ਕਰਿਸ਼ਮਾ ਕਪੂਰ ਦੇ ਬੱਚਿਆਂ ਨੇ ਪਿਤਾ ਦੀ ਵਸੀਅਤ ’ਤੇ ਸਵਾਲ ਉਠਾਏ
ਅਦਾਕਾਰਾ ਕਰਿਸ਼ਮਾ ਕਪੂਰ ਦੇ ਬੱਚਿਆਂ ਨੇ ਦਿੱਲੀ ਹਾਈ ਕੋਰਟ ਵਿੱਚ ਆਪਣੇ ਮਰਹੂਮ ਪਿਤਾ ਸੰਜੈ ਕਪੂਰ ਦੀ ਕਥਿਤ ਵਸੀਅਤ ਦੀ ਪ੍ਰਮਾਣਿਕਤਾ ’ਤੇ ਸਵਾਲ ਚੁੱਕਦੇ ਹੋਏ ਅੱਜ ਦਾਅਵਾ ਕੀਤਾ ਹੈ ਕਿ ਦਸਤਾਵੇਜ਼ ਵਿੱਚ ‘ਘੋਰ ਤਰੁੱਟੀਆਂ’ ਹਨ ਅਤੇ ਇਹ ਉਨ੍ਹਾਂ ਦੇ ਪਿਤਾ ਵੱਲੋਂ...
Advertisement
ਅਦਾਕਾਰਾ ਕਰਿਸ਼ਮਾ ਕਪੂਰ ਦੇ ਬੱਚਿਆਂ ਨੇ ਦਿੱਲੀ ਹਾਈ ਕੋਰਟ ਵਿੱਚ ਆਪਣੇ ਮਰਹੂਮ ਪਿਤਾ ਸੰਜੈ ਕਪੂਰ ਦੀ ਕਥਿਤ ਵਸੀਅਤ ਦੀ ਪ੍ਰਮਾਣਿਕਤਾ ’ਤੇ ਸਵਾਲ ਚੁੱਕਦੇ ਹੋਏ ਅੱਜ ਦਾਅਵਾ ਕੀਤਾ ਹੈ ਕਿ ਦਸਤਾਵੇਜ਼ ਵਿੱਚ ‘ਘੋਰ ਤਰੁੱਟੀਆਂ’ ਹਨ ਅਤੇ ਇਹ ਉਨ੍ਹਾਂ ਦੇ ਪਿਤਾ ਵੱਲੋਂ ਨਹੀਂ ਬਣਾਈ ਗਈ ਹੈ। ਕਿਆਨ ਰਾਜ ਵੱਲੋਂ ਪੇਸ਼ ਹੋਏ ਵਕੀਲ ਨੇ ਜਸਟਿਸ ਜਯੋਤੀ ਸਿੰਘ ਦੇ ਬੈਂਚ ਮੂਹਰੇ ਦਲੀਲ ਦਿੱਤੀ ਕਿ ਵਸੀਅਤ ਵਿੱਚ ਕੁਝ ਗਲਤੀਆਂ ਸਨ ਜੋ ਸੰਜੈ ਕਪੂਰ ਕਰ ਹੀ ਨਹੀਂ ਸਕਦੇ ਸਨ। ਬੈਂਚ ਸਮਾਇਰਾ ਅਤੇ ਕਿਆਨ ਦੀ ਉਸ ਪਟੀਸ਼ਨ ’ਤੇ ਸੁਣਵਾਈ ਕਰ ਰਿਹਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਦੀ ਲਗਪਗ 30,000 ਕਰੋੜ ਰੁਪਏ ਦੀ ਸੰਪਤੀ ਦੀ ਵੰਡ ਨਾਲ ਜੁੜੀ ਕਥਿਤ ਵਸੀਅਤ ਨੂੰ ਚੁਣੌਤੀ ਦਿੱਤੀ ਹੈ। ਵਕੀਲ ਨੇ ਕਿਹਾ, ‘‘ਸੰਜੈ ਕਪੂਰ ਦੇ ਆਪਣੇ ਬੱਚਿਆਂ ਦੇ ਨਾਲ ਕਾਫੀ ਵਧੀਆ ਸਬੰਧ ਸਨ। ਉਹ ਵਸੀਅਤ ਵਿੱਚ ਆਪਣੀ ਧੀ ਦਾ ਪਤਾ ਗਲਤ ਕਿਵੇਂ ਲਿਖ ਸਕਦੇ ਸਨ। ਉਹ ਆਪਣੇ ਪੁੱਤਰ ਦਾ ਨਾਮ ਕਈ ਥਾਈਂ ਗਲਤ ਢੰਗ ਨਾਲ ਕਿਵੇਂ ਲਿਖ ਸਕਦੇ ਸਨ।’’
Advertisement
Advertisement
×