ਰਤੀਕ ਰਾਜ ਮਾਥੁਰ ਨੇ ਦਰਜ ਕਰਵਾਈ ਜਿਸ ਨੇ ਦਾਅਵਾ ਕਿ ਭੰਸਾਲੀ ਨੇ ਉਸ ਨੂ line producer ਵਜੋਂ ਕੰਟਰੈਕਟ ਦਿੱਤਾ ਸੀ ਪਰ ਬਾਅਦ ’ਚ ਰੱਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਾਥੁਰ ਨੇ ਭੰਸਾਲੀ ਅਤੇ ਉਸ ਦੀ ਟੀਮ ਦੇ ਹੋਰ ਦੋ ਮੈਂਬਰਾਂ ’ਤੇ ਉਸ ਨੂੰ ਲਾਈਨ ਪ੍ਰੋਡਿਊਸਰ ਵਜੋਂ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਬਿਨਾਂ ਭੁਗਤਾਨ ਕੀਤੇ ਪ੍ਰਾਜੈਕਟ ਤੋਂ ਹਟਾਉਣ ਦਾ ਦੋਸ਼ ਲਾਇਆ ਹੈ।
ਉਨ੍ਹਾਂ ਕਿਹਾ ਕਿ ਅਦਾਲਤ ਦੇ ਹੁਕਮਾਂ ਮਗਰੋਂ ਸੋਮਵਾਰ ਨੂੰ ਭੰਸਾਲੀ, ਅਰਵਿੰਦ ਗਿੱਲ ਅਤੇ ਉਤਕਰਸ਼ ਬਾਲੀ ਵਿਰੁੱਧ ਬਿਛਵਾਲ (Bichhwal) ਥਾਣੇ ਵਿੱਚ ਧੋਖਾਧੜੀ, ਅਪਰਾਧਕ ਸਾਜ਼ਿਸ਼ ਅਤੇ ਅਪਰਾਧਕ ਧਮਕੀ ਦੇ ਦੋਸ਼ਾਂ ਹੇਠ ਐੱਫਆਈਆਰ ਦਰਜ ਕੀਤੀ ਗਈ ਸੀ।
ਮਾਥੁਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਸ ਨੇ ਫਿਲਮ ਦੀ ਸ਼ੂਟਿੰਗ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਸਨ ਅਤੇ ਲੋੜ ਅਨੁਸਾਰ ਸਰਕਾਰੀ ਵਿਭਾਗਾਂ ਨਾਲ ਤਾਲਮੇਲ ਕੀਤਾ ਸੀ। ਹਾਲਾਂਕਿ, ਜਦੋਂ ਉਹ ਇੱਕ ਹੋਟਲ ਵਿੱਚ ਫਿਲਮ ਟੀਮ ਨੂੰ ਮਿਲਣ ਗਿਆ ਸੀ, ਤਾਂ ਭੰਸਾਲੀ ਅਤੇ ਹੋਰਾਂ ਨੇ ਕਥਿਤ ਤੌਰ ’ਤੇ ਉਸ ਨਾਲ ਬਦਸਲੂਕੀ ਕੀਤੀ। ਬਿਛਵਾਲ ਦੇ SHO Govind Singh Charan ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਸੰਜੈ ਲੀਲਾ ਦੀ ਭੰਸਾਲੀ ਫਿਲਮ ‘‘Love & War’’ ਵਿੱਚ ਰਣਬੀਰ ਕਪੂਰ Ranbir Kapoor, ਆਲੀਆ ਭੱਟ Alia Bhatt ਅਤੇ ਵਿੱਕੀ ਕੌਸ਼ਲ Vicky Kaushal ਮੁੱਖ ਭੂਮਿਕਾਵਾਂ ’ਚ ਨਜ਼ਰ ਆਉਣਗੇ। ਇਹ ਫ਼ਿਲਮ 2026 ’ਚ ਰਿਲੀਜ਼ ਹੋਣੀ ਹੈ।