Love and War Movie : 18 ਸਾਲ ਬਾਅਦ ਮੁੜ ਭੰਸਾਲੀ ਨਾਲ ਕੰਮ ਕਰ ਰਹੇ ਰਣਬੀਰ; ਬੋਲੇ ‘ਇਹੀ ਮੇਰੇ ਅਸਲ ਗੁਰੂ’
ਸੰਜੈ ਲੀਲਾ ਭੰਸਾਲੀ ਨੇ ਮੈਨੂੰ ਸਿਨੇਮਾ ਬਾਰੇ ਸਭ ਕੁਝ ਸਿਖਾਇਆ: ਰਣਬੀਰ ਕਪੂਰ
Love and War Movie: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ 18 ਸਾਲਾਂ ਬਾਅਦ ਪ੍ਰਸਿੱਧ ਫਿਲਮਸਾਜ਼ ਸੰਜੈ ਲੀਲਾ ਭੰਸਾਲੀ ਨਾਲ ਫਿਰ ਤੋਂ ਕੰਮ ਕਰ ਰਹੇ ਹਨ। ਇਸ ਦੌਰਾਨ ਰਣਬੀਰ ਕਪੂਰ ਨੇ ਭੰਸਾਲੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਜੋ ਕੁਝ ਵੀ ਅਦਾਕਾਰੀ ਬਾਰੇ ਜਾਣਦੇ ਹਨ , ਉਸਦੀ ‘ਨੀਂਹ’ ਭੰਸਾਲੀ ਜੀ ਨੇ ਰੱਖੀ ਹੈ।
ਰਣਬੀਰ ਨੇ 2007 ਵਿੱਚ ਭੰਸਾਲੀ ਦੀ ਫ਼ਿਲਮ ‘ਸਾਵਰੀਆ’ ਰਾਹੀਂ ਬਾਲੀਵੁੱਡ ’ਚ ਐਕਟਿੰਗ ਡੈਬਿਊ ਕੀਤਾ ਸੀ। ਹੁਣ 18 ਸਾਲਾਂ ਬਾਅਦ ਇਹ ਜੋੜੀ ਫਿਰ ਤੋਂ ਆ ਰਹੀ ਹੈ ਇੱਕ ਵੱਡੀ ਫ਼ਿਲਮ ‘Love & War’ ਨਾਲ। ਇਹ ਫ਼ਿਲਮ 20 ਮਾਰਚ 2026 ਨੂੰ ਰਿਲੀਜ਼ ਹੋਵੇਗੀ।
ਇਸ ਫ਼ਿਲਮ ਵਿੱਚ ਰਣਬੀਰ ਦੇ ਨਾਲ ਉਨ੍ਹਾਂ ਦੀ ਪਤਨੀ ਤੇ ਪ੍ਰਸਿੱਧ ਅਦਾਕਾਰਾ ‘ਆਲੀਆ ਭੱਟ’ ਅਤੇ ਮਸ਼ਹੂਰ ਅਦਾਕਾਰ ‘ਵਿੱਕੀ ਕੌਸ਼ਲ’ ਵੀ ਹੋਣਗੇ। ਵਿੱਕੀ ਕੌਸ਼ਲ ਲਈ ਇਹ ਪਹਿਲੀ ਵਾਰ ਹੋਵੇਗਾ ਜਦੋਂ ਉਹ ਸੰਜੈ ਲੀਲਾ ਭੰਸਾਲੀ ਨਾਲ ਕੰਮ ਕਰ ਰਹੇ ਹਨ।
ਹਾਲ ਹੀ ਵਿੱਚ ਰਣਬੀਰ ਨੇ ਆਪਣੇ 43ਵੇਂ ਜਨਮਦਿਨ ਮੌਕੇ ਇੰਸਟਾਗ੍ਰਾਮ ਲਾਈਵ ਹੋ ਕੇ ਦੱਸਿਆ,“ ਲਵ ਐਂਡ ਵਾਰ ਸ਼੍ਰੀ ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਤ ਇੱਕ ਫਿਲਮ ਹੈ ਅਤੇ ਇਸ ਵਿੱਚ ਮੇਰੇ ਦੋ ਮਨਪਸੰਦ ਅਦਾਕਾਰ, ਵਿੱਕੀ ਕੌਸ਼ਲ ਅਤੇ ਮੇਰੀ ਪ੍ਰਤਿਭਾਸ਼ਾਲੀ ਪਤਨੀ ਆਲੀਆ ਭੱਟ ਹਨ। ਇਹ ਉਸ ਆਦਮੀ ਦੁਆਰਾ ਨਿਰਦੇਸ਼ਤ ਫਿਲਮ ਹੈ ਜਿਸਨੇ ਮੈਨੂੰ ਸਿਨੇਮਾ ਬਾਰੇ ਸਭ ਕੁਝ ਸਿਖਾਇਆ। ਅਦਾਕਾਰੀ ਬਾਰੇ ਮੈਨੂੰ ਜੋ ਕੁਝ ਪਤਾ ਹੈ ਉਸਦੀ ਨੀਂਹ ਭੰਸਾਲੀ ਸਰ ਨੇ ਰੱਖੀ। ਹੁਣ 18 ਸਾਲ ਬਾਅਦ ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਮਾਣ ਦੀ ਗੱਲ ਹੈ। ਮੈਂ ਸਭ ਕੁੱਝ ਉਨ੍ਹਾਂ ਤੋਂ ਸਿੱਖਿਆ ਹੈ ਉਹ ਪਹਿਲਾਂ ਵੀ ਮੇਰੇ ਮਾਸਟਰ ਸਨ ਅਤੇ ਹੁਣ ਹੋਰ ਵੀ ਵੱਡੇ ਮਾਸਟਰ ਬਣ ਚੁੱਕੇ ਹਨ।”
ਜ਼ਿਕਰਯੋਗ ਹੇੈ ਕਿ ਅਦਾਕਾਰ ਆਲੀਆ ਭੱਟ 2022 ਵਿੱਚ ਆਈ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਗੰਗੂਬਾਈ ਕਾਠਿਆਵਾੜੀ’ 'ਚ ਕੰਮ ਕਰ ਚੁੱਕੀ ਹੈ, ਜਿਸ ’ਚ ਉਸ ਨੇ ਗੰਗੂਬਾਈ ਦਾ ਰੋਲ ਨਿਭਾਇਆ ਸੀ ਅਤੇ ਲੋਕਾਂ ਵੱਲੋਂ ਇਸ ਰੋਲ ਲਈ ਆਲੀਆ ਭੱਟ ਨੂੰ ਕਾਫ਼ੀ ਪਿਆਰ ਵੀ ਮਿਲਿਆ ਸੀ।