ਕਰੀਨਾ ਕਪੂਰ ਨੇ ਫਿਲਮ ਜਗਤ ਵਿੱਚ 23 ਸਾਲ ਮੁਕੰਮਲ ਕੀਤੇ
ਮੁੰਬਈ: ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਅੱਜ ਫਿਲਮ ਜਗਤ ਵਿੱਚ ਆਪਣੇ ਸਫ਼ਰ ਦੇ 23 ਵਰ੍ਹੇ ਮੁਕੰਮਲ ਕਰ ਲਏ ਹਨ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾੳੂਂਟ ਤੋਂ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਮੌਕੇ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ‘ਕੈਮਰੇ...
Advertisement
ਮੁੰਬਈ: ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਅੱਜ ਫਿਲਮ ਜਗਤ ਵਿੱਚ ਆਪਣੇ ਸਫ਼ਰ ਦੇ 23 ਵਰ੍ਹੇ ਮੁਕੰਮਲ ਕਰ ਲਏ ਹਨ। ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾੳੂਂਟ ਤੋਂ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਮੌਕੇ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਹੈ, ‘ਕੈਮਰੇ ਸਾਹਮਣੇ ਮੇਰੇ ਜਨਮ ਨੂੰ ਅੱਜ 23 ਵਰ੍ਹੇ ਹੋ ਗਏ...ਤੇ ਹੋਰ 23 ਆਉਣੇ ਹਾਲੇ ਬਾਕੀ ਹਨ।’ ਇਸ ਤਸਵੀਰ ਵਿੱਚ ਕਰੀਨਾ ਦਾ ਅੱਧਾ ਚਿਹਰਾ ਕਲੈਪਬੋਰਡ ਦੇ ਪਿੱਛਿਓਂ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਕਰੀਨਾ ਨੇ ਫਿਲਮ ‘ਰਿਫੳੂਜੀ’ ਰਾਹੀਂ ਸੰਨ 2000 ਵਿੱਚ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਕਰੀਨਾ ਵੱਲੋਂ ਅੱਜ ਸਾਂਝੀ ਕੀਤੀ ਗਈ ਤਸਵੀਰ ’ਤੇ ਉਸ ਦੇ ਸਾਥੀ ਕਲਾਕਾਰਾਂ ਅਤੇ ਪ੍ਰਸ਼ੰਸਕਾਂ ਨੇ ਵੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਮੌਕੇ ਅਦਾਕਾਰ ਰਾਜੇਸ਼ ਖੱਟਡ਼ ਨੇ ਕਿਹਾ, ‘ਸਿਰਫ਼ 23 ਹੀ ਕਿਉਂ ਪਿਆਰ ਅਤੇ ਅਪਣਿਆਂ ਦੀ ਅਪਣੱਤ ਭਰੇ ਹਾਲੇ ਹੋਰ ਵੀ ਕਈ ਸਾਲ ਆਉਣੇ ਬਾਕੀ ਹਨ।’ ਅਦਾਕਾਰ ਵਿਜੈ ਵਰਮਾ ਨੇ ਵੀ ਵਧਾਈ ਦਿੱਤੀ। -ਏਐੱਨਆਈ
Advertisement
Advertisement
×