'ਨੈਨੀ ਆਫ਼ ਨੈਪੋ ਕਿਡਜ਼' ਕਹੇ ਜਾਣ ’ਤੇ ਕਰਨ ਜੌਹਰ ਦੀ ਟ੍ਰੋਲਰਾਂ ਨੁੂੰ ਫ਼ਟਕਾਰ
ਵਾਈਆਰਐੱਫ਼ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ 'ਸੈਯਾਰਾ' ਦੀ ਸਫਲਤਾ ਤੋਂ ਬਾਅਦ ਫ਼ਿਲਮ ਨਿਰਦੇਸ਼ਕ ਕਰਨ ਜੌਹਰ ਨੁੂੰ ਕਈ ਸਾਰੇ ਟ੍ਰੋਲਜ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੀ ਇੱਕ ਤਾਜ਼ਾ ਇੰਸਟਾਗ੍ਰਾਮ ਪੋਸਟ ਵਿੱਚ ਕਰਨ ਨੇ 'ਨੈਨੀ ਆਫ਼ ਨੈਪੋ ਕਿਡਜ਼' ਕਹਿਣ ਵਾਲਿਆਂ ਨੁੂੰ ਫਟਕਾਰ ਲਾਈ ਤੇ ਉਨ੍ਹਾਂ ਨੁੂੰ ਇੱਕ ਹਾਂਪੱਖੀ ਸੋਚ ਰੱਖਣ ਦੀ ਸਲਾਹ ਦਿੱਤੀ। ਇਸਦੇ ਨਾਲ ਹੀ ਜੌਹਰ ਨੇ ਫ਼ਿਲਮ 'ਸੈਯਾਰਾ' ਦੇ ਅਦਾਕਾਰ ਅਯਾਨ ਪਾਂਡੇ ਅਤੇ ਅਦਾਕਾਰਾ ਅਨੀਰ ਪੱਡਾ ਦੀ ਪ੍ਰਸ਼ੰਸਾ ਕੀਤੀ, ਨਾਲ ਹੀ ਉਨ੍ਹਾਂ ਕਿਹਾ ਕਿ ਫਿਲਮ ਸੈਯਾਰਾ ਦੀ 'ਪ੍ਰੇਮ ਕਹਾਣੀ' ਨੇ ਸਿਲਵਰ ਸਕ੍ਰੀਨ 'ਤੇ ‘ਪੂਰੇ ਦੇਸ਼ ਨੁੂੰ ਪਿਆਰ ਵਿੱਚ’ ਪਾ ਦਿੱਤਾ ਹੇੈ।
ਕਰਨ ਜੌਹਰ ਨੇ 'ਸੈਯਾਰਾ' ਫ਼ਿਲਮ ਨੂੰ ਮੋਹਿਤ ਸੂਰੀ ਦੀ ਸਰਵੋਤਮ ਨਿਰਦੇਸ਼ਨ ਦੱਸਿਆ।
ਇੱਕ ਯੂਜ਼ਰ ਵੱਲੋਂ ਕੀਤੀ ਗਈ ਟਿੱਪਣੀ ‘ਆ ਗਿਆ ਨੈਪੋ ਕਿਡਜ਼ ਦਾ ਦਾਈਜਾਨ’ ਦਾ ਜਵਾਬ ਦਿੰਦਿਆਂ ਕਰਨ ਜੌਹਰ ਨੇ ਲਿਖਿਆ, " ਚੁੱਪ ਕਰ, ਘਰ ਬੈਠੇ ਬੈਠੇ ਨੈਗੇਟੀਵੀਟੀ ਨਾ ਪਾਲ, ਦੋ ਬੱਚਿਆਂ ਦਾ ਕੰਮ ਦੇਖ, ਤੇ ਖ਼ੁਦ ਕੁੱਝ ਕੰਮ ਕਰ।"
ਮੋਹਿਤ ਸੂਰੀ ਦੁਆਰਾ ਨਿਰਦੇਸ਼ਤ ਫਿਲਮ 18 ਜੁਲਾਈ ਨੁੂੰ ਰਿਲੀਜ਼ ਹੋਈ, ਜਿਸਨੇ ਪਹਿਲੇ ਹਫ਼ਤੇ ਹੀ ਬਾਕਸ ਆਫ਼ਿਸ ਵਿੱਚ 8 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ ਅਤੇ ਇਸ ਫ਼ਿਲਮ ਨੁੂੰ ਲੋਕਾਂ ਵੱਲੋਂ ਹਾਂਦਰੂ ਹੁੰਗਾਰਾ ਮਿਲ ਰਿਹਾ ਹੈ।